ਦੇਸ਼ਦੁਨੀਆਂਪੰਜਾਬ

ਹਾਕੀ ਜਗਤ ‘ਚ ਜਾਣੇ ਪਹਿਚਾਣੇ ਗੋਲਕੀਪਰ ਕਰਮਜੀਤ ਸਿੰਘ ਪੈਡਰੋ ਨੇ ਆਪਣੇ ਸਾਥੀ ਸ. ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੀ ਦਿੱਤੀ ਮੁਬਾਰਕਾਬਾਦ

PRIME INDIAN NEWS✍️H S CHAWLA

ਪੈਰਿਸ, (PIN) :- ਹਾਕੀ ਜਗਤ ‘ਚ ਬਹੁਤ ਲੰਬਾ ਸਮਾਂ ਛਾਏ ਰਹਿਣ ਵਾਲੇ ਗੋਲਕੀਪਰ ਸ. ਕਰਮਜੀਤ ਸਿੰਘ ਪੈਡਰੋ ਨੇ ਆਪਣੇ ਨਾਲ ਹਾਕੀ ਖੇਡ ਚੁੱਕੇ ਮੌਜੂਦਾ MLA ਸ. ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ‘ਤੇ ਮੁਬਾਰਕਾਂ ਦਿੱਤੀਆਂ ਹਨ।

ਕਰਮਜੀਤ ਸਿੰਘ ਪੈਡਰੋ ਨੇ ਮੀਡੀਏ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ. ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ‘ਤੇ ਮੁਬਾਰਕਬਾਦ ਦਿੰਦੇ ਹੋਏ ਜਿੱਥੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ, ਉੱਥੇ ਮੈਨੂੰ ਹਾਕੀ ਖੇਡਣ ਵੇਲੇ ਦੀਆਂ ਕਈ ਯਾਦਾਂ ਯਾਦ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੇਲਾ ਸੀ ਜਦੋਂ ਮੈਂ ਪੰਜਾਬ ਪੁਲਿਸ ਦੀ ਟੀਮ ਵੱਜੋਂ ਗੋਲਕੀਪਰ ਹੁੰਦਾ ਸੀ ਅਤੇ ਸ. ਪ੍ਰਗਟ ਸਿੰਘ ਫੁੱਲਬੈਕ ਦੀ ਭੂਮਿਕਾ ਨਿਭਾਉਂਦੇ ਹੁੰਦੇ ਸਨ, ਉਸ ਵਕਤ ਦੇ ਕਈ ਮੈਚ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਹੇ ਹਨ ਤੇ ਕਈ ਯਾਦਾਂ ਤਾਜਾ ਹੋ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਕੁਝ ਸਮਾਂ ਇਨ੍ਹਾਂ ਨਾਲ ਖੇਡਣ ਤੋਂ ਬਾਅਦ ਮੈਂ ਰੇਲਵੇ ‘ਚ ਭਰਤੀ ਹੋਣ ਉਪਰੰਤ ਰੇਲਵੇ ਦੀ ਹਾਕੀ ਟੀਮ ਦਾ ਹਿੱਸਾ ਬਣਕੇ ਉਨ੍ਹਾਂ ਵੱਲੋਂ ਖੇਡਣ ਲੱਗ ਪਿਆ ਸੀ।

ਉਨ੍ਹਾਂ ਕਿਹਾ ਕਿ ਮੈਂ ਇੱਕ ਵਾਰ ਫਿਰ ਪੁਰਾਣੀਆਂ ਯਾਦਾਂ ਨੂੰ ਤਾਜਾ ਕਰਦੇ ਹੋਏ ਸ. ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ‘ਤੇ ਦਿਲ ਦੀਆਂ ਗਹਿਰਾਹੀਆਂ ‘ਚੋਂ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਸ. ਪ੍ਰਗਟ ਸਿੰਘ ਜਿਵੇੰ ਟੀਮ ਨੂੰ ਇਕੱਠੇ ਰੱਖਦੇ ਸਨ, ਉਸੇ ਤਰਾਂ ਹੀ ਹੁਣ ਪੰਜਾਬ ਕਾਂਗਰਸ ਨੂੰ ਵੀ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਪਾਰਟੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਦੇ ਰਹਿਣਗੇ।

ਗੌਰਤਲਬ ਹੈ ਕਿ ਸ. ਕਰਮਜੀਤ ਸਿੰਘ ਪੈਡਰੋ ਦੇ ਵੱਡੇ ਭਰਾਤਾ ਸਵਰਗਵਾਸੀ ਸ. ਇੰਦਰਜੀਤ ਸਿੰਘ ਗਿੱਲ ਵੀ ਮਹਿਲਾ ਨੈਸ਼ਨਲ ਹਾਕੀ ਟੀਮ ਦੇ ਕੋਚ ਰਹੇ ਹਨ।

Related Articles

Back to top button