
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ, IPS, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਉਹਨਾਂ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ, ਪੁਲਿਸ ਜਿਲ੍ਹਾ ਕਮਿਸ਼ਨਰੇਟ ਜਲੰਧਰ ਦੇ ਵੱਖ ਵੱਖ ਇਲਾਕਿਆਂ ਵਿੱਚ ਨਸ਼ਾ ਤਸਕਰੀ ਨੂੰ ਠੱਲ ਪਾਉਣ ਲਈ ਅਤੇ ਗੈਰ ਕਾਨੂੰਨੀ ਗਤਿਵਿਧੀਆਂ ਤੇ ਰੋਕ ਲਾਉਣ ਲਈ CASO Operation ਚਲਾਇਆ ਗਿਆ।

ਇਹ CASO Operation ਜਿਲ੍ਹਾ ਕਮਿਸ਼ਨਰੇਟ ਜਲੰਧਰ ਲੈਵਲ ਤੇ ਚਲਾਇਆ ਗਿਆ ਜਿਸ ਵਿੱਚ ਮਾਣਯੋਗ ਕਮਿਸ਼ਨਰ ਪੁਲਿਸ ਜਲੰਧਰ ਵੀ ਸ਼ਾਮਿਲ ਹੋਏ ਅਤੇ ਖੁਦ ਫੀਲਡ ਵਿੱਚ ਉਤਰੇ ਹਨ। ਜਲੰਧਰ ਸ਼ਹਿਰ ਦੇ 12 ਜੀ.ਓ. ਅਫਸਰਾਂ ਦੀ ਅਗਵਾਈ ਹੇਠ ਵੱਖ ਵੱਖ 30 ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵਿੱਚ ਕੁੱਲ 300 ਪੁਲਿਸ ਅਫਸਰ ਸ਼ਾਮਿਲ ਕੀਤੇ ਗਏ। ਇਹਨਾਂ ਟੀਮਾਂ ਦੁਆਰਾ CASO Operation ਦੌਰਾਨ ਨਸ਼ਾ ਤਸਕਰਾਂ, ਸ਼ੱਕੀ ਵਿਅਕਤੀਆਂ ਅਤੇ ਗੈਰ ਸਮਾਜਿਕ ਅਨਸਰਾਂ ਦੀ ਰਿਹਾਈਸ਼ਾਂ ਅਤੇ ਝੁੱਗ ਹਾਟਸਪਾਟ ਤੇ ਵੀ ਰੇਡ ਕੀਤੀ ਗਈ।

ਜੰਡਿਆਲਾ, ਲਖਨਪਾਲ, ਫੋਲੜੀਵਾਲ, ਬਸਤੀ ਬਾਵਾ ਖੇਲ, ਘਾਹ ਮੰਡੀ, ਸੰਸਾਰਪੁਰ, ਸੋਫੀ ਪਿੰਡ, ਗੜ੍ਹਾ, ਸੁਰਾਨਸੀ, ਬਸਤੀ ਗੁਜਾਂ, ਕਾਜ਼ੀ ਮੰਡੀ, ਰਾਮਾ ਮੰਡੀ ਦੇ ਇਲਾਕਿਆਂ ਵਿੱਚ ਇਹਨਾਂ ਟੀਮਾਂ ਵੱਲੋਂ CASO Operation ਚਲਾਇਆ ਗਿਆ ਅਤੇ ਇਸ ਦੌਰਾਨ 14 ਵਿਅਕਤੀਆਂ ਨੂੰ ਪੁਲਿਸ ਦੁਆਰਾ ਕਾਬੂ ਵੀ ਕੀਤਾ ਗਿਆ। ਜਿਸ ਸਬੰਧੀ ਕੀਤੀ ਗਈ ਲੋੜੀਂਦੀ ਕਾਰਵਾਈ ਬਾਰੇ ਅਗਲੇ ਪ੍ਰੈਸ ਨੋਟ ਰਾਂਹੀ ਸੂਚਿਤ ਕੀਤਾ ਜਾਵੇਗਾ।

ਰੇਡ ਦੌਰਾਨ ਆਧੁਨਿਕ ਉਪਕਰਣ ਜਿਵੇਂ ਕਿ ਡ੍ਰੋਨ ਰਾਂਹੀ ਇਲਾਕੇ ਦੀ ਨਿਗਰਾਨੀ ਵੀ ਰੱਖੀ ਗਈ। ਇਸ CASO Operation ਦਾ ਮਕਸਦ ਗੈਰ-ਕਾਨੂੰਨੀ ਗਤੀਵਿਧੀਆਂ ਪਰ ਰੋਕ ਲਗਾਉਣਾ, ਨਸ਼ਾ ਤਸਕਰੀ ਨੂੰ ਠੱਲ ਪਾਉਣਾ ਤੇ ਕਾਨੂੰਨੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਹੈ। ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਇਹ ਇੱਕ ਸਾਫ ਸੰਦੇਸ਼ ਹੈ ਕਿ ਨਸ਼ੇ ਖਿਲਾਫ ਪੁਲਿਸ ਦੀ ਜੰਗ ਜਾਰੀ ਰਹੇਗੀ ਅਤੇ ਪੁਲਿਸ ਜਲੰਧਰ ਸ਼ਹਿਰ ਨੂੰ ਨਸ਼ਾ ਮੁਕਤ ਕਰਕੇ ਰਹੇਗੀ।
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ ਨਾਗਰਿਕਾਂ ਨੂੰ ਅਪੀਲ ਹੈ ਕਿ ਪੁਲਿਸ ਨਾਲ ਸਹਿਯੋਗ ਕਰਨ ਤੇ ਨਸ਼ੇ ਦੀ ਤਸਕਰੀ ਜਾਂ ਹੋਰ ਕਿਸੇ ਵੀ ਗੈਰ-ਕਾਨੂੰਨੀ ਗਤਿਵਿਧੀ ਬਾਰੇ ਜਾਣਕਾਰੀ ਦੇਣ ਲਈ 112 ਜਾਂ ਐਂਟੀ-ਡਰੱਗ ਹੈਲਪਲਾਈਨ ਨੰਬਰ 97791-00200 ਤੇ ਕਾਲ ਕਰਨ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
















