ਦੇਸ਼ਦੁਨੀਆਂਪੰਜਾਬ

ਭਾਜਪਾ ਵੱਲੋਂ 9 ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ, ਚੰਡੀਗੜ੍ਹ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੀ ਕਿਰਨ ਖੇਰ ਦੀ ਕੱਟੀ ਟਿਕਟ

ਨਵੀਂ ਦਿੱਲੀ, (PRIME INDIAN NEWS) :- ਭਾਜਪਾ ਵਲੋਂ ਲੋਕ ਸਭਾ ਦੇ 9 ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਗਈ ਹੈ। ਭਾਜਪਾ ਦੀ ਇਸ ਸੂਚੀ ਵਿੱਚ ਯੂਪੀ ਦੀਆਂ 7 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਤੋਂ 2 ਵਾਰ ਸੰਸਦ ਮੈਂਬਰ ਰਹਿ ਚੁੱਕੀ ਕਿਰਨ ਖੇਰ ਦੀ ਟਿਕਟ ਕੱਟ ਕੇ ਪਾਰਟੀ ਨੇ ਸੰਜੇ ਟੰਡਨ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਇਲਾਹਾਬਾਦ ਸੀਟ ਤੋੰ ਰੀਤਾ ਬਹੁਗੁਣਾ ਜੋਸ਼ੀ ਦੀ ਟਿਕਟ ਕੱਟ ਕੇ ਨੀਰਜ ਤ੍ਰਿਪਾਠੀ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਚੰਡੀਗੜ੍ਹ ਤੋਂ ਸੰਜੇ ਟੰਡਨ ਨੂੰ ਟਿਕਟ ਦਿੱਤੀ ਗਈ ਹੈ। ਇਸ ਸੀਟ ਤੋਂ 2014 ਅਤੇ 2019 ਵਿੱਚ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੀ ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਗਈ ਹੈ। ਯੂਪੀ ਦੀ ਮੈਨਪੁਰੀ ਸੀਟ ਤੋਂ ਜੈਵੀਰ ਸਿੰਘ ਠਾਕੁਰ, ਕੌਸ਼ਾਂਬੀ ਤੋਂ ਵਿਨੋਦ ਸੋਨਕ, ਫੂਲਪੁਰ ਤੋਂ ਪ੍ਰਵੀਨ ਪਟੇਲ, ਇਲਾਹਾਬਾਦ ਤੋਂ ਨੀਰਜ ਤ੍ਰਿਪਾਠੀ, ਬਲੀਆ ਤੋਂ ਨੀਰਜ ਸ਼ੇਖਰ, ਮਾਛਲੀਨਗਰ ਤੋਂ ਬੀਪੀ ਸਰੋਜ ਅਤੇ ਗਾਜ਼ੀਪੁਰ ਸੀਟ ਤੋਂ ਪਾਰਸ ਨਾਥ ਰਾਏ ਨੂੰ ਟਿਕਟ ਦਿੱਤੀ ਗਈ ਹੈ। ਇਲਾਹਾਬਾਦ ਸੀਟ ਤੋੰ ਰੀਤਾ ਬਹੁਗੁਣਾ ਜੋਸ਼ੀ ਸੰਸਦ ਮੈਂਬਰ ਸੀ।

ਇਸ ਤੋਂ ਇਲਾਵਾ ਪੱਛਮੀ ਬੰਗਾਲ ਦੀ ਆਸਨਸੋਲ ਸੀਟ ਤੋਂ ਐਸਐਸ ਆਹਲੂਵਾਲੀਆ ਨੂੰ ਟਿਕਟ ਦਿੱਤੀ ਗਈ ਹੈ। ਭਾਜਪਾ ਨੇ ਪਹਿਲਾਂ ਇਸ ਸੀਟ ਤੋਂ ਭੋਜਪੁਰੀ ਸਟਾਰ ਪਵਨ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਪਰ ਬਾਅਦ ਵਿੱਚ ਉਸਨੇ ਟਿਕਟ ਵਾਪਸ ਕਰ ਦਿੱਤੀ। ਟੀਐਮਸੀ ਨੇ ਇਸ ਸੀਟ ਤੋਂ ਅਦਾਕਾਰਾ ਸ਼ਤਰੂਘਨ ਸਿਨਹਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

Related Articles

Leave a Reply

Your email address will not be published. Required fields are marked *

Back to top button