ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਦੇ CIA ਸਟਾਫ ਜਲੰਧਰ ਵੱਲੋਂ ਵੱਡੀ ਕਾਰਵਾਈ: ਫਾਇਰਿੰਗ ਮਾਮਲਿਆਂ ਦਾ ਮੁੱਖ ਸ਼ੂਟਰ ਨਵਲ ਭਾਰਦਵਾਜ ਉਰਫ਼ ਬਿੱਲਾ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ, ਮੋਟਰਸਾਈਕਲ ਤੇ ਅਸਲਾ ਬਰਾਮਦ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਆਫ਼ ਪੁਲਿਸ ਜਲੰਧਰ ਸ਼੍ਰੀ ਸਤਿੰਦਰ ਸਿੰਘ IPS ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ DCP/Investigation ਸ਼੍ਰੀ ਮਨਪ੍ਰੀਤ ਸਿੰਘ ਢਿਲੋਂ PPS, ADCP/Investigation ਸ਼੍ਰੀ ਜੇਅੰਤ ਪੁਰੀ IPS, ADCP-II ਸ਼੍ਰੀ ਰਾਕੇਸ਼ ਯਾਦਵ PPS ਅਤੇ ACP/Detective ਸ਼੍ਰੀ ਅਮਰਬੀਰ ਸਿੰਘ PPS ਦੀ ਨਿਗਰਾਨੀ ਹੇਠ, ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਗੈਂਗਸਟਰਾਂ ਅਤੇ ਸੰਗਠਿਤ ਅਪਰਾਧਿਕ ਗਿਰੋਹਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

ਇਸ ਸਬੰਧੀ ਥਾਣਾ ਭਾਰਗੋ ਕੈਂਪ, ਜਲੰਧਰ ਕਮਿਸ਼ਨਰੇਟ ਵਿਖੇ FIR ਨੰਬਰ 140 ਮਿਤੀ 19.06.2026 ਅਧੀਨ ਧਾਰਾ 111, 308(2), 308(4), 61(2), 3(5) BNS ਅਤੇ ਧਾਰਾ 25 (1-B), 27, 54, 59 Arms Act ਤਹਿਤ ਮੁਕੱਦਮਾ ਦਰਜ ਕਰਕੇ ਨਿਤਿਸ਼ ਛਾਬੜਾ ਉਰਫ਼ ਲਵ, ਨਵਲ ਭਾਰਦਵਾਜ ਉਰਫ਼ ਬਿੱਲਾ, ਮੁਕੁਲ ਗੋਰੀ ਅਤੇ ਪ੍ਰਿੰਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਨਵਲ ਭਾਰਦਵਾਜ ਉਰਫ਼ ਬਿੱਲਾ ਮਿਤੀ 12.06.2026 ਨੂੰ ਬੀ.ਐਮ.ਐਸ. ਕ੍ਰਿਸ਼ਨਾਪੁਰਾ ਚੌਂਕ, ਜਲੰਧਰ ਵਿਖੇ ਹੋਈ ਫਾਇਰਿੰਗ ਦੀ ਘਟਨਾ ਵਿੱਚ ਮੁੱਖ ਸ਼ੂਟਰ ਸੀ। ਇਸ ਤੋਂ ਇਲਾਵਾ ਉਹ ਮਿਤੀ 29.05.2026 ਨੂੰ ਪਿੰਡ ਹਿਓਂ, ਥਾਣਾ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈ ਫਾਇਰਿੰਗ ਦੀ ਘਟਨਾ ਵਿੱਚ ਵੀ ਮੁੱਖ ਸ਼ੂਟਰ ਵਜੋਂ ਸ਼ਾਮਲ ਰਿਹਾ ਸੀ।

