
ਜਲੰਧਰ ਕੈਂਟ, ਸੈਵੀ ਚਾਵਲਾ। ਰਾਸ਼ਟਰੀ ਸਫ਼ਾਈ ਕਰਮਚਾਰੀ ਸੰਗਠਨ (ਰਜਿ.) ਜਲੰਧਰ ਪੰਜਾਬ, ਭਾਰਤ ਦੀ ਜਲੰਧਰ ਕੈਂਟ ਇਕਾਈ ਵਲੋਂ ਜਲੰਧਰ ਕੈਂਟਨਮੈਂਟ ਦੇ ਸਿਵਲ ਮੈਂਬਰ ਸ਼੍ਰੀ ਪੁਨੀਤ ਭਾਰਤੀ ਸ਼ੁਕਲਾ ਦੇ ਕਾਰਜਕਾਲ ਵਿੱਚ ਇੱਕ ਸਾਲ ਵਾਧਾ ਹੋਣ ‘ ਤੇ ਖੁਸ਼ੀ ਜ਼ਹਿਰ ਕਰਦਿਆਂ ਉਨ੍ਹਾਂ ਦਾ ਸਨਮਾਨਿਤ ਕੀਤਾ ਗਿਆ।
ਰਾਸ਼ਟਰੀ ਸਫ਼ਾਈ ਕਰਮਚਾਰੀ ਸੰਗਠਨ, ਜਲੰਧਰ ਕੈਂਟ ਦੇ ਪ੍ਰਧਾਨ ਰਜੇਸ਼ ਨਾਹਰ ਨੇ ਆਪਣੇ ਸਾਥੀਆਂ ਨਾਲ ਕੈਂਟਨਮੈਂਟ ਬੋਰਡ ਜਲੰਧਰ ਵਿਖੇ ਸਥਿਤ ਸ਼੍ਰੀ ਪੁਨੀਤ ਭਾਰਤੀ ਸ਼ੁਕਲਾ ਜੀ ਦੇ ਦਫ਼ਤਰ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਫੁੱਲਾਂ ਦਾ ਗੁਲਦਸਤਾ ਅਤੇ ਡਾ. ਭੀਮਰਾਓ ਅੰਬੇਡਕਰ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੀ ਸ਼ੁਕਲਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਉਹ ਘੱਟ ਹੈ ਕਿਓਂਕਿ ਸਫਾਈ ਕਰਮਚਾਰੀ ਹੀ ਦੇਸ਼ ਨੂੰ ਸਾਫ਼ ਸੁਥਰਾ ਰੱਖ ਕੇ ਵਾਤਾਵਰਣ ਨੂੰ ਸ਼ੁੱਧ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਜਿਥੇ ਉਹ ਆਮ ਜਨਤਾ ਦੀ ਸੇਵਾ ਲਈ ਹਰ ਵਕਤ ਹਾਜ਼ਰ ਹਾਂ, ਉਥੇ ਸਫ਼ਾਈ ਕਰਮਚਾਰੀਆਂ ਨੂੰ ਜੇਕਰ ਕੋਈ ਦਿੱਕਤ ਜਾਂ ਪਰੇਸ਼ਾਨੀ ਆਵੇ ਤਾਂ ਉਹ ਬੇਝਿਜਕ ਹੋ ਕੇ ਦਸ ਸਕਦੇ ਹਨ, ਜਿਸਨੂੰ ਕਿ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਮ ਜਨਤਾ ਪ੍ਰਤੀ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਣ ਲਈ ਵਚਨਬੱਧ ਹਨ।
ਇਸ ਮੌਕੇ ਕੈਂਟ ਪ੍ਰਧਾਨ ਰਾਜੇਸ਼ ਨਾਹਰ ਦੇ ਨਾਲ ਕੌਂਸਲਰ ਕੰਵਰ ਸਰਤਾਜ ਸਿੰਘ, ਰਾਜਾ ਤੇਜੀ, ਰਵੀ ਅਟਵਾਲ, ਅਜੇ ਨਾਹਰ, ਅਨਿਲ ਤੇਜੀ, ਸ਼ੁਭਮ ਨਾਹਰ, ਵਿੱਕੀ, ਨੀਲੂ ਪਾਲੁ ਆਦਿ ਮੌਜੂਦ ਸਨ।
















