
ਜਲੰਧਰ ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਪਰ ਕਮਿਸ਼ਨਰੇਟ ਜਲੰਧਰ ਤੇ ਸ੍ਰੀ ਮਨਪ੍ਰੀਤ ਸਿੰਘ ਢਿੱਲੋ DCP Investigation ਜਲੰਧਰ, ਸ਼੍ਰੀ ਰਕੇਸ਼ ਕੁਮਾਰ ਯਾਦਵ PPS/ADCP CITY-2 ਜਲੰਧਰ ਅਤੇ ਸ੍ਰੀ ਮਨਮੋਹਨ ਸਿੰਘ PPS/ACP ਮਾਡਲ ਟਾਊਨ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਤੇ INSP ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜਨ ਨੰਬਰ 7 ਜਲੰਧਰ ਦੀ ਨਿਗਰਾਨੀ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆ ਵਿਰੁੱਧ 2.0” ਤਹਿਤ HC ਗੋਬਿੰਦ ਸੋਧੀ ਵੱਲੋਂ ਦੋਸ਼ੀ ਸ਼ਾਮ ਦਾਸ ਪੁੱਤਰ ਜਤਿਨ ਦਾਸ ਵਾਸੀ ਗ੍ਰਾਮ ਪਿਆਰਾ ਡਾਕ ਰਤਨਪੁਰ ਦਰਬੰਗਾ ਬਿਹਾਰ ਹਾਲ ਵਾਸੀ ਮੁਹੱਲਾ ਗੁਰੂ ਦਿਵਾਨ ਨਗਰ ਗੜ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਸ ਪਾਸੋ 01 ਕਿਲੋ ਗਾਂਜਾ ਬ੍ਰਾਮਦ ਹੋਣ ਤੇ ਮੁਕੱਦਮਾ ਨੰਬਰ 144 ਮਿਤੀ 04.07.2026 ਅ/ਧ 20 NDPS ACT ਥਾਣਾ ਡਵੀਜਨ ਨੰਬਰ 7 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ।

ਜੋ ਦੌਰਾਨੇ ਪੁੱਛ-ਗਿੱਛ ਦੋਸ਼ੀ ਸ਼ਾਮ ਦਾਸ ਉਕਤ ਵੱਲੋਂ ਇੰਕਸ਼ਾਫ ਕੀਤਾ ਗਿਆ ਸੀ ਕਿ ਉਸ ਵੱਲੋਂ ਮਿਤੀ 20.11.2025 ਨੂੰ ਗੜ੍ਹਾ ਵਿੱਖੇ ਲੜਾਈ ਝਗੜੇ ਦੌਰਾਨ ਗੋਲੀ ਚਲਾਈ ਗਈ ਸੀ। ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਉਕਤ ਵਾਕਿਆ ਸਬੰਧੀ ਦੋਸ਼ੀ ਉਕਤ ਖਿਲਾਫ ਮੁਕੱਦਮਾ ਨੰਬਰ 187 ਮਿਤੀ 21.11.2025 ਜੁਰਮ 109, 34 BNS, 25/27-54-59 ARMS ACT ਥਾਣਾ ਡਿਵੀਜ਼ਨ ਨੰਬਰ.7 ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਸਬੰਧਤ ਮੁਕੱਦਮਾ ਵਿੱਚ ਦੋਸ਼ੀ ਸ਼ਾਮ ਦਾਸ ਉਕਤ ਗ੍ਰਿਫਤਾਰ ਕੀਤਾ ਗਿਆ ਤੇ ਮਾਣਯੋਗ ਅਦਾਲਤ ਪਾਸੋਂ ਦੋਸ਼ੀ ਦਾ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

ਜੋ ਅੱਜ ਮਿਤੀ 07.07.2026 ਨੂੰ ਦੋਸ਼ੀ ਸਾਮ ਦਾਸ ਉਕਤ ਵੱਲੋਂ ਵਰਤਿਆ ਹੁਥਿਆਰ ਬ੍ਰਾਮਦ ਕਰਵਾਉਣ ਲਈ ਦੋਸ਼ੀ ਨੂੰ INSP ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਮੇਤ ਪੁਲਿਸ ਪਾਰਟੀ ਦੇ ਨੇੜੇ ਨਾਖਾ ਵਾਲਾ ਬਾਗ ਜਲੰਧਰ ਵਿੱਖੇ ਆਪਣੀ ਨਿਸ਼ਾਨਦੇਹੀ ਤੇ ਜਿਥੇ ਦੋਸ਼ੀ ਵੱਲੋਂ ਅਸਲਾ ਛੁਪਾਇਆ ਗਿਆ ਸੀ ਲੈ ਕੇ ਗਿਆ ਸੀ। ਜੋ ਦੌਰਾਨੇ ਬ੍ਰਾਮਦਗੀ ਦੋਸ਼ੀ ਵੱਲੋਂ ਆਪਣਾ ਅਸਲਾ ਬ੍ਰਾਮਦ ਕਰਵਾਉਣ ਦੌਰਾਨ ਪੁਲਿਸ ਪਾਰਟੀ ਨੂੰ ਚਕਮਾ ਦਿੰਦੇ ਹੋਏ ਉਸ ਵੱਲੋਂ ਬ੍ਰਾਮਦ ਅਸਲਾ ਦਾ ਫਾਇਰ ਪੁਲਿਸ ਪਾਰਟੀ ਤੇ ਕੀਤਾ ਗਿਆ ਜਿਸ ਤੇ ਪੁਲਿਸ ਪਾਰਟੀ ਵੱਲੋਂ ਮੌਕਾ ਪਰ ਕਾਰਵਾਈ ਕਰਦੇ ਹੋਏ ASI ਸਤਿੰਦਰ ਕੁਮਾਰ ਵੱਲੋਂ ਪੁਲਿਸ ਪਾਰਟੀ ਦਾ ਬਚਾ ਕਰਦੇ ਹੋਏ ਆਪਣੇ ਸਰਕਾਰੀ ਪਿਸਟਲ ਦਾ ਫਾਇਰ ਕੀਤਾ ਗਿਆ ਜੋ ਦੋਸ਼ੀ ਸ਼ਾਮ ਦਾਸ ਦੀ ਖੱਬੀ ਲੱਤ ਦੀ ਪਿੰਨੀ ਪਰ ਲੱਗਾ ਜਿਸ ਤੇ ਦੋਸ਼ੀ ਨੂੰ ਸਮੇਤ ਨਜਾਇਸ ਅਸਲਾ ਕਾਬੂ ਕਰਕੇ ਮੁਢਲੀ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ।
















