ਦੇਸ਼ਦੁਨੀਆਂਪੰਜਾਬ

ਬੱਚੇ ਨੂੰ ਕਿਡਨੈਪ ਕਰਨ ਦੀ ਸੂਚਨਾ ਨਿਕਲੀ ਗਲਤ, ਬੱਚਾ ਆਪਣੇ ਘਰ ਸਹੀ-ਸਲਾਮਤ ਮਿਲਿਆ – ACP HQ ਕਰਨੈਲ ਸਿੰਘ

ਜਲੰਧਰ, ਐਚ ਐਸ ਚਾਵਲਾ। ਜਲੰਧਰ ਵਿੱਚ ਬੱਚੇ ਨੂੰ ਕਿਡਨੈਪ ਕਰਨ ਦੀ ਸੂਚਨਾ ਗਲਤ ਨਿਕਲੀ, ਬੱਚਾ ਆਪਣੇ ਘਰ ਸਹੀ-ਸਲਾਮਤ ਮਿਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ACP HQ ਜਲੰਧਰ ਸ਼੍ਰੀ ਕਰਨੈਲ ਸਿੰਘ PPS ਨੇ ਦੱਸਿਆ ਕਿ ਅੱਜ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 1 ਅਧੀਨ ਆਉਂਦੇ ਮੁਹੱਲਾ ਗੁਰੂ ਨਾਨਕ ਨਗਰ ਵਿਖੇ ਸੂਚਨਾ ਮਿਲੀ ਸੀ ਕਿ ਸਕੂਲ ਤੋਂ ਘਰ ਵਾਪਸ ਆ ਰਹੇ ਇੱਕ ਬੱਚੇ ਨੂੰ ਗੁਲਾਬ ਦੇਵੀ ਰੋਡ, ਗੁਰੂ ਨਾਨਕ ਨਗਰ ਵਿਖੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਕਿਡਨੈਪ ਕਰਕੇ ਲੈ ਗਏ ਹਨ।

ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 1 ਦੇ ਮੁੱਖ ਅਫਸਰ ਸਮੇਤ ਪੁਲਿਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚੀ। ਪੁਲਿਸ ਵੱਲੋਂ ਮੌਕੇ ’ਤੇ ਮੌਜੂਦ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਆਸ-ਪਾਸ ਲੱਗੇ CCTV ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।

ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਬੱਚੇ ਨੂੰ ਕਿਸੇ ਵਿਅਕਤੀ ਵੱਲੋਂ ਕਿਡਨੈਪ ਨਹੀਂ ਕੀਤਾ ਗਿਆ ਸੀ। ਬੱਚਾ ਆਪਣੇ ਮਾਮੇ ਅਤੇ ਉਸਦੇ ਦੋਸਤਾਂ ਨਾਲ ਘਰ ਵਾਪਸ ਆਇਆ ਸੀ। ਮਾਮੇ ਦੇ ਦੋਸਤ ਬੱਚੇ ਨੂੰ ਉਸਦੇ ਘਰ ਸਹੀ-ਸਲਾਮਤ ਛੱਡ ਕੇ ਵਾਪਸ ਚਲੇ ਗਏ ਸਨ। ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਅਤੇ CCTV ਫੁਟੇਜ ਦੀ ਤਸਦੀਕ ਕਰਨ ਤੋਂ ਬਾਅਦ ਇਹ ਸਪੱਸ਼ਟ ਹੋਇਆ ਕਿ ਬੱਚੇ ਦੇ ਕਿਡਨੈਪ ਹੋਣ ਸਬੰਧੀ ਫੈਲੀ ਸੂਚਨਾ ਗਲਤ ਸੀ। ਬੱਚਾ ਆਪਣੇ ਘਰ ਵਿਖੇ ਸਹੀ-ਸਲਾਮਤ ਅਤੇ ਸੁਰੱਖਿਅਤ ਹੈ।

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਘਟਨਾ ਸਬੰਧੀ ਬਿਨਾਂ ਤਸਦੀਕ ਕੀਤੀ ਜਾਣਕਾਰੀ ਜਾਂ ਅਫਵਾਹ ਨੂੰ ਅੱਗੇ ਨਾ ਫੈਲਾਇਆ ਜਾਵੇ ਅਤੇ ਕਿਸੇ ਵੀ ਸ਼ੱਕੀ ਸਥਿਤੀ ਵਿੱਚ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

Related Articles

Back to top button