ਤਫ਼ਤੀਸ਼ ਦੌਰਾਨ ਦੋਸ਼ੀ ਨਵਲ ਭਾਰਦਵਾਜ ਉਰਫ਼ ਬਿੱਲਾ ਨੇ ਖੁਲਾਸਾ ਕੀਤਾ ਕਿ ਬੀ.ਐਮ.ਐਸ. ਕ੍ਰਿਸ਼ਨਾਪੁਰਾ ਚੌਂਕ ਵਿਖੇ ਹੋਈ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਸ ਵੱਲੋਂ ਜਮਸ਼ੇਰ ਇਲਾਕੇ ਵਿੱਚ ਲੁਕਾਇਆ ਗਿਆ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਮਿਤੀ 23.06.2026 ਨੂੰ ਸੀ.ਆਈ.ਏ. ਸਟਾਫ ਜਲੰਧਰ ਦੀ ਪੁਲਿਸ ਪਾਰਟੀ ਦੋਸ਼ੀ ਨੂੰ ਨਾਲ ਲੈ ਕੇ ਉਕਤ ਮੋਟਰਸਾਈਕਲ ਦੀ ਬਰਾਮਦਗੀ ਲਈ ਜਮਸ਼ੇਰ ਇਲਾਕੇ ਵਿੱਚ ਗਈ। ਮੌਕੇ ‘ਤੇ ਦੋਸ਼ੀ ਵੱਲੋਂ ਪੁਲਿਸ ਪਾਰਟੀ ਨੂੰ ਮੋਟਰਸਾਈਕਲ ਦੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਸੀ।

ਇਸ ਦੌਰਾਨ ਮੋਟਰਸਾਈਕਲ ਦੇ ਨਜ਼ਦੀਕ ਝਾੜੀਆਂ ਵਿੱਚ ਲੁਕਾ ਕੇ ਰੱਖੇ ਗਏ ਅਸਲੇ ਬਾਰੇ ਪੁਲਿਸ ਪਾਰਟੀ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਅਤੇ ਪੁਲਿਸ ਪਾਰਟੀ ਉਕਤ ਅਸਲੇ ਬਾਰੇ ਪੂਰੀ ਤਰ੍ਹਾਂ ਅਣਜਾਣ ਸੀ। ਜਦੋਂ ਇੱਕ ਪੁਲਿਸ ਮੁਲਾਜ਼ਮ ਦੋਸ਼ੀ ਦਾ ਹੱਥ ਫੜ ਕੇ ਖੜ੍ਹਾ ਸੀ ਤਾਂ ਦੋਸ਼ੀ ਨੇ ਅਚਾਨਕ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਦਿੱਤਾ ਅਤੇ ਮੋਟਰਸਾਈਕਲ ਦੇ ਨਜ਼ਦੀਕ ਝਾੜੀਆਂ ਵਿੱਚ ਲੁਕਾ ਕੇ ਰੱਖਿਆ ਪਿਸਤੌਲ ਚੁੱਕ ਲਿਆ। ਦੋਸ਼ੀ ਨੇ ਪਿਸਤੌਲ ਲੋਡ ਕਰਕੇ ਪੁਲਿਸ ਪਾਰਟੀ ਉੱਪਰ ਫਾਇਰ ਕਰ ਦਿੱਤਾ।

ਪੁਲਿਸ ਪਾਰਟੀ ਵੱਲੋਂ ਤੁਰੰਤ ਆਪਣੀ ਸੁਰੱਖਿਆ ਲਈ ਪੋਜ਼ੀਸ਼ਨ ਲੈ ਕੇ ਦੋਸ਼ੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ, ਪਰੰਤੂ ਦੋਸ਼ੀ ਵੱਲੋਂ ਦੁਬਾਰਾ ਪੁਲਿਸ ਪਾਰਟੀ ਉੱਪਰ ਫਾਇਰ ਕੀਤਾ ਗਿਆ ਅਤੇ ਉਹ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਦੋਸ਼ੀ ਨੂੰ ਕਾਬੂ ਕਰਨ ਅਤੇ ਆਤਮ-ਰੱਖਿਆ ਲਈ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਇੱਕ ਗੋਲੀ ਦੋਸ਼ੀ ਦੀ ਖੱਬੀ ਲੱਤ ਦੇ ਹੇਠਲੇ ਹਿੱਸੇ ਵਿੱਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ।

