
ਪੈਰਿਸ, (PRIME INDIAN NEWS) :- ਯੌਰਪ ਦੀ ਜਾਣੀ ਪਹਿਚਾਣੀ ਸਮਾਜ ਸੇਵੀ ਸੰਸਥਾ ਔਰਰ-ਡਾਨ ਵਲੋਂ “ਵਿਸਾਖੀ ਮੇਲਾ (ਪੈਰਿਸ)” ਕੱਲ 10 ਮਈ ਸ਼ੁੱਕਰਵਾਰ ਨੂੰ ਸ਼ਾਮ 6.00 ਵਜੇ , 119 ਪੌਲ ਵੈਲੈਂਟ ਕੂਟਰੀਅਰ , 93120 ਲਾ-ਕੋਰਨਵ , ਗੀਅ ਮੋਕੇਟ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਮੁੱਖੀ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਇਹ ਇੱਕ ਚੈਰਿਟੀ ਸਮਾਗਮ ਹੈ ਅਤੇ ਇਸ ਵਿੱਚ ਐਂਟਰੀ ਮੁਫ਼ਤ ਹੋਵੇਗੀ। ਇਸ ਚੈਰਿਟੀ ਸਮਾਗਮ ਵਿੱਚ ਭੰਗੜਾ, ਡਾਂਸ ਬਾਲੀਵੁੱਡ ਪੰਜਾਬੀ ਲੋਕ ਅਤੇ ਗਾਉਣਾ ਆਦਿ ਪੇਸ਼ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਮੋਬਾਈਲ ਨੰਬਰ 07 53 12 99 72 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਰਾਜੀਵ ਚੀਮਾ, ਯਾਦਵਿੰਦਰ ਬਰਾੜ, ਬਿੱਟੂ ਬੰਗੜ, ਕੁਲਵਿੰਦਰ ਸਿੰਘ ਫਰਾਂਸ, ਸੁਰਜੀਤ ਸਿੰਘ ਮਾਨਾ, ਕਾਮਲ ਵਿਲੇਪਿੰਤੇ, ਅਮੀਰਦੀਨ ਫਾਰੂਕ, ਸਤਨਾਮ ਬਦੇਸ਼ਾ, ਜਸ ਪੇਲੀਆ, ਰੇਡਰ ਦਲਜੀਤ, ਨਿੱਕਾ ਗੁਰਦਾਸਪੁਰ, ਰਾਮ ਸਿੰਘ ਮਾਇਗਰਾ, ਬਿੰਦਾ ਪਰਜੀਆਂ ਭਾਗ ਲੈ ਸਕਦੇ ਹਨ।
ਇਕਬਾਲ ਸਿੰਘ ਭੱਟੀ ਨੇ ਮਨਜੀਤ ਸਿੰਘ ਗੋਰਸੀਆ, ਲੱਖੀ ਬੇਗੋਵਾਲ, ਰਵੀ ਸੁਲਾਂ, ਐਮ ਪੀ ਬੇਗੋਵਾਲ, ਹਰਿੰਦਰਪਾਲ ਸਿੰਘ ਸੇਠੀ, ਕੁਲਵਿੰਦਰ ਸਿੰਘ ਰੰਗਾ, ਗੁਰਿੰਦਰ ਸਿੰਘ ਗਿੰਦਾ, ਸੋਨੀ ਰਾਣੀਪੁਰ, ਜੱਗੀ ਬੌਸ, ਹਰਜਿੰਦਰ ਮਾਸਟਰ, ਰਾਜੂ ਅਕਬਰਪੁਰ, ਤਜਿੰਦਰ ਸਿੰਘ ਜੋਸਨ ਆਦਿ ਸਹਿਯੋਗੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
















