
ਜਲੰਧਰ, ਐਚ ਐਸ ਚਾਵਲਾ। ਸ਼੍ਰੀਮਤੀ ਧਨਪ੍ਰੀਤ ਕੌਰ, ਕਮਿਸ਼ਨਰ ਪੁਲਿਸ ਜਲੰਧਰ ਵੱਲੋ ਸਮੇਤ ਸ੍ਰੀ ਪਰਮਿੰਦਰ ਸਿੰਘ ਹੀਰ DCP/HQ, ਸ੍ਰੀ ਜੇਅੰਤ ਪੁਰੀ ADCP/Inv. ਅਤੇ ਸ੍ਰੀ ਮਨਮੋਹਨ ਸਿੰਘ ACP/HQ, ਅੱਜ ਪੁਲਿਸ ਲਾਈਨ ਕਮਿਸ਼ਨਰੇਟ ਜਲੰਧਰ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਪੰਜਾਬ ਸਰਕਾਰ ਵੱਲੋ ਕਮਿਸ਼ਨਰੇਟ ਪੁਲਿਸ ਜਲੰਧਰ ਨੂੰ 16 ਨਵੀਆਂ ਦਿੱਤੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਨਾਗਰਿਕਾਂ ਦੀ ਸੇਵਾ ਹਿੱਤ ਸ਼ਹਿਰ ਵਿੱਚ ਰਵਾਨਾ ਕੀਤਾ ਗਿਆ। ਇਹਨਾਂ ਨਵੀਆਂ ਗੱਡੀਆਂ ਨੂੰ ਐਮਰਜੈਂਸੀ ਰਿਸਪਾਂਸ ਸਿਸਟਮ (ERS), Dial-112 Helpline ਵਿੱਚ ਸ਼ਾਮਲ ਕਰਕੇ ਪੁਲਿਸ ਵਿਭਾਗ ਨੂੰ ਹੋਰ ਬਿਹਤਰ ਅਤੇ ਐਡਵਾਂਸ ਫੋਰਸ ਬਣਾਉਣ ਵੱਲ ਇਹ ਇੱਕ ਹੋਰ ਉਪਰਾਲਾ ਹੈ।

ਇਹ ਗੱਡੀਆਂ ਪੰਜਾਬ ਪੁਲਿਸ ਵਿਭਾਗ ਦੇ ਐਮਰਜੈਂਸੀ ਰਿਸਪਾਂਸ ਸਿਸਟਮ ਦੀ ਸਮਰੱਥਾਵਾਂ ਨੂੰ ਵਧਾਉਣ ਲਈ ਤਿਆਰ ਕੀਤੀਆਂ ਗਈਆਂ ਹਨ. ਇਹ ਸ਼ਹਿਰ ਦੇ ਏਰੀਆ ਵਿੱਚ ਮੁਸੀਬਤ ਦੌਰਾਨ ਨਾਗਰਿਕਾਂ ਤੱਕ ਸਮੇਂ ਸਿਰ ਪਹੁੰਚ ਕੇ ਸਹਾਇਤਾ ਪ੍ਰਦਾਨ ਕਰਨਗੀਆਂ।
ਇਹਨਾਂ ਗੱਡੀਆਂ ਨੂੰ ਸ਼ਹਿਰ ਦੇ ਜੋਨ-1 ਅਤੇ ਜੋਨ-2 ਏਰੀਆ ਮੁਤਾਬਿਕ ਥਾਣਿਆਂ ਵਿੱਚ ਨਿਯੁਕਤ ਕੀਤਾ ਗਿਆ, ਤੇ ਇਹਨਾਂ ਹਰੇਕ ਨੂੰ ਆਪਣੀ-ਆਪਣੀ ਬੀਟ ਮੁਤਾਬਿਕ ਏਰੀਆ ਅਤੇ ਹਾਲਟਿੰਗ ਪੁਆਂਇੰਟ ਦਿੱਤਾ ਗਿਆ ਹੈ।

ਇਹਨਾਂ ਹਰੇਕ ਗੱਡੀਆਂ ਪਰ 4-4 ਪੁਲਿਸ ਕ੍ਰਮਚਾਰੀ ਤਾਇਨਾਤ ਕੀਤੇ ਗਏ ਹਨ, ਇਹ ਦਿਨ ਅਤੇ ਰਾਤ ਦੇ ਸਮੇਂ ਸ਼ਿਫਟਾਂ ਵਿੱਚ ਨਿਯੁਕਤ ਕੀਤੀ ਬੀਟ ਦੇ ਏਰੀਆਂ ਵਿੱਚ ਡਿਊਟੀ (ਐਮਰਜੈਂਸੀ ਕਾਲਾਂ/ਪੈਟਰੋਲਿੰਗ/ਚੈਕਿੰਗ) ਕਰਨਗੇ।
ਇਹ ਗੱਡੀਆਂ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਐਮਰਜੈਂਸੀ ਰਿਸਪਾਂਸ ਸਿਸਟਮ (ERS), Dial-112 ਪੁਲਿਸ ਹੈਲਪ ਲਾਈਨ ਨੰਬਰਾਂ ਪਰ ਆਉਣ ਵਾਲੀਆਂ ਐਮਰਜੈਂਸੀ ਕਾਲਾਂ ਦੇ ਤੁਰੰਤ ਅਤੇ ਪ੍ਰਭਾਵੀ ਜਵਾਬਾਂ ਨੂੰ ਯਕੀਨੀ ਬਣਾਉਣਗੀਆਂ ਅਤੇ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਾਇਤਾ ਕਰਨਗੀਆਂ।
