ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ Smt. DHANPREET KAUR, IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਮਨਪ੍ਰੀਤ ਸਿੰਘ ਢਿਲੋਂ, ਪੀ.ਪੀ.ਐਸ. ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ, ਸ਼੍ਰੀਮਤੀ AKARSHI JAIN, IPS, ਏ.ਡੀ.ਸੀ.ਪੀ-1, ਜਲੰਧਰ, ਸ੍ਰੀ ਸੰਜੇ ਕੁਮਾਰ, ਪੀ.ਪੀ.ਐਸ, ਏ.ਸੀ.ਪੀ ਨਾਰਥ ਜਲੰਧਰ ਵੱਲੋਂ ਸਮੇਂ ਸਮੇਂ ਸਿਰ ਦਿੱਤੇ ਦਿਸ਼ਾ ਨਿਰਦੇਸ਼ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਨ ਸਬੰਧੀ ਮਿਲ ਰਹੀਆਂ ਹਦਾਇਤਾਂ ਅਨੁਸਾਰ ਸਬ-ਇੰਸਪੈਕਟਰ ਰਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦੀ ਟੀਮ ਵੱਲੋਂ ਮਿਤੀ 01.01.2026 ਨੂੰ 4 ਮੋਟਰਸਾਈਕਲਾਂ ਸਵਾਰਾਂ ਵੱਲੋਂ ਇੱਕ ਪ੍ਰਵਾਸੀ ਵਿਅਕਤੀ ਦਾ ਤੇਜ਼ਧਾਰ ਹਥਿਆਰ ਦਾ ਡਰ ਦਿਖਾ ਕੇ ਖੋਹ ਕੀਤੇ ਗਏ ਮੋਟਰਸਾਈਕਲ ਮਾਰਕਾ ਆਰ-15 ਰੰਗ ਨੀਲਾ ਦੇ ਦੋਸ਼ੀਆ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤਾ ਮੋਟਰਸਾਈਕਲ ਮਾਰਕਾ ਆਰ-15 ਰੰਗ ਨੀਲਾ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।

ਮਿਤੀ 02.01.2026 ਨੂੰ ਏ.ਐਸ.ਆਈ ਜਸਵਿੰਦਰ ਸਿੰਘ, ਥਾਣਾ ਡਵੀਜ਼ਨ ਨੰਬਰ 1 ਜਲੰਧਰ ਵੱਲੋਂ ਮੁੱਦਈ ਮੁੱਕਦਮਾ ਨਰੇਸ਼ ਯਾਦਵ ਪੁੱਤਰ ਵਾਸੂਦੇਵ ਯਾਦਵ ਵਾਸੀ ਗਲੀ ਨੰਬਰ 01 ਨਿਊ ਗੁਰੂ ਨਾਨਕ ਨਗਰ ਜਲੰਧਰ ਦੇ ਬਿਆਨਾ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਕਿ ਮਿਤੀ 01.01.2026 ਨੂੰ ਵਕਤ ਕਰੀਬ 9/9.15 ਪੀ.ਐਮ ਦਾ ਹੋਵੇਗਾ ਕਿ ਉਹ ਆਪਣੇ ਮੋਟਰਸਾਈਕਲ ਮਾਰਕਾ ਆਰ-15 ਪਰ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਨਿਊ ਗੁਰੂ ਨਾਨਕ ਨਗਰ ਨੇੜੇ ਸ਼ਮਸ਼ਾਨਘਾਟ ਚਾਰ ਨੋਜਵਾਨਾ ਨੇ ਆਪਣੇ ਤਿੱਖੇ ਹਥਿਆਰਾਂ ਨਾਲ ਉਹਨਾਂ ਨੂੰ ਰੋਕ ਲਿਆ ਤੇ ਉਹਨਾਂ ਪਾਸੋਂ ਮੋਟਰਸਾਈਕਲ ਮਾਰਕਾ ਆਰ-15 ਖੋਹ ਲਿਆ ਤੇ ਮੋਕਾ ਤੋਂ ਫਰਾਰ ਹੋ ਗਿਆ।
ਜਿਸ ਤੇ ਮੁੱਕਦਮਾ ਨੰਬਰ 003 ਮਿਤੀ 02.01.2026 ਅ:ਧ 304(2), 3(5) ਬੀ.ਐਨ.ਐਸ 2023 ਥਾਣਾ ਡਵੀਜ਼ਨ ਨੰਬਰ 1 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਅਤੇ ਫੋਰੀ ਤੋਰ ਤੇ ਐਕਸ਼ਨ ਕਰਦੇ ਹੋਏ ਮੁੱਕਦਮਾ ਹਜ਼ਾ ਵਿੱਚ ਖੋਹ ਕੀਤੇ ਮੋਟਰਸਾਈਕਲ ਦੇ ਦੋਸ਼ੀਆਨ ਨੂੰ ਟਰੇਸ ਕੀਤਾ ਗਿਆ ਅਤੇ ਦੋਸ਼ੀਆਨ ਅਮਿਤ ਕੁਮਾਰ ਪੁੱਤਰ ਕੁਲਦੀਪ ਕੁਮਾਰ ਵਾਸੀ ਮਕਾਨ ਨੰਬਰ 02 ਗਲੀ ਨੰਬਰ 01 ਨਿਊ ਗੁਰੂ ਨਾਨਕ ਨਗਰ ਜਲੰਧਰ, ਰਾਜਨ ਕੁਮਾਰ ਪੁੱਤਰ ਤੇਜ ਰਹਿਣ ਝਾਹ ਵਾਸੀ ਗਲੀ ਨੰਬਰ 02 ਨੇੜੇ ਟਿਊਵਲ ਸ਼ਿਵ ਨਗਰ ਜਲੰਧਰ ਨੂੰ ਹਸਬ ਜ਼ਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹਨਾਂ ਪਾਸੋਂ ਮੁੱਕਦਮਾ ਵਿੱਚ ਖੋਹ ਕੀਤਾ ਮੋਟਰਸਾਈਕਲ ਮਾਰਕਾ ਆਰ-15 ਬ੍ਰਾਮਦ ਕੀਤਾ ਗਿਆ ਸੀ।
ਜੋ ਮਿਤੀ 06.01.2026 ਨੂੰ ਏ.ਐਸ.ਆਈ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਕਦਮਾ ਹਜ਼ਾ ਦੇ ਜੋ ਦੋਸ਼ੀ ਗ੍ਰਿਫਤਾਰ ਹੋਣੇ ਬਾਕੀ ਸਨ, ਉਹਨਾਂ ਦੋਸ਼ੀਆਨ ਅਮਿਤ ਕੁਮਾਰ ਉਰਫ ਲਿਫਾਫਾ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ 8 ਨਿਊ ਗੁਰੂ ਨਾਨਕ ਨਗਰ ਜਲੰਧਰ ਅਤੇ ਅਕਾਸ਼ ਕੁਮਾਰ ਉਰਫ ਕਛੀ ਪੁੱਤਰ ਸੰਨੀ ਵਾਸੀ ਗਲੀ ਨੰਬਰ 7 ਨਿਊ ਗੁਰੂ ਨਾਨਕ ਨਗਰ ਜਲੰਧਰ ਨੂੰ ਹਸਬ ਜ਼ਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ ਚੋਰੀ ਕੀਤੇ ਗਏ ਹੋਰ 3 ਮੋਟਰਸਾਈਕਲ ਰਿਕਵਰ ਕੀਤੇ ਗਏ ਹਨ। ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ। ਜਿਹਨਾਂ ਪਾਸੋਂ ਪੁੱਛਗਿੱਛ ਜਾਰੀ ਹੈ।
















