
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ Sh. SATINDER SINGH, IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ Sh. MANPREET SINGH DHILLON, PPS, ਡੀ ਸੀ ਪੀ ਇਨਵੈਸਟੀਗੇਸ਼ਨ ਜਲੰਧਰ, Sh. JAYANT PURI, IPS, ਏ ਡੀ ਸੀ ਪੀ ਇਨਵੈਸਟੀਗੇਸ਼ਨ ਜਲੰਧਰ, Smt. AKARSHI JAIN, IPS, ਏ ਡੀ ਸੀ ਪੀ-1, ਜਲੰਧਰ, Sh. ASHOK MEENA, IPS, ਏ.ਸੀ.ਪੀ ਨਾਰਥ ਜਲੰਧਰ ਵੱਲੋਂ ਸਮੇਂ ਸਮੇਂ ਸਿਰ ਦਿੱਤੇ ਦਿਸ਼ਾ ਨਿਰਦੇਸ਼ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਨ ਸਬੰਧੀ ਮਿਲ ਰਹੀਆਂ ਹਦਾਇਤਾਂ ਸਬ-ਇੰਸਪੈਕਟਰ ਰਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦੀ ਟੀਮ ਵੱਲੋਂ ਮਿਤੀ 20-06-2026 ਨੂੰ ਆਰੀਆਨ ਹੋਮੀਉਪੈਥਿਕ ਕਲੀਨਿਕ ਸਲੇਮਪੁਰ ਰੋਡ ਨੇੜੇ ਫ੍ਰੇਡਜ ਵਾਸ਼ਿੰਗ ਸੇਂਟਰ ਪਰ ਫਾਇਰ ਕਰਨ ਵਾਲੇ ਦੋਸ਼ੀ ਖਿਲਾਫ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਮਿਤੀ 22,06,2026 ਨੂੰ ਏ.ਐਸ.ਆਈ ਗੁਰਜੀਤ ਸਿੰਘ 2406, ਥਾਣਾ ਡਵੀਜ਼ਨ ਨੰਬਰ 1 ਜਲੰਧਰ ਵੱਲੋਂ ਮੁੱਦਈ ਮੁੱਕਦਮਾ ਡਾ. ਸੰਦੀਪ ਸ਼ਰਮਾ ਪੁੱਤਰ ਸ੍ਰੀ ਗੁਰਦਿਆਲ ਰਾਮ ਵਾਸੀ ਮਕਾਨ ਨੰਬਰ 298 ਵੀਨਸ ਵੈਲੀ ਜਲੰਧਰ ਦੇ ਬਿਆਨਾ ਪਰ ਮੁੱਕਦਮਾ ਦਰਜ ਰਜਿਸਟਰ ਹੋਇਆ ਕਿ ਮਿਤੀ 20.06.2026 ਨੂੰ ਦਿਨ ਸ਼ਨੀਵਾਰ ਨੂੰ ਉਸ ਦੀ ਪਤਨੀ ਡਾ. ਵਿਸ਼ਵਜੀਤ ਕੌਰ ਕਲੀਨਿਕ ਆਰੀਆਨ ਹੋਮੀਉਪੈਥਿਕ ਕਲੀਨਿਕ ਸਲੇਮਪੁਰ ਰੋਡ ਨੇੜੇ ਫ੍ਰੈਂਡਜ ਵਾਸ਼ਿੰਗ ਸੈਂਟਰ ਪਰ ਬੰਦ ਕਰਕੇ ਕਰੀਬ 8.30 PM ਚਲੇ ਗਏ । ਜਦੋਂ ਮਿਤੀ 22-6-2026 ਨੂੰ ਉਸ ਦੇ ਭਤੀਜੇ ਮੋਹਿਤ ਬਾਵਾ ਨੇ ਕਲੀਨਿਕ ਦਾ ਸ਼ਟਰ ਖੋਲਿਆ ਤਾ ਕਲੀਨਿਕ ਅੰਦਰ ਸ਼ੀਸ਼ਾ ਟੁੱਟਾ ਹੋਇਆ ਸੀ। ਜਿਸ ਵਿੱਚ ਗੋਲੀ ਲੱਗਣ ਦਾ ਨਿਸ਼ਾਨ ਸੀ। ਗੋਲੀ ਆਰ ਪਾਰ ਹੋਈ ਲਗਦੀ ਸੀ । ਜਿਸ ਤੇ ਮੁਕੱਦਮਾ ਨੰਬਰ 185 ਮਿਤੀ 22/06/2026 ਅ:ਧ 125,324(3) ਬੀ ਐਨ ਐਸ, 25-54-59 ਆਰਮਜ਼ ਐਕਟ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਅਤੇ ਫੋਰੀ ਤੋਰ ਤੇ ਐਕਸ਼ਨ ਕਰਦੇ ਹੋਏ ਉਕਤ ਮੁੱਕਦਮੇ ਵਿੱਚ ਦੋਸ਼ੀ ਗੁਰਪਾਲ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ 85 ਅਸ਼ੋਕ ਵਿਹਾਰ ਕਲੋਨੀ ਨੇੜੇ ਵੇਰਕਾ ਮਿਲਕ ਪਲਾਂਟ ਜਲੰਧਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
