ਇਹ ਗੱਡੀਆਂ ਨੂੰ ਟੈਬਲੇਟ (ਕੰਪਿਊਟਰ ਸਿਸਟਮ), ਵਾਇਰਲੈਂਸ ਕੰਮਨੀਕੇਸ਼ਨ ਸੈੱਟ, ਹੋਰ ਉੱਨਤ ਸੰਚਾਰ ਪ੍ਰਣਾਲੀਆਂ ਅਤੇ ਫਸਟ-ਏਡ ਕਿੱਟਾਂ ਨਾਲ ਲੈੱਸ ਕੀਤਾ ਗਿਆ ਹੈ, ਜਿਸ ਨਾਲ ਪੁਲਿਸ ਕ੍ਰਮਚਾਰੀਆਂ ਨੂੰ ਘਟਨਾ ਸਥਾਨ ‘ਤੇ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਬਣਾਇਆ ਗਿਆ ਹੈ।
ਇਹਨਾਂ ਸਾਰੀਆਂ ਗੱਡੀਆਂ ਨੂੰ ਕਮਿਸ਼ਨਰੇਟ ਪੁਲਿਸ ਦੇ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਨਾਲ ਲਿੰਕ ਕੀਤਾ ਗਿਆ ਹੈ, ਇੱਥੋਂ ਇਹਨਾਂ ਨੂੰ ਮੋਨੀਟਰ ਕੀਤਾ ਜਾਵੇਗਾ ਅਤੇ ਅਫਸਰਾਂ ਵੱਲੋ ਜਾਰੀ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ।
ਇਸ ਮੌਕੇ ਕਮਿਸ਼ਨਰ ਪੁਲਿਸ ਜਲੰਧਰ ਵੱਲੋ ਇਹਨਾਂ ਗੱਡੀਆਂ ਪਰ ਤਾਇਨਾਤ ਕੀਤੇ ਗਏ ਪੁਲਿਸ ਕ੍ਰਮਚਾਰੀਆਂ ਦੀ ਹੌਸਲਾਂ ਅਫਜਾਈ ਕੀਤੀ ਅਤੇ ਉਹਨਾਂ ਦੀਆਂ ਡਿਊਟੀਆਂ ਸੰਬੰਧੀ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੋ ਇਲਾਵਾ ਉਹਨਾਂ ਨੇ ਪੁਲਿਸ ਕ੍ਰਮਚਾਰੀਆਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਸ਼ਹਿਰ ਦੇ ਨਾਗਰਿਕਾਂ ਦੀ ਸੇਵਾ ਹਿੱਤ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ।
ਕਮਿਸ਼ਨਰੇਟ ਪੁਲਿਸ ਜਲੰਧਰ, ਐਮਰਜੈਂਸੀ ਰਿਸਪਾਂਸ ਸਿਸਟਮ (ERS), Dial-112 ਪੁਲਿਸ ਹੈਲਪ ਲਾਈਨ ਨੰਬਰਾਂ ਪਰ ਆਉਣ ਵਾਲੀਆਂ ਐਮਰਜੈਂਸੀ ਕਾਲਾਂ ਦੇ ਤੁਰੰਤ ਅਤੇ ਪ੍ਰਭਾਵੀ ਜਵਾਬ ਪ੍ਰਦਾਨ ਕਰਨ, ਸ਼ਹਿਰ ਦੇ ਨਾਗਰਿਕਾਂ ਦੀ ਸੁਰੱਖਿਆ ਅਤੇ ਸ਼ਹਿਰ ਵਿੱਚ ਲਾਅ ਐਂਡ ਆਰਡਰ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
















