
ਜਲੰਧਰ, ਐਚ ਐਸ ਚਾਵਲਾ। ਸਾਕਾ ਨਨਕਾਣਾ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 21 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਪੰਥਕ ਏਕਤਾ ਦੀ ਹੋਣ ਵਾਲੀ ਅਰਦਾਸ ‘ਚ ਸਿੱਖ ਸਦਭਾਵਨਾ ਦਲ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਪੰਥ ਦਰਦੀ ਜੱਥੇਬੰਦੀਆਂ, ਸਿੰਘ ਸਭਾਵਾਂ, ਸੰਪਰਦਾਵਾਂ, ਸੁਸਾਇਟੀਆਂ ਨੂੰ ਹੁਮ-ਹੁਮਾ ਕੇ ਸ਼ਾਮਲ ਹੋਣ ਦੀ ਕੀਤੀ ਅਪੀਲ ਕੀਤੀ ਗਈ ਹੈ।

ਭਾਈ ਬਲਦੇਵ ਸਿੰਘ ਵਡਾਲਾ ਨੇ ਆਪਣੇ ਸਾਥੀਆਂ ਗੁਰਬਖ਼ਸ਼ ਸਿੰਘ, ਗੁਰਮੀਤ ਸਿੰਘ ਥੂਹੀ, ਅਵਤਾਰ ਸਿੰਘ ਖਾਲਸਾ, ਇਕਬਾਲ ਸਿੰਘ, ਲਾਭ ਸਿੰਘ, ਅਵਤਾਰ ਸਿੰਘ ਕਮਾਡੋ, ਕਮਲਦੀਪ ਕੌਰ, ਗੁਰਦੇਵ ਕੌਰ, ਕੁਲਵੰਤ ਕੌਰ, ਅਮਨਪ੍ਰੀਤ ਸਿੰਘ ਸਹਿਤ ਕਿਹਾ ਕਿ ਤਖ਼ਤ ਸਾਹਿਬਾਨਾ ਦੀ ਮਾਣ ਮਰਿਆਦਾ, ਜਥੇਦਾਰ ਸਾਹਿਬਾਨਾਂ ਦਾ ਸਤਿਕਾਰ, ਸ੍ਰੋਮਣੀ ਕਮੇਟੀ ਦੀ ਆਜ਼ਾਦੀ, ਪੰਥਕ ਮਸਲਿਆਂ ਦਾ ਹੱਲ ਪੰਥਕ ਏਕਤਾ ਕਰਕੇ ਹੀ ਕੀਤਾ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਪੰਥ ਦੀ ਖਾਲਸਾਈ ਅੱਡਰੀ ਹੋਂਦ ਦੀ ਬਰਕਰਾਰੀ ਨੂੰ ਮੁੱਖ ਰੱਖ ਕੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ 21 ਫਰਵਰੀ ਨੂੰ ਦੁਪਿਹਰ 12 ਵਜੇ ਪੰਥਕ ਏਕਤਾ ਦੀ ਅਰਦਾਸ ਹੋਵੇਗੀ।

ਉਨ੍ਹਾਂ ਪੰਥ ਦਰਦੀ, ਛੋਟੇ ਵੱਡੇ ਪੱਧਰ ‘ਤੇ ਪੰਥਕ ਸਮਾਜਿਕ ਸੇਵਾਵਾਂ ਕਰ ਰਹੀਆਂ ਪੰਥਕ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਸਾਕਾ ਨਨਕਾਣਾ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਏਕਤਾ ਦੀ ਅਰਦਾਸ ‘ਚ ਹੁਮ ਹੁਮਾ ਕੇ ਪੁੱਜਣ। ਕਿਉਂਕਿ ਪੰਥਕ ਏਕਤਾ ਬਿਨਾ ਤਖਤ ਸਾਹਿਬਾਨਾ ਦੀ ਮਾਣ ਮਰਿਆਦਾ ਜਥੇਦਾਰ ਸਾਹਿਬਾਨਾ ਦਾ ਸਤਿਕਾਰ, ਸ੍ਰੋਮਣੀ ਕਮੇਟੀ ਦੀ ਅਜਾਦੀ, ਪੰਥਕ ਮਸਲਿਆਂ ਦਾ ਹੱਲ, ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਤਰਜਮਾਨੀ, ਗੁਰੂ ਕੇ ਬਾਗ, ਇਤਿਹਾਸਕ ਸਥਾਨ, ਗੁਰੂ ਕੀਆ ਜ਼ਮੀਨਾ, ਗੋਲਕਾਂ ਦੀ ਦੁਰਵਰਤੋਂ ਸਿਆਸੀ ਦਖਲ ਤਾਨਾਸ਼ਾਹੀ ਦਾ ਕਬਜ਼ਾ ਬਹਾਲ ਕਰਨ ਲਈ ਇਕ ਜੁੱਟਤਾ ਰਾਹੀ ਹੀ ਹੋ ਸਕਦੀ ਹੈ।
















