
ਪੈਰਿਸ, (PRIME INDIAN NEWS) :- ਫਰਾਂਸ ਦੀ ਧਾਰਮਿਕ ਸ਼ਖਸ਼ੀਅਤ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਸਮਾਜ ਸੇਵੀ ਸੰਸਥਾ ਔਰਰ-ਡਾਨ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਸ. ਬਸੰਤ ਸਿੰਘ ਪੰਜਹੱਥਾ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਪੰਥਕ ਸਫ਼ਾਂ ‘ਚ ਜਾਣੀ ਪਛਾਣੀ ਸ਼ਖਸ਼ੀਅਤ ਸਰਦਾਰ ਸੁਖਜਿੰਦਰ ਸਿੰਘ ਜੌੜਾ (ਲੁਧਿਆਣਾ) ਦੀ ਹੋਈ ਬੇਵਕਤੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਭੱਟੀ ਫਰਾਂਸ ਨੇ ਕਿਹਾ ਕਿ ਸਰਦਾਰ ਸੁਖਜਿੰਦਰ ਸਿੰਘ ਜੌੜਾ ਦੇ ਇਸ ਫ਼ਾਨੀ ਸੰਸਾਰ ਤੋਂ ਚਲੇ ਜਾਣ ਨਾਲ ਜੌੜਾ ਪਰਿਵਾਰ ਨੂੰ ਜਿਹੜਾ ਅਕਹਿ ਤੇ ਅਸਹਿ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਜਿਕਰਯੋਗ ਹੈ ਸ. ਬਸੰਤ ਸਿੰਘ ਪੰਜਹੱਥਾ ਅਤੇ ਸੁਖਜਿੰਦਰ ਸਿੰਘ ਜੌੜਾ ਦੋਹਾਂ ਪਰਿਵਾਰਾਂ ‘ਚ ਕੁੜਮਾਚਾਰੀ ਦਾ ਗੂੜਾ ਰਿਸ਼ਤਾ ਹੈ। ਸ. ਸੁਖਜਿੰਦਰ ਸਿਘ ਜੌੜਾ ਦੀ ਮੌਤ ਦੀ ਦੁਖਦਾਈ ਖ਼ਬਰ ਸੁਣਦਿਆਂ ਸਾਰ ਹੀਂ ਸ. ਬਸੰਤ ਸਿੰਘ ਪੰਜਹੱਥਾ ਪੰਜਾਬ ਰਵਾਨਾ ਹੋ ਗਏ ਸਨ। ਜਥੇਦਾਰ ਖਾਲਸਾ ਅਤੇ ਭੱਟੀ ਨੇ ਕਿਹਾ ਕਿ ਅਸੀ ਇਸ ਦੁੱਖ ਦੀ ਘੜੀ ਵਿਚ ਦੋਹਾਂ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਦੋਹਾਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
















