
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ IPS ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਮਨਪ੍ਰੀਤ ਸਿੰਘ, PPS DCP (Investigation), ਸ਼੍ਰੀਮਤੀ ਅਕਾਰਸ਼ੀ ਜੈਨ, IPS ADCP-1 ਸਾਹਿਬ ਜਲੰਧਰ ਅਤੇ ਸ਼੍ਰੀ ਅਸ਼ੋਕ ਮੀਨਾ IPS, ASP North ਸਾਹਿਬ ਜਲੰਧਰ ਦੀ ਨਿਗਰਾਨੀ ਹੇਠ ਕਮਿਸ਼ਨਰੇਟ ਜਲੰਧਰ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮੁਕੱਦਮਾ ਵਿੱਚ 06 ਦੋਸ਼ੀ ਗ੍ਰਿਫਤਾਰ ਕਰਕੇ ਹੇਠ ਲਿਖੀ ਉਪਲੱਬਧੀ ਪ੍ਰਾਪਤ ਕੀਤੀ ਹੈ।



ਥਾਣਾ ਵਿਖੇ ਏ.ਐਸ.ਆਈ. ਸਤਵਿੰਦਰ ਸਿੰਘ ਵੱਲੋਂ ਮਿਤੀ 03.05.2026 ਦੀ ਰਾਤ ਮੁਹੱਲਾ ਰਿਸ਼ੀ ਨਗਰ ਜਲੰਧਰ ਵਿਖੇ ਲੜਾਈ-ਝਗੜਾ ਹੋਣ ਪਰ ਅਤੇ ਅਸਲਾ ਚਲਾਉਣ ਸਬੰਧੀ ਮੁਕੱਦਮਾ ਨੰਬਰ 63 ਮਿਤੀ 126 (2), 109, 190, 191(3) BNS, 25-54-59 Arms Act ਥਾਣਾ ਡਵੀਜਨ ਨੰਬਰ 03 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਦੌਰਾਨੇ ਤਫਤੀਸ਼ ਮੁਕੱਦਮਾ ਹਜਾ ਵਿੱਚ ਜੁਗੇਸ਼ ਗਿੱਲ ਪੁੱਤਰ ਜਗਦੀਸ਼ ਕੁਮਾਰ ਵਾਸੀ ਮਕਾਨ ਨੰਬਰ EF 15/421 ਮੁਹੱਲਾ ਰਿਸ਼ੀ ਨਗਰ ਜਲੰਧਰ, ਸਾਹਿਲ ਸਹੋਤਾ ਪੁੱਤਰ ਧਰਮਿੰਦਰ ਕੁਮਾਰ ਵਾਸੀ ਮਕਾਨ ਨੰਬਰ WP 63 ਬਸਤੀ ਸ਼ੇਖ ਜਲੰਧਰ, ਬਸੰਤ ਕੁਮਾਰ ਪੁੱਤਰ ਰਾਜਨ ਬਾਬੂ ਵਾਸੀ ਮਕਾਨ ਨੰਬਰ EF 341 ਰਿਸ਼ੀ ਨਗਰ ਜਲੰਧਰ, ਗੌਤਮ ਗਿੱਲ ਪੁੱਤਰ ਅਸ਼ਵਨੀ ਕੁਮਾਰ ਵਾਸੀ ਮਕਾਨ ਨੰਬਰ EF 430 ਰਿਸ਼ੀ ਨਗਰ ਜਲੰਧਰ, ਰਾਹੁਲ ਪਟੇਲ ਪੁੱਤਰ ਸੁਨੀਲ ਪਟੇਲ ਵਾਸੀ ਗਲੀ ਨੰਬਰ 10 ਅਜੀਤ ਨਗਰ ਜਲੰਧਰ, ਰਾਹੁਲ ਗਿੱਲ ਪੁੱਤਰ ਲੇਟ ਰਾਜੇਸ਼ ਕੁਮਾਰ ਵਾਸੀ ਮਕਾਨ ਨੰਬਰ 738/5 ਮੁਹੱਲਾ ਇਸਲਾਮਗੰਜ ਹਾਲ ਵਾਸੀ ਮਕਾਨ ਨੰਬਰ 55 ਦਾਦਾ ਨਗਰ ਨੇੜੇ ਗੋਲ ਮਾਰਕਿਟ ਮਿੱਠਾਪੁਰ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਇੱਕ ਪਿਸਟਲ .32 ਬੋਰ, 04 ਖੋਲ .32 ਬੋਰ, 01 ਜਿੰਦਾ ਰੌਂਦ .32 ਬੋਰ ਬਰਾਮਦ ਕੀਤੇ ਗਏ ਹਨ। ਮੁਕੱਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਬਾਕੀ ਰਹਿੰਦੇ ਦੋਸ਼ੀਆਨ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ।
















