ਦੇਸ਼ਦੁਨੀਆਂਪੰਜਾਬ

ਹਮੇ ਤੋਂ ਅਪਨੋ ਨੇ ਮਾਰਾ, ਗੈਰੋਂ ਮੇਂ ਕਹਾਂ ਦਮ ਥਾ, ਦੇ ਬਾਵਜੂਦ 2027 ‘ਚ ਸਰਕਾਰ ਬਣਾਵਾਂਗੇ – ਭੱਟੀ/ਲਹਿਰਾ/ਡੋਗਰਾਂ ਵਾਲ/ਅਟਵਾਲ

ਭਗੌੜੇ ਅਕਾਲੀ ਨਾ ਘਰ ਦੇ ਰਹੇ ਨਾ ਘਾਟ ਦੇ, ਸੁਖਬੀਰ ਨੂੰ ਹਰਾਉੰਦੇ ਹਰਾਉਂਦੇ ਮਨਦੀਪ ਨੂੰ ਵੀ ਲੈ ਡੁੱਬੇ, ਵਰਨਾ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦੀ – ਭੁੰਗਰਨੀ/ਫ਼ਤਿਹਗੜ੍ਹ/ਬੋਦਲ/ਸੁਰਜੀਤ ਮਾਣਾ

ਪੈਰਿਸ, (PRIME INDIAN NEWS) :- ਤਰਨ ਤਾਰਨ ‘ਚ ਹੋਈ ਜਿਮਨੀ ਚੋਣ ਦੇ ਨਤੀਜਿਆਂ ਤੇ ਪ੍ਰਤੀਕਰਮ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ ਸਮੂਹ ਅਹੁਦੇਦਾਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਅਸੀੰ ਜਿੱਥੇ, ਤਰਨ ਤਾਰਨ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਹਾਂ, ਉਥੇ ਹੀ ਭਗੌੜੇ ਅਕਾਲੀਆਂ ਨੂੰ ਅਗ੍ਹਾਹ ਕਰਦੇ ਹਾਂ ਕਿ ਤੁਸੀਂ ਜਿਤਨਾ ਮਰਜੀ ਜ਼ੋਰ ਲਗਾ ਲਵੋ, ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਤੁਸੀਂ ਨਹੀਂ ਮਿਟਾ ਸਕਦੇ।

ਮੀਡੀਏ ਨੂੰ ਬਿਆਨ ਜਾਰੀ ਕਰਦੇ ਹੋਏ, ਯੂਰਪ ਮੁੱਖੀ ਸ. ਇਕਬਾਲ ਸਿੰਘ ਭੱਟੀ, ਇਟਲੀ ਯੂਨਿਟ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ,ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੁੰਗਰਨੀ, ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂ ਵਾਲ, ਸਪੇਨ ਯੂਨਿਟ ਦੇ ਪ੍ਰਧਾਨ ਲਾਭ ਸਿੰਘ ਭੰਗੂ, ਫਰਾਂਸ ਯੂਨਿਟ ਦੇ ਸੈਕਟਰੀ ਸੁਰਜੀਤ ਸਿੰਘ ਮਾਣਾ, ਯੂਰਪ ਯੂਥ ਵਿੰਗ ਦੇ ਮੁੱਖੀ ਜਸਪ੍ਰੀਤ ਸਿੰਘ ਅਟਵਾਲ, ਇਟਲੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਘ ਬੋਦਲ, ਮਾਸਟਰ ਅਵਤਾਰ ਸਿੰਘ ਆਦਿ ਨੇ ਕਿਹਾ ਕਿ ਅਜੇ ਵੀ ਵੇਲਾ ਹੈ ਕਿ ਤੁਸੀਂ ਆਪਣੀ ਗਲਤੀ ਸੁਧਾਰਦੇ ਹੋਏ ਵਾਪਿਸ ਆ ਕੇ ਸ. ਸੁਖਬੀਰ ਸਿੰਘ ਬਾਦਲ ਦੀ ਨੁਮਾਇੰਦਗੀ ਕਬੂਲ ਕਰ ਲਵੋ, ਵਰਨਾ ਭਵਿੱਖ ਵਿੱਚ ਵੀ ਖਜਲ ਖੁਆਰ ਹੁੰਦੇ ਰਹੋਗੇ ਅਤੇ ਤਰਨ ਤਾਰਨ ਦੀ ਚੋਣ ਵਾਂਗ ਦੂਸਰਿਆਂ ਦੇ ਮੋਢਿਆਂ ਤੇ ਹੀ ਬੈਠਦੇ ਰਹੋਗੇ, ਮਿਲਣਾ ਕੁਝ ਨਹੀਂ।

ਉਕਤ ਆਗੂਆਂ ਨੇ ਕਿਹਾ ਕਿ ਹੁਣ ਸ. ਸੁਖਬੀਰ ਸਿੰਘ ਜੀ ਬਾਦਲ ਨੂੰ ਤੁਹਾਡੀ ਲੋੜ ਨਹੀਂ ਪੈਣੀ ਕਿਉਂਕਿ ਪੰਜਾਬ ਦੀ ਜਨਤਾ ਅਤੇ ਐਨ ਆਰ ਆਈਜ ਸ. ਬਾਦਲ ਦੀ ਸਪੋਰਟ ਤੇ ਆਣ ਖੜ੍ਹੇ ਹਨ। ਪੰਜਾਬ ਦੀ ਜਨਤਾ ਵੀ ਆਪ ਪਾਰਟੀ ਅਤੇ ਕਾਂਗਰਸ ਦੀਆਂ ਕਰਤੂਤਾਂ ਨੂੰ ਸਮਝ ਚੁੱਕੀ ਹੈ ਅਤੇ ਸੋਚ ਰਹੀ ਹੈ ਕਿ ਪੰਜਾਬ ਦਾ ਸੁਨਹਿਰਾ ਭਵਿੱਖ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ।

ਸ. ਭੱਟੀ ਨੇ ਕਿਹਾ ਕਿ ਤਰਨ ਤਾਰਨ ਦੀ ਜਿਮਨੀ ਚੋਣ ‘ਚ ਜੇਕਰ ਸਤਾ ਦਾ ਭੁੱਖਾ ਅਕਾਲੀ ਲਾਣਾ, ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰਖਾਤੇ ਨੁਕਸਾਨ ਨਾ ਪਹੁੰਚਾਉਂਦਾ ਤਾਂ ਇਸ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਬੜੀ ਹੀ ਸ਼ਾਨੋ ਸ਼ੌਕਤ ਨਾਲ ਜਿੱਤ ਹਾਸਿਲ ਕਰਨੀ ਸੀ।

Related Articles

Leave a Reply

Your email address will not be published. Required fields are marked *

Back to top button