ਦੇਸ਼ਦੁਨੀਆਂਪੰਜਾਬ

ਲਾ-ਕੋਰਨਵ ਦੇ ਮੇਅਰ ਦੀ ਹੋ ਰਹੀ ਚੋਣ ਸਬੰਧੀ ਹੋਈ ਮੀਟਿੰਗ, ਹੋਰਨਾਂ ਕਮੀਉਨਿਟੀਆਂ ਦੀ ਤਰਾਂ ਸਿੱਖ ਕਮਿਉਨਿਟੀ ਨੇ ਵੀ ਕੀਤੀ ਸ਼ਿਰਕਤ

ਇਸ ਵਾਰ ਵੀ ਲਾ-ਕੋਰਨਵ ਦੇ ਮੇਅਰ ਦੀ ਦੂਸਰੀ ਵਾਰ ਚੋਣ ਲੜ ਰਹੇ ਭਾਰਤੀ ਮੂਲ ਦੇ ਅਮੀਰੋਦੀਨ ਫਾਰੂਕ ਹੋਣਗੇ ਅਜਾਦ ਉਮੀਦਵਾਰ

ਪੈਰਿਸ, (PRIME INDIAN NEWS) :- ਫਰਾਂਸ ਦੀ ਰਾਜਧਾਨੀ ਪੈਰਿਸ ਦੇ ਨਜਦੀਕ ਪੈਂਦੇ ਪਿੰਡ ਲਾ-ਕੋਰਨਵ ਦੀ ਹੋ ਰਹੀ  ਮਿਉਂਸਿਪਲ ਕਮੇਟੀ ਦੀ ਚੋਣ ਵਿੱਚ ਮੇਅਰ ਅਹੁਦੇ ਦੇ ਭਾਰਤੀ ਮੂਲ ਦੇ ਉਮੀਦਵਾਰ ਮਿਸਟਰ ਅਮੀਰੋਦੀਨ ਫਾਰੂਕ ਵਲੋਂ ਆਪਣੀ ਸਪੋਰਟ ਵਾਸਤੇ ਇੱਕ ਮੀਟਿੰਗ ਬੁਲਾਈ ਗਈ, ਜਿਸ ਵਿੱਚ ਫਰਾਂਸ ਵੱਸਦੀਆਂ ਹੋਰਨਾਂ ਕਮਿਊਨਿਟੀਆਂ ਵਾਂਗ ਸਿੱਖ ਕਮਿਉਨਿਟੀ ਦੇ ਵੀ ਕੁਝ ਲੋਕਾਂ ਨੇ ਵੀ ਸ਼ਿਰਕਤ ਕੀਤੀ।

ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਫਰਾਂਸ ਦੇ ਪ੍ਰਸਿੱਧ ਸਮਾਜ ਸੇਵਕ ਸ. ਇਕਬਾਲ ਸਿੰਘ ਭੱਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਸਟਰ ਫਾਰੂਕ ਇਸੇ ਪਿੰਡ ਵਿੱਚ ਦੂਸਰੀ ਵਾਰੀ ਆਪਣੀ ਕਿਸਮਤ ਅਜਮਾ ਰਹੇ ਹਨ, ਪਹਿਲੀ ਵਾਰੀ ਉਹ ਕੁਝ ਜਿਆਦਾ ਨਹੀਂ ਸਨ ਕਰ ਸਕੇ, ਲੇਕਿਨ ਇਸ ਵਾਰ ਉਨ੍ਹਾਂ ਦੀ ਜਿੱਤ ਦੀ ਸਭਨਾਂ ਨੂੰ ਉਮੀਦ ਹੈ ਕਿ ਉਹਲਾ-ਕੋਰਨਵ ਦੇ ਮੇਅਰ ਜਰੂਰ ਬਣਨਗੇ।

Related Articles

Leave a Reply

Your email address will not be published. Required fields are marked *

Back to top button