ਜਲੰਧਰ, ਐਚ ਐਸ ਚਾਵਲਾ। ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਦੀਨ ਦਿਆਲ ਗ੍ਰਾਮੀਣ ਕੌਸ਼ਲ ਯੋਜਨਾ’ ਤਹਿਤ ਜਲੰਧਰ ਵਿੱਚ ਸੇਂਟ ਸੋਲਜਰ ਸਕੂਲ, ਖਾਂਬੜਾ, ਜਲੰਧਰ ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer), ਜਰਨਲ ਡਿਊਟੀ ਅਸਿਸਟੈਂਟ (ਹੈਲਥ ਕੇਅਰ) ਅਤੇ ਕਰਤਾਰਪੁਰ ਵਿਖੇ ਹੈਲਥ ਕੇਅਰ ਅਸਿਸਟੈਂਟ ਦੇ ਮੁਫ਼ਤ ਕੋਰਸ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਕੋਰਸ 3-4 ਮਹੀਨੇ ਦੇ ਹੋਣਗੇ। ਕੋਰਸ ਦੌਰਾਨ ਰਿਹਾਇਸ਼ ਅਤੇ ਖਾਣ-ਪੀਣ ਦੀ ਮੁਫ਼ਤ ਸੁਵਿਧਾ ਤੋਂ ਇਲਾਵਾ ਟ੍ਰੇਨਿੰਗ, ਕੋਰਸ ਦਾ ਮਟੀਰੀਅਲ, ਕਿਤਾਬਾਂ ਅਤੇ ਵਰਦੀ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਰਸ ਉਪਰੰਤ ਸਰਕਾਰੀ ਸਰਟੀਫਕੇਟ ਦਿੱਤਾ ਜਾਵੇਗਾ ਅਤੇ ਪਲੇਸਮੈਂਟ ਵਿੱਚ ਸਹਾਇਤਾ ਵੀ ਕੀਤੀ ਜਾਵੇਗੀ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਕੋਰਸ ਕਰਨ ਦੇ ਚਾਹਵਾਨ ਆਪਣਾ ਨਾਮ ਦਰਜ ਕਰਾਉਣ ਲਈ ਗੂਗਲ ਲਿੰਕ https://forms.gle/cwEr3okgcMQ1qC3y8 ’ਤੇ ਜਾ ਕੇ ਫਾਰਮ ਭਰ ਸਕਦੇ ਹਨ ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ ਸਥਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਕਮਰਾ ਨੰ. 320 ਵਿਖੇ ਪਹੁੰਚ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਕੋਰਸ ਵਿੱਚ ਦਾਖ਼ਲੇ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਆਧਾਰ ਕਾਰਡ, 10ਵੀਂ ਜਾਂ 12ਵੀਂ ਦਾ ਸਰਟੀਫਿਕੇਟ, 8 ਪਾਸਪੋਰਟ ਸਾਈਜ਼ ਫ਼ੋਟੋਜ਼, ਜਾਤੀ ਸਰਟੀਫਕੇਟ, ਰਾਸ਼ਨ ਕਾਰਡ ਸ਼ਾਮਲ ਹਨ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 81462-26842 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
















