
ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਣਯੋਗ DGP ਸਾਹਿਬ ਦੇ ਏਜੰਡੇ ਅਨੁਸਾਰ ਸਮਾਜ ਵਿਰੋਧੀ ਭੈੜੇ ਅਨਸਰਾਂ ਦੇ ਖਿਲਾਫ ਸਪੈਸ਼ਲ ਮੁੰਹਿਮ ਚਲਾਈ ਹੋਈ ਹੈ। ਇਸ ਮੁੰਹਿਮ ਦੇ ਤਹਿਤ ਕਾਰਵਾਈ ਕਰਦਿਆਂ ਉਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ INSP/SHO ਬਲਵਿੰਦਰ ਸਿੰਘ ਭੁੱਲਰ ਥਾਣਾ ਸ਼ਾਹਕੋਟ ਦੀ ਟੀਮ ਨੂੰ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 6 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦਿਆਂ ਸ. ਉਂਕਾਰ ਸਿੰਘ ਬਰਾੜ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 20.07.2025 ਨੂੰ ਇੱਕ ਦਰਖਾਸਤ ਵਲੋਂ ਸ਼ੋਕਤ ਅਲੀ ਉਰਫ ਸ਼ੋਂਕੀ ਪੁੱਤਰ ਮੁਹੰਮਦ ਸਦੀਕ ਵਾਸੀ ਰੇੜਵਾਂ ਵਲੋਂ ਇੱਕ ਦਰਖਾਸਤ ਮੁੱਖ ਅਫਸਰ ਥਾਣਾ ਸ਼ਾਹਕੋਟ INSP ਬਲਵਿੰਦਰ ਸਿੰਘ ਭੁੱਲਰ ਨੂੰ ਬਾਬਤ ਮੋਟਰਸਾਈਕਲ ਚੋਰੀ ਹੋਣ ਸਬੰਧੀ ਦਿੱਤੀ ਸੀ। ਇਸਦੇ ਨਾਲ ਹੀ ਇੱਕ ਮੋਟਰਸਾਈਕਲ ਚੋਰੀ ਕਰਨ ਦੀ ਵੀਡੀਉ ਵੀ ਵਾਇਰਲ ਹੋਈ ਸੀ ਜਿਸਤੇ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਤੁਰੰਤ ਕਾਰਵਾਈ ਕਰਦਿਆਂ ਮੁਕੰਦਮਾਂ ਦਰਜ ਰਜਿਸਟਰ ਕਰਕੇ ਵੱਖ ਵੱਖ ਟੀਮਾ ਬਣਾ ਕੇ ਚੋਰਾਂ ਦ ਭਾਲ ਸ਼ੁਰੂ ਕਰ ਦਿੱਤੀ ਮਿਤੀ 20.07.2025 ਨੂੰ INSP/SHO ਬਲਵਿੰਦਰ ਸਿੰਘ ਥਾਣਾ ਸ਼ਾਹਕੋਟ ਦੀ ਟੀਮ ਵਲੋਂ ਕਾਰਵਾਈ ਕਰਦਿਆ ਹੋਇਆ ਇਸ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਸਾਧੂ ਸਿੰਘ ਵਾਸੀ ਲੋਹਾਰਾ ਥਾਣਾ ਕੋਟ ਈਸੇ ਖਾਂ ਜਿਲਾ ਮੋਗਾ ਅਤੇ ਹਰਜਿੰਦਰ ਸਿੰਘ ਉਰਫ ਜਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਜਨੇਰ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਦੇ ਖ਼ਿਲਾਫ FIR ਨੰਬਰ 169 ਮਿਤੀ 20.07.2025 ਜਰਮ 303(2) BNS ਥਾਣਾ ਸ਼ਾਹਕੋਟ ਦਰਜ ਰਜਿਸਟਰ ਕਰਕੇ ਉਹਨਾਂ ਪਾਸੋਂ 6 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸੇ ਤਰ੍ਹਾਂ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਹਨਾਂ ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਇਸ ਗਿਰੋਹ ਵਿੱਚ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ ਅਤੇ ਹੋਰ ਕਿੰਨੀਆਂ ਵਾਰਦਾਤਾਂ ਕੀਤੀਆ ਹਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਰਾਮਦ ਸ਼ੁਦਾ ਮੋਰਸਾਈਕਲਾਂ ਦੇ ਅਸਲ ਮਾਲਕਾਂ ਦੀ ਤਸਦੀਕ ਕਰਕੇ ਉਹਨਾ ਨਾਲ ਵੀ ਰਾਬਤਾ ਕੀਤਾ ਜਾ ਹੈ।
















