ਦੇਸ਼ਦੁਨੀਆਂਪੰਜਾਬ

ਕਰਾਇਮ ਬ੍ਰਾਂਚ ਕਮਿਸ਼ਨਰੇਟ ਜਲੰਧਰ ਨੇ 255 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ, ਸ਼੍ਰੀ ਸਤਿੰਦਰ ਸਿੰਘ IPS, ਜੀ ਦੇ ਦਿਸ਼ਾ ਨਿਰਦੇਸ਼ਾਂ ਹਦਾਇਤਾਂ ਅਨੁਸਾਰ ਅਤੇ DCP ਇੰਨਵੈਸਟੀਗੇਸ਼ਨ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ PPS ਅਤੇ ADCP ਇੰਨਵੈਸਟੀਗੇਸ਼ਨ ਸ਼੍ਰੀ ਜੇਯੰਤ ਪੁਰੀ IPS ਅਤੇ ACP/D ਸ੍ਰੀ ਅਮਰਬੀਰ ਸਿੰਘ PPS ਦੀਆਂ ਹਦਾਇਤਾਂ ਅਨੁਸਾਰ, ਇੰਸਪੈਕਟਰ ਸਰਬਜੀਤ ਸਿੰਘ ਇੰਚਾਰਜ ਕਰਾਇਮ ਬਰਾਂਚ ਦੀ ਟੀਮ ਵਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਦੋ ਨੌਜਵਾਨ ਸੁਨੀਲ ਕੁਮਾਰ ਉਰਫ ਸ਼ੀਲਾ ਅਤੇ ਸਮੀਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 255 ਗ੍ਰਾਮ ਹੈਰੋਇਨ, ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 30.06.2026 ਨੂੰ ਕਰਾਇਮ ਬਰਾਂਚ ਦੀ ਟੀਮ ਬ੍ਰਾਏ ਗਸ਼ਤ ਸ਼ੱਕੀ ਤੇ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੈਕਡੋਨਲ ਟੀ-ਪੁਆਇੰਟ ਤੋਂ ਜਮਸ਼ੇਰ ਸਾਈਡ ਰੋਡ ਜਲੰਧਰ ਨੂੰ ਜਾ ਰਹੇ ਸੀ ਕਿ ਜਦੋ ਪੁਲਿਸ ਪਾਰਟੀ ਮੈਕਡੋਨਲ ਤੋ ਥੋੜਾ ਅੱਗੇ ਪੁੱਜੀ ਤਾਂ ਦੋ ਮੋਨੇ ਨੌਜਵਾਨ ਸੁਨੀਲ ਕੁਮਾਰ ਉਰਫ ਸ਼ੀਲਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਲਖਣਪਾਲ ਥਾਣਾ ਸਦਰ ਜਿਲ੍ਹਾ ਜਲੰਧਰ ਅਤੇ ਸਮੀਰ ਪੁੱਤਰ ਅਮਰਜੀਤ ਵਾਸੀ ਪਿੰਡ ਲਖਣਪਾਲ ਥਾਣਾ ਸਦਰ ਜਿਲ੍ਹਾ ਜਲੰਧਰ, ਜਿਹਨਾਂ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਇਹਨਾਂ ਦੇ ਬੈਗ ਦੀ ਤਲਾਸ਼ੀ ਕਰਨ ਤੇ ਉਹਨਾਂ ਪਾਸੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਸਬੰਧੀ ਕਾਰਵਾਈ ਕਰਦੇ ਹੋਏ ਸੁਨੀਲ ਕੁਮਾਰ ਉਰਫ ਸ਼ੀਲਾ ਅਤੇ ਸਮੀਰ ਪਰ ਮੁਕਦਮਾ ਨੰਬਰ 110 ਮਿਤੀ 01.07.2026 ਅ/ਧ 21C-61-85 NDPS Act P.S Cantt ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਦੋਸ਼ੀਆਂ ਦੇ ਅਗਲੇ-ਪਿਛਲੇ ਸਬੰਧਾਂ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button