
ਜਲੰਧਰ, ਐਚ ਐਸ ਚਾਵਲਾ। ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ਼੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਵੱਖ ਵੱਖ ਕੇਸ ਵਿੱਚ 05 ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਏ ਸ਼ਪੈਸਲ ਆਪ੍ਰੇਸ਼ਨ “ਯੁੱਧ ਨਸ਼ਿਆ ਦੇ ਵਿਰੁੱਧ” ਤਹਿਤ ਨਸ਼ਾ ਤਸਕਰ ਰੇਖਾ ਪਤਨੀ ਚਾਰਜ ਲਾਲ ਵਾਸੀ ਗੰਨਾ ਪਿੰਡ ਥਾਣਾ ਫਿਲੌਰ, ਮਨਪ੍ਰੀਤ ਕੌਰ ਉਰਫ ਜੋਤੀ ਪਤਨੀ ਪ੍ਰੇਮ ਦਾਸ ਵਾਸੀ ਜਗਤਪੁਰ ਪੰਜਢੇਰਾਂ ਥਾਣਾ ਫਿਲੋਰ, ਨੀਲਮ ਰਾਣੀ ਉਰਫ ਨਿਸ਼ਾ ਪਤਨੀ ਹੁਸਨ ਲਾਲ ਵਾਸੀ ਜਗਤਪੁਰ ਪੰਜਢੇਰਾਂ ਥਾਣਾ ਫਿਲੋਰ, ਬਲਜੀਤ ਕੌਰ ਉਰਫ ਜੋਗਾਂ ਪਤਨੀ ਗਰੀਬ ਦਾਸ ਵਾਸੀ ਜਗਤਪੁਰ ਪੰਜਢੇਰਾਂ ਥਾਣਾ ਫਿਲੋਰ, ਰਮਨ ਪਤਨੀ ਸਰਬਜੀਤ ਕੁਮਾਰ ਵਾਸੀ ਮੁਹੱਲਾ ਰਵੀਦਾਸ ਨਗਰ ਗੁਰਾਇਆ ਥਾਣਾ ਗੁਰਾਇਆ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜਾ ਵਿੱਚੋਂ 120 ਨਸ਼ੀਲੇ ਕੈਪਸੂਲ ਮਾਰਕਾ Tramadole ਬਰਾਮਦ ਕਰਕੇ ਮੁਕੱਦਮਾ ਨੰਬਰ 163 ਮਿਤੀ 29.05.2025 ਜੁਰਮ 22ਬੀ/27ਏ-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਦਰਜ ਕੀਤਾ। ਜੋ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਹਿਲਾ ਨਸ਼ਾ ਤਸਕਰ ਕਾਫੀ ਸਮੇਂ ਤੋਂ ਵੱਖ ਵੱਖ ਸਾਧਨਾ ਰਾਂਹੀ ਵੱਖ ਵੱਖ ਏਰੀਆ ਤੋਂ ਨਸ਼ੀਲੇ ਕੈਪਸੂਲ ਖਰੀਦ ਕਰਕੇ ਫਿਲੌਰ ਏਰੀਆ ਵਿੱਚ ਸਪਲਾਈ ਕਰ ਰਹੀਆਂ ਸਨ। ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
















