ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਸ੍ਰੀਮਤੀ ਧੰਨਪ੍ਰੀਤ ਕੌਰ, ਕਮਿਸ਼ਨਰ ਆਫ ਪੁਲਿਸ ਜਲੰਧਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸ਼੍ਰੀ ਮਨਪ੍ਰੀਤ ਸਿੰਘ DCP (ਇੰਨਵੈਸਟੀਗੇਸ਼ਨ) ਜਲੰਧਰ, ਸ਼੍ਰੀ ਹਰਿੰਦਰ ਸਿੰਘ ਗਿੱਲ ਏ.ਡੀ.ਸੀ.ਪੀ. ਸਿਟੀ-2 ਅਤੇ ਸ਼੍ਰੀ ਸਰਵਨਜੀਤ ਸਿੰਘ, ਏ.ਸੀ.ਪੀ. ਕੈਂਟ ਜਲੰਧਰ ਦੀ ਅਗਵਾਈ ਹੇਠ ਥਾਣਾ ਸਦਰ ਜਲੰਧਰ ਪੁਲਿਸ ਵੱਲੋਂ ਮੋਟਰਸਾਈਕਲ ਖੋਹ ਮਾਮਲੇ ‘ਚ 3 ਦੋਸ਼ੀ ਕਾਬੂ ਕੀਤੇ ਗਏ ਅਤੇ ਖੋਹ ਕੀਤੇ ਮੋਟਰਸਾਈਕਲ ਸਮੇਤ ਇੱਕ ਐਕਟਿਵਾ ਬਰਾਮਦ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੋਰ ਨੇ ਦੱਸਿਆ ਕਿ ਮਿਤੀ 24.12.2025 ਨੂੰ ਮੁੱਕਦਮਾ ਨੰਬਰ 331 ਅ/ਧ 304(2), 3(5) BNS ਨੂੰ ਰਾਮੂ ਪੁੱਤਰ ਸੁਆਮੀ ਦਿਆਲ ਵਾਸੀ ਪਿੰਡ ਮੂਸੇਪੁਰ PO ਬੋਦਰਲੀ ਬਜਾਰ, ਤਹਿਸੀਲ ਕਹਿਸਲਜੰਗ ਜਿਲਾ ਬਹਿਰਾਈਚ ਉੱਤਰ ਪ੍ਰਦੇਸ਼ ਹਾਲ ਵਾਸੀ ਨੇੜੇ ਹਾਰਟ ਜਿੰਮ ਕਿਰਾਏਦਾਰ ਸੋਨੂੰ ਬੂਟਾ ਪਿੰਡ ਜਲੰਧਰ ਜੋ ZOMATO ਦਾ ਕੰਮ ਕਰਦਾ ਦੇ ਬਿਆਨ ਦੇ ਆਧਾਰ ਤੇ ਦਰਜ ਕੀਤਾ ਗਿਆ ਸੀ। ਮੱਦਈ ਮੁਕੱਦਮਾ ਦੇ ਦਸਿਆ ਕਿ ਰਾਤ ਨੂੰ ਉਹ ਆਪਣੇ ਮੋਟਰਸਾਈਕਲ ਪਰ ਫੂਡ ਦੀ ਡਿਲਵਰੀ ਦੇਣ ਲਈ ਜਾ ਰਿਹਾ ਸੀ ਤਾ ਨੈਰੋਲਿਕ ਗਡਾਊਨ ਪੇਟ ਦੇ ਨੇੜੇ ਪੁੱਜਾ ਤਾ ਤਿੰਨ ਨਾਮਲੂਮ ਵਿਅਕਤੀਆਂ ਨੇ ਉਸ ਪਾਸੋਂ ਉਸਦਾ ਮੋਟਰਸਾਈਕਲ ਨੰਬਰੀ PB08- FL-2994 ਮਾਰਕਾ ਹੀਰੋ ਸੈਪਲੰਡਰ ਰੰਗ ਕਾਲਾ ਖੋਹ ਕੀਤਾ।
ਮੁਕੱਦਮੇ ਤੇ ਤੁਰੰਤ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਵਾਰਦਾਤ ਵਿੱਚ ਸ਼ਾਮਲ 03 ਦੋਸ਼ੀਆਂ ਨੂੰ ਸਫਲਤਾਪੂਰਵਕ ਕਾਬੂ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ 1. ਕੁਲਵੰਤ ਕੁਮਾਰ ਉਰਫ ਕਰਨ ਪੁੱਤਰ ਮੁੱਖਣ ਲਾਲ, ਵਾਸੀ ਪਿੰਡ ਤਾਜਪੁਰ, ਕਿਰਾਏਦਾਰ ਮੱਖਣ, ਥਾਣਾ ਲਾਬੜਾ, ਜਲੰਧਰ 2. ਕਰਮਜੀਤ ਉਰਫ ਸ਼ੁਗਲੀ ਪੁੱਤਰ ਸੰਤੋਖ ਲਾਲ, ਵਾਸੀ ਭਗਵਾਨਪੁਰ, ਥਾਣਾ ਲਾਬੜਾ, ਜ਼ਿਲ੍ਹਾ ਜਲੰਧਰ 3.ਆਰੀਅਨ ਸਿੰਘ ਪੁੱਤਰ ਹਰਵਿੰਦਰ ਸਿੰਘ, ਵਾਸੀ ਭਗਵਾਨਪੁਰ, ਥਾਣਾ ਲਾਬੜਾ, ਜ਼ਿਲ੍ਹਾ ਜਲੰਧਰ। ਇਕ ਦੋਸ਼ੀ ਈਵਨ, ਵਾਸੀ ਤਾਜਪੁਰ ਕਲੋਨੀ, ਜਲੰਧਰ ਗ੍ਰਿਫਤਾਰੀ ਕਰਨੀ ਬਾਕੀ ਹੈ। ਜਲੰਧਰ ਪੁਲਿਸ ਵੱਲੋਂ ਫਰਾਰ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਦੋਸ਼ੀ ਆਰੀਅਨ ਸਿੰਘ ਖ਼ਿਲਾਫ਼ ਮੁੱਕਦਮਾ ਨੰਬਰ 114 ਮਿਤੀ 16.11.2023, ਅ/ਧ 323, 379-B, 411 BNS, ਥਾਣਾ ਭਾਰਗੋ ਕੈਂਪ, ਜਲੰਧਰ ਦਰਜ ਹੈ।























































