22 ਮਈ ਤੋਂ ਦੁਨੀਆਂ ਭਰ ਦੇ ਸਿਨੇਮਾ ਘਰਾਂ ‘ਚ, “ਕਿੰਗ ਬੀ ਚੌਹਾਨ” ਪੰਜਾਬ ਪੁਲਿਸ ਦੇ ਅਫ਼ਸਰ ਦੇ ਰੋਲ ‘ਚ
ਜਲੰਧਰ ਕੈਂਟ, ਐਚ ਐਸ ਚਾਵਲਾ। ਜਲੰਧਰ ਕੈਂਟ ਦਾ ਹੋਣਹਾਰ ਬੱਚਾ “ਕਿੰਗ ਬੀ ਚੌਹਾਨ ਸਪੁੱਤਰ ਰਜਿੰਦਰ ਕੁਮਾਰ ਚੌਹਾਨ” ਜੋਕਿ ਆਪਣੀ ਮਿਹਨਤ ਅਤੇ ਲਗਨ ਨਾਲ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਦਿਨ ਰਾਤ ਇੱਕ ਕਰ ਰਿਹਾ ਹੈ, ਦੀ ਨਵੀਂ ਫ਼ਿਲਮ “ਦਮਾ ਦਮ ਮਸਤ ਕਲੰਦਰ” 22 ਮਈ 2026 ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ‘ਚ ਲਗਣ ਜਾ ਰਹੀ ਹੈ ਜੋਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਵਿਰੁੱਧ ਜਾਗਰੂਕ ਕਰੇਗੀ।


ਇਸ ਫ਼ਿਲਮ ਦੀ ਸ਼ਾਨਦਾਰ ਓਪਨਿੰਗ ਨੂੰ ਲੈ ਕੇ ਜਲੰਧਰ ਕੈਂਟ ਦੇ ਵਿਖੇ ਸਥਿਤ ਗਗਨ ਪੈਲੇਸ ਵਿੱਚ ਰੱਖੇ ਗਏ ਇੱਕ ਸਮਾਗਮ ਦੌਰਾਨ ਕੈਂਟ ਦੀਆਂ ਮੋਹਤਬਰ ਸ਼ਖ਼ਸੀਅਤਾਂ ਵਲੋਂ ਫ਼ਿਲਮ ਦੇ ਸਟਾਰ ਕਲਾਕਾਰਾਂ “ਕਿੰਗ ਬੀ ਚੌਹਾਨ, ਮਾਲਨੀ ਮਲਹੋਤਰਾ, ਸੈਮੀ ਗਿਲ ਅਤੇ ਅਨੀਤਾ ਦੇਵਗਨ” ਨੂੰ ਸਨਮਾਨਿਤ ਕੀਤਾ ਗਿਆ ਅਤੇ ਫ਼ਿਲਮ ਦੇ ਕੁਝ ਖਾਸ ਪਲ ਸਾਂਝੇ ਕੀਤੇ ਗਏ। ਇਸ ਦੌਰਾਨ ਸਮਾਗਮ ਦਾ ਮਾਹੌਲ ਪੂਰੀ ਤਰ੍ਹਾਂ ਰੌਣਕਾਂ ਨਾਲ ਭਰਿਆ ਰਿਹਾ।
PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੇ ਮੁੱਖ ਕਲਾਕਾਰ (HERO) “ਕਿੰਗ ਬੀ ਚੌਹਾਨ” ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਉਸਨੂੰ NRI ਦੀ ਭੂਮਿਕਾ ਵਿੱਚ ਵਿਖਾਇਆ ਗਿਆ ਹੈ ਅਤੇ ਉਹ ਰੋਜ਼ਾਨਾ ਆਪਣੇ ਵਤਨ ਪੰਜਾਬ ਦੇ ਹਾਲਾਤਾਂ ਬਾਰੇ ਸੁਣਦਾ ਰਹਿੰਦਾ ਸੀ। ਜਦੋਂ ਪੰਜਾਬ ਦੇ ਮੌਜੂਦਾ ਮੁੱਖਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਭਾਸ਼ਣ ਰਾਹੀਂ ਕਿਹਾ ਕਿ ਬਾਹਰਲੇ ਮੁਲਕਾਂ ਵਿੱਚ ਗਈ ਪੰਜਾਬ ਦੀ ਜਵਾਨੀ ਨੂੰ ਵਾਪਸ ਲਿਆ ਕੇ ਇਥੇ ਹੀ ਸੈਟ ਕੀਤਾ ਜਾਵੇਗਾ ਅਤੇ ਅੰਗਰੇਜ਼ ਵੀ ਪੰਜਾਬ ਵਿੱਚ ਆ ਕੇ PR ਮੰਗਣਗੇ, ਜਿਸਤੋਂ ਪ੍ਰਭਾਵਿਤ ਹੋ ਕੇ ਉਹ ਆਪਣੇ ਵਤਨ ਪੰਜਾਬ ਪਰਤ ਆਉਂਦਾ ਹੈ ਅਤੇ ਮਿਹਨਤ ਕਰਕੇ ਪੰਜਾਬ ਪੁਲਿਸ ਵਿੱਚ ਭਰਤੀ ਹੋ ਕੇ ਨਸ਼ੇ ਦੇ ਵਿਰੁੱਧ ਜੰਗ ਛੇੜ ਦਿੰਦਾ ਹੈ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਦਾ ਹੈ। ਇਹ ਪਹਿਲੀ ਫ਼ਿਲਮ ਹੈ, ਜਿਸ ਵਿੱਚ ਮੁੰਡਾ ਬਾਹਰ ਤੋਂ ਆ ਕੇ ਏਥੇ ਨੌਕਰੀ ਕਰਦਾ ਹੈ।
“ਕਿੰਗ ਬੀ ਚੌਹਾਨ” ਨੇ ਕਿਹਾ ਕਿ ਇਹ ਫ਼ਿਲਮ ਸਾਡੇ ਪੰਜਾਬ ਤੇ ਹੀ ਬਣੀ ਹੈ, ਜਿਸ ਵਿੱਚ ਕਮੇਡੀ, ਇਮੋਸ਼ਨ ਅਤੇ ਜਾਗਰੂਕਤਾ ਦਿਖਾਈ ਗਈ ਹੈ ਜੋਕਿ 22 ਮਈ 2026 ਨੂੰ ਭਾਰਤ, ਪੰਜਾਬ ਅਤੇ ਬਾਹਰਲੇ ਮੁਲਕਾਂ ਦੇ ਸਿਨੇਮਾ ਘਰਾਂ ਵਿੱਚ ਲੱਗ ਰਹੀ ਹੈ। “ਕਿੰਗ ਬੀ ਚੌਹਾਨ ਅਤੇ ਉਸਦੇ ਪਿਤਾ ਰਜਿੰਦਰ ਕੁਮਾਰ ਚੌਹਾਨ” ਨੇ ਪੰਜਾਬ ਅਤੇ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਫ਼ਿਲਮ ਨੂੰ ਆਪਣੇ ਪਰਿਵਾਰ ਸਹਿਤ ਦੇਖ ਕੇ ਸਾਨੂੰ ਆਪਣਾ ਅਸ਼ੀਰਵਾਦ ਬਖਸ਼ਿਸ਼ ਕਰੋ ਜੀ।
ਇਸ ਮੌਕੇ ਜਲੰਧਰ ਕੈਂਟ ਤੋਂ MLA ਪ੍ਰਗਟ ਸਿੰਘ, Ex. MLA ਜਗਬੀਰ ਸਿੰਘ ਬਰਾੜ, SAD ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ, APP ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਓਮ ਪ੍ਰਕਾਸ਼ ਮੱਕੜ, ਮੋਹਿੰਦਰ ਸਿੰਘ ਬਾਵਾ, ਜੋਗਿੰਦਰ ਸਿੰਘ ਟੱਕਰ, ਭਾਰਤ ਬਤਰਾ, ਸੰਤੋਸ਼ ਕੁਮਾਰ ਪਾਂਡੇ, ਮਨਜੀਤ ਕੁਮਾਰ ਪਾਂਡੇ, ਹਰਵਿੰਦਰ ਸਿੰਘ ਪੱਪੂ, ਰੋਮੀ ਚੌਹਾਨ ਆਦਿ ਮੌਜੂਦ ਸਨ।
ਗੌਰਤਲਬ ਹੈ ਕਿ “ਕਿੰਗ ਬੀ ਚੌਹਾਨ” ਦੀਆਂ ਪਹਿਲੇ ਆ ਚੁੱਕੀਆਂ ਫ਼ਿਲਮਾਂ “ਤੇਰੀ ਮੇਰੀ ਜੋੜੀ” ‘ਚ ਹੀਰੋ ਅਤੇ ਸਰਦਾਰ ਜੀ-2 ‘ਚ ਗੈਸਟ ਰੋਲ ਹਨ ਅਤੇ ਆਉਣ ਵਾਲੀਆਂ ਫ਼ਿਲਮਾਂ “ਜੱਟ ਦੀ ਕਵੀਨ” ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ “ਦੁੱਲਾ” ਦੀ ਸ਼ੂਟਿੰਗ ਚੱਲ ਰਹੀ ਹੈ।
















