
ਚੰਡੀਗੜ੍ਹ, (PRIME INDIAN NEWS) :- ਚੋਣ ਅਧਿਕਾਰੀ ਸਿਬਿਨ ਸੀ ਦੇ ਅਨੁਸਾਰ ਭਾਰਤੀ ਚੋਣ ਕਮਿਸ਼ਨ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਜਲੰਧਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ ਜਦਕਿ IAS ਅਧਿਕਾਰੀ ਵਿਸ਼ੇਸ਼ ਸਾਰੰਗਲ ਨੂੰ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਅਤੇ ਜਗਦਾਲੇ ਨੀਲਾਂਬਰੀ ਵਿਜੇ ਨੂੰ ਰੋਪੜ ਰੇਂਜ ਦਾ DIG ਅਤੇ ਰਾਕੇਸ਼ ਕੁਮਾਰ ਕੌਸ਼ਲ ਨੂੰ DIG ਬਾਰਡਰ ਰੇਂਜ ਨਿਯੁਕਤ ਕੀਤਾ ਗਿਆ ਹੈ।
ਇਸਦੇ ਨਾਲ ਹੀ ਚੋਣ ਕਮਿਸ਼ਨ ਨੇ ਪੰਜਾਬ ਦੇ 5 ਜ਼ਿਲ੍ਹਿਆਂ ਦੇ SSP ਇਨ੍ਹਾਂ ਵਿੱਚ ਜਲੰਧਰ ਦੇਹਾਤ, ਬਠਿੰਡਾ, ਫਾਜ਼ਿਲਕਾ, ਮਲੇਰਕੋਟਲਾ ਅਤੇ ਪਠਾਨਕੋਟ ਦੇ ਐੱਸ.ਐੱਸ.ਪੀ. ਦਾ ਵੀ ਤਬਾਦਲਾ ਕਰ ਦਿੱਤਾ ਹੈ। 👇
ਇਨ੍ਹਾਂ ਵਿੱਚ 4 PPS ਅਧਿਕਾਰੀ ਜਲੰਧਰ ਦਿਹਾਤੀ ਦੇ SSP ਮੁਖਵਿੰਦਰ ਸਿੰਘ ਭੁੱਲਰ, ਪਠਾਨਕੋਟ ਦੇ SSP ਦਲਜਿੰਦਰ ਸਿੰਘ, ਫਾਜ਼ਿਲਕਾ ਦੇ SSP ਵਰਿੰਦਰ ਸਿੰਘ ਬਰਾੜ ਅਤੇ ਮਾਲੇਰਕੋਟਲਾ ਦੇ SSP ਹਰਕਮਲ ਪ੍ਰੀਤ ਸਿੰਘ ਖੱਖ ਨੂੰ IPS ਕਾਡਰ ਨਾ ਹੋਣ ਕਾਰਨ ਬਦਲ ਦਿੱਤਾ ਗਿਆ, ਜਦਕਿ ਬਠਿੰਡਾ ਦੇ SSP ਹਰਮਨਬੀਰ ਸਿੰਘ ਗਿੱਲ, ਨੂੰ ਖਡੂਰ ਸਾਹਿਬ ਤੋਂ ਕਾਂਗਰਸੀ ਐਮ.ਪੀ. ਜਸਬੀਰ ਸਿੰਘ ਡਿੰਪਾ ਦਾ ਭਰਾ ਹੋਣ ਕਰਕੇ ਬਦਲ ਦਿੱਤਾ ਗਿਆ ਹੈ।
















