
ਜਲੰਧਰ, ਐਚ ਐਸ ਚਾਵਲਾ। ਅੱਜ ਮਿਤੀ 18-02-2025 ਨੂੰ ਪੀ.ਏ.ਪੀ. ਕੰਪਲੈਕਸ, ਜਲੰਧਰ ਦੀ ਸਪੋਰਟਸ-ਕਮ-ਟਰੇਨਿੰਗ ਗਰਾਉਂਡ ਵਿੱਚ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਚੱਲ ਰਹੀ ਘੋੜਸਵਾਰੀ ਚੈਂਪੀਅਨਸ਼ਿਪ ਦੇ ਈਵੰਟ ਵਿਅਕਤੀਗਤ ਨੇਜਾਬਾਜੀ (Individual Lance) ਅਤੇ ਜੋੜੀ-ਜੋੜੀ ਨੇਜਾਬਾਜੀ (Paired Lance) ਦਾ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਬੀ.ਐਸ.ਐਫ ਟੀਮ ਦੇ ਅਕਾਸ ਨੇ ਆਪਣੇ ਘੋੜੇ ਪ੍ਰੇਮ ਨਾਲ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਜਿੱਤਿਆ, ਅਸਾਮ ਰਾਇਫਲ ਟੀਮ ਦੇ ਦਿਨੇਸ ਜੀ ਕਾਲਰੇਕਰ ਨੇ ਆਪਣੇ ਘੋੜੇ ਤੇਜਸ ਨਾਲ ਦੂਜਾ ਸਥਾਨ ਹਾਸਲ ਕਰਦੇ ਹੋਏ ਚਾਦੀ ਦਾ ਮੈਡਲ ਜਿੱਤਿਆ ਅਤੇ ਅਸਾਮ ਰਾਇਫਲ ਟੀਮ ਦੇ ਸੰਤੋਸ ਕੁਮਾਰ ਦਾਸ ਨੇ ਆਪਣੇ ਘੋੜੇ ਸਮਾਰਟ ਨਾਲ ਬਰਾਉਜ ਮੈਡਲ ਪਰ ਜਿੱਤ ਹਾਸਲ ਕੀਤੀ।

ਸ੍ਰੀ ਐਫ.ਐਫ.ਫਾਰੂਕੀ ਆਈ.ਪੀ.ਐਸ ਵਧੀਕ ਡਾਇਰੈਕਟਰ ਜਨਰਲ ਪੁਲਿਸ ਸਟੇਟ ਆਰਮਡ ਪੁਲਿਸ ਪੰਜਾਬ, ਓਰਗੇਨਾਈਜਿੰਗ ਕਮੇਟੀ ਦੇ ਚੇਅਰਮੈਨ ਜੀ ਨੇ ਜਿੱਤੇ ਹੋਏ ਘੋੜਸਵਾਰਾ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਅੱਗੋਂ ਵੀ ਵਧੀਆ ਪ੍ਰਦਰਸ਼ਨ ਦੀ ਆਸ ਕੀਤੀ।

ਅੱਜ ਦੇ ਈਵੰਟ ਵਿਅਕਤੀਗਤ ਕਿਰਚ ਵਿੱਚ 118 ਘੋੜਸਵਾਰਾ ਅਤੇ 59 ਜੋੜੀਦਾਰ ਕਿਰਚ ਘੋੜਸਵਾਰਾ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ ਜਿਸ ਦਾ ਨਤੀਜਾ ਕੱਲ ਬੁੱਧਵਾਰ ਨੂੰ ਐਲਾਨਿਆ ਜਾਵੇਗਾ। ਮਿਤੀ 19-02-25 ਨੂੰ ਨੈਸ਼ਨਲ ਟੈਟ ਪੈਗਿਗ ਦੇ ਈਵੰਟ ਲੈਮਨ ਐਡ ਪੈਗ ਸਵੇਰ 8:30 ਵਜੇ ਸੁਰੂ ਹੋਵੇਗਾ ਜਿਸ ਵਿੱਚ 15 ਟੀਮਾਂ ਦੇ 118 ਘੋੜਸਵਾਰ ਭਾਗ ਲੈਣਗੇ।
















