
ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਅਤੇ ਸ੍ਰੀ ਸਰਬਜੀਤ ਰਾਏ ਐਸ.ਪੀ ਇੰਨਵੈਸਟੀਗੇਸ਼ਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਗੈਂਗਸਟਰ ਬਾਦ, ਲੁੱਟਾ ਖੋਹਾ ਅਤੇ ਨਸ਼ਾ ਤਸਕਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜੀ ਦੀ ਅਗਵਾਈ ਹੇਠ, ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਨੇ ਖਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਕਟਾਣਾ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਖਿਲਾਫ ਪਹਿਲਾ ਹੀ ਵੱਖ-ਵੱਖ ਜਿਲਿਆਂ ਵਿੱਚ 05 ਅਪਰਾਧਿਕ ਮੁਕੱਦਮੇ ਦਰਜ, ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਹੋਈ।

ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਜਲੰਧਰ ਦਿਹਾਤੀ ਨੇ ਪ੍ਰੈਸ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੁਫੀਆ ਇਤਲਾਹ ਮਿਲਣ ਤੇ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਵੱਲੋ ਵੱਖ ਵੱਖ ਟੀਮਾ ਦਾ ਗਠਨ ਕੀਤਾ ਗਿਆ, ਜਿਸ ਸੰਬੰਧ ਵਿੱਚ ਏ.ਐਸ.ਆਈ ਸੁਖਵਿੰਦਰ ਪਾਲ ਚੌਕੀ ਇੰਚਾਰਜ ਧੁਲੇਤਾ, ਏ.ਐਸ.ਆਈ. ਜੰਗ ਬਹਾਦਰ ਚੌਕੀ ਇੰਚਾਰਜ ਦੁਸਾਂਝ ਕਲਾ ਸਮੇਤ ਸਾਥੀ ਕਰਮਚਾਰੀਆ ਦੇ ਨਾਕਾਬੰਦੀ ਦੇ ਸਬੰਧ ਵਿੱਚ ਬੱਸ ਅੱਡਾ ਧੁਲੇਤਾ ਮੌਜੂਦ ਸੀ ਕਿ ਉਸ ਦੇ ਪਾਸ ਇੱਕ ਖੂਫੀਆ ਇਤਲਾਹ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕਟਾਣਾ ਥਾਣਾ ਗੁਰਾਇਆ ਜੋ ਕਿ ਲੜਾਈ ਝਗੜੇ, ਨਸ਼ਾ ਤਸਕਰੀ ਕਰਨ ਦਾ ਆਦੀ ਹੈ ਤੇ ਇਸ ਦੇ ਪਾਸ ਨਜਾਇਜ ਅਸਲਾ ਵੀ ਹੈ ਅਤੇ ਜਿਸ ਦੇ ਖਿਲਾਫ ਪਹਿਲਾ ਵੀ ਅਪਰਾਧਿਕ ਮੁਕੱਦਮੇ ਦਰਜ ਹਨ ਜਿਹਨਾ ਵਿੱਚੋ 2 ਮੁਕੱਦਮਿਆ ਵਿੱਚੋ ਉਹ ਭਗੌੜਾ ਵੀ ਹੈ ਜੋ ਇਸ ਵਕਤ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਲਾਕੇ ਵਿੱਚ ਆਪਣੀ ਅਲਟੋ ਕਾਰ ਨੰਬਰੀ PB-13-BU-5896 ਤੇ ਸਵਾਰ ਹੋ ਪਿੰਡ ਕਟਾਣਾ ਤੋਂ ਕਮਾਲਪੁਰ ਸਾਇਡ ਵੱਲ ਘੁੰਮ ਰਿਹਾ ਹੈ।ਜੇਕਰ ਹੁਣੇ ਹੀ ਕਮਾਲਪੁਰ ਰੋਡ ਤੇ ਨਾਕਾਬੰਦੀ ਕੀਤੀ ਜਾਵੇ ਤਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਨਜਾਇਜ ਅਸਲੇ ਸਮੇਤ ਕਾਬੂ ਆ ਸਕਦਾ ਹੈ।

