ਦੇਸ਼ਦੁਨੀਆਂਪੰਜਾਬ

ਸ. ਬਿਕਰਮਜੀਤ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਨਾ ਸਰਾਸਰ ਗਲਤ – ਭੱਟੀ ਫਰਾਂਸ

ਕਿਹਾ- ਮੌਜੂਦਾ “ਆਪ” ਸਰਕਾਰ ਵਲੋਂ ਕੀਤੀ ਗਈ ਕਾਰਵਾਈ ਲੋਕਤੰਤਰ ਦਾ ਘਾਣ, FIR ਵਿੱਚ ਲਗਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ

ਜਲੰਧਰ, ਐਚ ਐਸ ਚਾਵਲਾ। ਪੁਲਿਸ ਥਾਣਾ ਮਜੀਠਾ ਵਿਖੇ ਸਾਬਕਾ ਮੰਤਰੀ ਸ. ਬਿਕਰਮਜੀਤ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਖਿਲਾਫ ਗੰਭੀਰ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਨਾ ਸਰਾਸਰ ਗਲਤ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ FIR ਵਿੱਚ ਸਰਕਾਰੀ ਡਿਊਟੀ ‘ਚ ਰੁਕਾਵਟ ਪਾਉਣ ਅਤੇ ਥਾਣੇ ਅੰਦਰ ਹੰਗਾਮਾ ਕਰਨ ਦੇ ਜੋ ਦੋਸ਼ ਲਗਾਏ ਗਏ ਹਨ, ਉਹ ਬਿਲਕੁੱਲ ਝੂਠੇ ਅਤੇ ਬੇਬੁਨਿਆਦ ਹਨ।

ਸ. ਭੱਟੀ ਨੇ ਕਿਹਾ ਕਿ ਪਿਛਲੀ ਦਿਨੀ “ਆਮ ਆਦਮੀ ਪਾਰਟੀ” ਦਾ ਇੱਕ ਵਿਧਾਇਕ ਵੀ ਥਾਣੇ ਵਿਚੋਂ ਧੱਕੇਸ਼ਾਹੀ ਨਾਲ ਆਪਣਾ ਬੰਦਾ ਛੁਡਾ ਕੇ ਲੈ ਗਿਆ ਸੀ, ਉਸ ਉਤੇ ਤਾਂ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ, ਕਿਉਂਕਿ ਉਹ ਮੌਜੂਦਾ ਸਰਕਾਰ ਦੇ ਵਿਧਾਇਕ ਹਨ ?

ਸ. ਭੱਟੀ ਨੇ ਕਿਹਾ ਕਿ ਸ. ਬਿਕਰਮਜੀਤ ਸਿੰਘ ਮਜੀਠੀਆ ਪੰਜਾਬ ਦੀ ਬੁਲੰਦ ਆਵਾਜ਼ ਹਨ, ਜਿਸਨੂੰ ਕਦੇ ਵੀ ਨਹੀਂ ਦਬਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮੌਜੂਦਾ “ਆਪ” ਸਰਕਾਰ ਵਲੋਂ ਸ. ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕਾਂ ਤੇ ਕੀਤੀ ਗਈ ਇਹ ਕਾਰਵਾਈ ਲੋਕਤੰਤਰ ਦਾ ਘਾਣ ਹੈ। ਸ. ਭੱਟੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂ ਅਤੇ ਸਮੂਹ ਵਰਕਰ/ਸਮਰਥਕ ਸ. ਮਜੀਠੀਆ ਨਾਲ ਚਟਾਨ ਵਾਂਗੂ ਖੜੇ ਸੀ, ਖੜੇ ਹਨ ਅਤੇ ਹਮੇਸ਼ਾਂ ਖੜੇ ਰਹਿਣਗੇ।

Related Articles

Leave a Reply

Your email address will not be published. Required fields are marked *

Back to top button