ਦੁਨੀਆਂਦੇਸ਼ਪੰਜਾਬ

ਥਾਣਾ ਬਿਲਗਾ ਦੀ ਪੁਲਿਸ ਵਲੋਂ 207 ਨਸ਼ੀਲੀਆਂ ਗੋਲੀਆਂ ਸਮੇਤ 4 ਵਿਅਕਤੀ ਕਾਬੂ

ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰਮੀਤ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾਂ, ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਰੋਕਥਾਮ ਸਪੈਸ਼ਲ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੋਰ ਬਾਠ, ਆਈ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਰਹਿਨੁਮਾਈ ਹੇਠ ਤੇ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਜੀ ਦੀਆਂ ਹਦਾਇਤਾਂ ਮੁਤਾਬਿਕ ਇੰਸ: ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਵਿੱਚ ਚੱਲਦੇ ਚੈਕਿੰਗ ਦੋਰਾਨ 04 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾ ਪਾਸੋਂ ਕੁੱਲ 207 ਖੁੱਲੀਆਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸ: ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਹੇਠ ਮਿਤੀ 15-03-2025 ਨੂੰ ASI ਅਵਤਾਰ ਲਾਲ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਕਸਬਾ ਬਿਲਗਾ ਤੋਂ ਔਜਲਾ ਰੋਡ ਪਰ ਪੁੱਜੀ ਤਾਂ ਸੜਕ ਦੇ ਸੱਜੇ ਪਾਸੇ ਪਿੱਪਲ ਦੇ ਦਰਖੱਤ ਹੇਠਾਂ 04 ਬਨੌਜਵਾਨ ਖੜੇ ਦਿਖਾਈ ਦਿੱਤੇ ਜਿਹਨਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਪਾਸੋਂ 207 ਖੁੱਲੀਆਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁੱਕਦਮਾ ਨੰਬਰ 16 ਮਿਤੀ 14-03-2025 ਅ:ਧ 22-61-85 NDPS ਐਕਟ ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਦੋਸ਼ੀਆਨ ਉਕਤਾਨ ਨੂੰ ਮੁਕਦਮਾ ਹਜਾ ਵਿੱਚ ਬਾਅਦ ਪੁੱਛਗਿੱਛ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤੇ ਗਏ ਸੀ। ਦੋਸ਼ੀਆਨ ਅਰਸਦੀਪ ਸਿੰਘ ਉਰਫ ਅਰਸ਼ੀ, ਸੰਜੀਵ ਕੁਮਾਰ ਉਰਫ ਮਿੱਠੂ, ਲਵਪ੍ਰੀਤ ਉਰਫ ਲਵ ਉਕਤਾਨ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਮਿਤੀ 24-07-2024 ਨੂੰ ਆਪਣੇ ਪਿੰਡ ਬਿਲਗਾ ਵਿਖੇ 01 ਐਨ.ਆਰ.ਆਈ. ਜੀਤ ਸਿੰਘ ਪੁੱਤਰ ਭਗਤ ਸਿੰਘ ਵਾਸੀ ਪੱਤੀ ਭੱਟੀ ਬਿਲਗਾ ਦੀ ਰਿਹਾਇਸ਼ ਅੰਦਰ ਰਾਤ ਦੇ ਸਮੇਂ ਦਾਖਲ ਹੋ ਕੇ ਤੜਕੇ ਕ੍ਰੀਬ 04 ਵਜੇ ਉਕਤ ਐਨ.ਆਰ.ਆਈ. ਜੀਤ ਸਿੰਘ ਉਕਤ ਦੇ ਹੱਥ ਵਿੱਚ ਪਾਇਆ ਹੋਇਆ ਸੋਨੇ ਦਾ ਕੜਾ, ਸੋਨੇ ਦੀ ਚੈਨ ਅਤੇ 02 ਮੁੰਦਰੀਆਂ ਤੇਜਧਾਰ ਹਥਿਆਰ ਦਿਖਾ ਕੇ ਡਰਾ ਧਮਾ ਕੇ ਲੁੱਟ-ਖੋਹ ਕੀਤੀ ਸੀ। ਜੇ ਸੋਨੇ ਦਾ ਕੜਾ ਬ੍ਰਾਮਦ ਕੀਤਾ ਜਾ ਚੁੱਕਾ ਹੈ। ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾ ਪਾਸੋਂ ਐਨ.ਆਰ.ਆਈ ਜੀਤ ਸਿੰਘ ਨਾਲ ਲੁੱਟ-ਖੋਹ ਕੀਤੀਆਂ ਸੋਨੇ ਦੀ ਚੈਨ ਅਤੇ ਮੁੰਦਰੀ ਬ੍ਰਾਮਦ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button