ਜਿਸ ਤੇ ਮੁਕੱਦਮਾ ਨੰਬਰ 224 ਮਿਤੀ 24-11-2025 ਅ/ਧ 25-54-59 ਅਸਲਾ ਐਕਟ ਥਾਣਾ ਗੁਰਾਇਆ ਵਾਧਾ ਜੁਰਮ 109-ਬੀ.ਐਨ.ਐਸ. ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਥਾਣਾ ਮੁੱਖੀ ਸਿਕੰਦਰ ਸਿੰਘ ਵਿਰਕ ਸਮੇਤ ਪੁਲਿਸ ਪਾਰਟੀਆ ਦੇ ਕਮਾਲਪੁਰ ਤੋ ਜੀ.ਟੀ ਰੋਡ ਗੁਰਾਇਆ ਨੂੰ ਜਾਦੀ ਸੜਕ ਪਰ ਤੁਰੰਤ ਨਾਕਾਬੰਦੀ ਕੀਤੀ ਤਾਂ ਥੋੜੀ ਦੇਰ ਬਾਅਦ ਕਮਾਲਪੁਰ ਸਾਈਡ ਵੱਲੋ ਇੱਕ ਅਲਟੋ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਪੁਲੀਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਜਿਸ ਨੇ ਆਪਣੀ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਜੋ ਗੱਡੀ ਖੇਤਾ ਵੱਲ ਡਿੱਗ ਪਈ ਜੋ ਇਸ ਨੇ ਗੱਡੀ ਵਿੱਚੋਂ ਨਿਕਲ ਕੇ ਭੱਜ ਗਿਆ ਜਿਸ ਨੂੰ ਪੁਲਿਸ ਪਾਰਟੀ ਨੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਇਸ ਨੇ ਦੋੜਦੇ ਸਮੇਂ ਪੁਲਿਸ ਪਾਰਟੀ ਤੇ ਫਾਈਰੰਗ ਕਰਨੀ ਸ਼ੁਰੂ ਕਰ ਦਿੱਤੀ। ਜੋ 02 ਫਾਇਰ ਸਰਕਾਰੀ ਗੱਡੀ ਵਿੱਚ ਵੱਜੇ। ਜਿਸ ਤੇ ਪੁਲਿਸ ਪਾਰਟੀ ਵੱਲੋਂ ਜੁਆਬੀ ਫਾਈਰਿੰਗ ਕਰਨ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਖੱਬੀ ਲੱਤ ਪਰ ਗੋਲੀ ਲੱਗੀ ਜਿਸ ਨਾਲ ਉਹ ਜਮੀਨ ਪਰ ਡਿੱਗ ਪਿਆ ਅਤੇ ਜਿਸ ਦੇ ਕਬਜੇ ਵਿੱਚੋਂ 32 ਬੋਰ ਰਿਵਾਲਵਰ ਸਮੇਤ ਦੋ ਜਿੰਦਾ ਰੌਦ, ਦੋ ਖੋਲ 32 ਬੋਰ ਕਰਾਤੂਸ ਬ੍ਰਾਮਦ ਕੀਤੇ ਗਏ।
ਜੋ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਜੁਰਮਾ ਤਹਿਤ ਵੱਖ ਵੱਖ ਜਿਲਿਆ ਵਿੱਚ 05 ਮੁਕੱਦਮੇ ਦਰਜ ਹਨ। ਜਿਨ੍ਹਾਂ ਵਿੱਚੋਂ ਇਹ 02 ਮੁਕੱਦਮਿਆ ਵਿੱਚੋਂ ਭਗੋੜਾ ਚੱਲਿਆ ਆ ਰਿਹਾ ਹੈ। ਇਸ ਪਾਸੋਂ ਡੁਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵੱਡੇ ਖਲਾਸੇ ਹੋਣ ਦੀ ਆਸ ਹੈ। ਇਸ ਦੇ ਸੋਨੂੰ ਖੱਤਰੀ ਗੈਂਗ ਨਾਲ ਸਬੰਧ ਹਨ।
















