ਦੇਸ਼ਦੁਨੀਆਂਪੰਜਾਬ

ਥਾਣਾ ਕੈਂਟ ਵਲੋਂ NC ਮਾਡਲ ਸਕੂਲ ਦੇ ਬਾਹਰ ਬੱਚਿਆਂ ਦੀ ਹੋਈ ਲੜਾਈ ਤੇ ਕੀਤੀ ਗਈ ਕਾਰਵਾਈ

ਜਲੰਧਰ ਕੈਂਟ, ਐਚ ਐਸ ਚਾਵਲਾ/ਸੈਵੀ ਚਾਵਲਾ। ਥਾਣਾ ਕੈਂਟ ਵਲੋਂ ਬੀਤੇ ਦਿਨੀ NC ਮਾਡਲ ਸਕੂਲ ਦੇ ਬਾਹਰ ਬੱਚਿਆਂ ਦੀ ਹੋਈ ਲੜਾਈ ਤੇ ਕਾਰਵਾਈ ਕੀਤੀ ਗਈ ਹੈ।

ਸ਼੍ਰੀ ਸਰਵਣਜੀਤ ਸਿੰਘ ਏ.ਡੀ.ਸੀ.ਪੀ ਕਮਿਸ਼ਨਰੇਟ ਜਲੰਧਰ ਵੱਲੋ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ, ਥਾਣਾ ਕੈਂਟ ਦੇ ਏਰੀਆ ਵਿੱਚ NC ਮਾਡਲ ਸਕੂਲ ਦੇ ਬਾਹਰ ਮਿਤੀ 25.02.2026 ਨੂੰ ਬੱਚਿਆਂ ਦੀ ਲੜਾਈ ਹੋਈ ਸੀ, ਇਸ ਸਬੰਧੀ ਇੱਕ MLR ਥਾਣਾ ਵਿੱਚ ਆਈ ਸੀ, ਜਿਸ ਦੀ ਕਾਰਵਾਈ ਲਈ ਦੋਹਾਂ ਧਿਰਾ ਨੂੰ ਥਾਣੇ ਬੁਲਾਇਆ ਗਿਆ ਸੀ, ਪਰ ਥਾਣੇ ਦੇ ਬਾਹਰਲੇ ਗੇਟ ਨੇੜੇ ਦੋਹਾਂ ਪਾਰਟੀਆਂ ਦੀ ਆਪਸ ਵਿੱਚ ਬਹਿਸ ਹੋ ਗਈ ਤੇ ਲੜਾਈ ਝਗੜਾ ਹੋ ਗਿਆ, ਜਿਸ ਵਿੱਚ ਇੱਕ ਲੜਕੇ ਦੀ ਗਰਦਨ ਪਰ ਕਿਸੇ ਤਿੱਖੀ ਚੀਜ ਨਾਲ ਹਮਲਾ ਕੀਤਾ ਗਿਆ ਤੇੇ ਉਸ ਦੇ ਪਰਿਵਾਰ ਵੱਲੋ ਸਿਵਲ ਹਸਤਪਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ, ਇਸ ਸਬੰਧੀ ਮੁਕੱਦਮਾ ਨੰਬਰ 38 ਮਿਤੀ 28.02.2026 ਅ/ਧ 118(1), 3(5) ਬੀ.ਐੱਨ.ਐੱਸ ਥਾਣਾ ਕੈਂਟ ਦਰਜ ਰਜਿਸਟਰ ਕੀਤਾ ਗਿਆ ਹੈ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button