ਦੋਸ਼ੀ ਦੇ ਜ਼ਖ਼ਮੀ ਹੋਣ ਉਪਰੰਤ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ, ਜਿਸ ਉਪਰੰਤ ਫੋਰੈਂਸਿਕ ਟੀਮ, ਕਰਾਈਮ ਸੀਨ ਟੀਮ ਅਤੇ ਐਂਬੂਲੈਂਸ ਨੂੰ ਮੌਕੇ ‘ਤੇ ਭੇਜਿਆ ਗਿਆ। ਐਂਬੂਲੈਂਸ ਰਾਹੀਂ ਜ਼ਖ਼ਮੀ ਦੋਸ਼ੀ ਨੂੰ ਸਿਵਲ ਹਸਪਤਾਲ, ਜਲੰਧਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਡਾਕਟਰੀ ਨਿਗਰਾਨੀ ਹੇਠ ਇਲਾਜ ਅਧੀਨ ਹੈ।

ਘਟਨਾ ਦੀ ਸੂਚਨਾ ਮਿਲਣ ਉਪਰੰਤ SHO ਸਦਰ ਜਲੰਧਰ, ਇੰਸਪੈਕਟਰ ਸੰਜੀਵ ਕੁਮਾਰ, ACP ਕੈਂਟ ਸ਼੍ਰੀ ਕੁਲਵਿੰਦਰ ਸਿੰਘ ਵਿਰਕ, PPS, ADCP-II ਸ਼੍ਰੀ ਰਾਕੇਸ਼ ਯਾਦਵ, PPS, ADCP/Investigation ਸ਼੍ਰੀ ਜੇਅੰਤ ਪੁਰੀ, IPS, ACP/Detective ਸ਼੍ਰੀ ਅਮਰਬੀਰ ਸਿੰਘ, PPS ਅਤੇ DCP/Investigation ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, PPS ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਸੀਨੀਅਰ ਅਧਿਕਾਰੀਆਂ ਵੱਲੋਂ ਪੁਲਿਸ ਪਾਰਟੀ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।

ਇਸ ਸਬੰਧੀ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਵਿਖੇ FIR ਨੰਬਰ 227 ਮਿਤੀ 23.06.2026 ਅਧੀਨ ਧਾਰਾ 109, 221, 132 BNS ਅਤੇ ਧਾਰਾ 25(1-B), 27, 54, 59 Arms Act ਤਹਿਤ ਵੱਖਰਾ ਮੁਕੱਦਮਾ ਦਰਜ ਕੀਤਾ ਗਿਆ ਹੈ। ਮੌਕੇ ਤੋਂ ਸਬੂਤ ਇਕੱਠੇ ਕਰਕੇ ਫੋਰੈਂਸਿਕ ਟੀਮ ਵੱਲੋਂ ਵਿਗਿਆਨਕ ਜਾਂਚ ਕੀਤੀ ਗਈ ਹੈ। ਮਾਮਲੇ ਦੀ ਹੋਰ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਵਿਦੇਸ਼ੀ ਹੈਂਡਲਰਾਂ ਸਬੰਧੀ ਜਾਂਚ ਜਾਰੀ ਹੈ।

ਕਮਿਸ਼ਨਰ ਆਫ਼ ਪੁਲਿਸ ਜਲੰਧਰ, ਸ੍ਰੀ ਸਤਿੰਦਰ ਸਿੰਘ IPS ਵੱਲੋਂ ਇਸ ਸਫਲ ਕਾਰਵਾਈ ਲਈ ਪੁਲਿਸ ਪਾਰਟੀ ਦੀ ਸ਼ਲਾਘਾ ਕੀਤੀ ਗਈ ਅਤੇ ਗੈਂਗਸਟਰਾਂ, ਸੰਗਠਿਤ ਅਪਰਾਧਿਕ ਗਿਰੋਹਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਭਵਿੱਖ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ।

Related Articles

Leave a Reply

Your email address will not be published. Required fields are marked *

Back to top button