
ਇਸਤਰੀ ਸਤਿਸੰਗ ਸਭਾ ਵਲੋਂ ਕੀਤਾ ਗਿਆ ਨਵੇਂ ਹਾਲ ਦਾ ਉਦਘਾਟਨ, ਸੰਗਤਾਂ ਨੇ ਖੁਸ਼ੀ ‘ਚ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਲਗਾਏ ਜੈਕਾਰੇ, ਕੀਤੀ ਆਤਿਸ਼ਬਾਜ਼ੀ
ਜਲੰਧਰ ਛਾਉਣੀ, ਸੈਵੀ ਚਾਵਲਾ/ਰਮਨ ਜਿੰਦਲ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿਖੇ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 19 ਜੁਲਾਈ 2025 ਦਿਨ ਸ਼ਨੀਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਸਕੱਤਰ ਸਤਵਿੰਦਰ ਸਿੰਘ ਮਿੰਟੂ ਅਨੁਸਾਰ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸਦੀ ਸੇਵਾ ਸਵਰਗਵਾਸੀ ਸ. ਦਰਸ਼ਨ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਕੀਤੀ ਗਈ ਉਪਰੰਤ ਭਾਈ ਮਨਜੀਤ ਸਿੰਘ ਜੀ ਸੇਵਕ, ਭਾਈ ਹਰਜੀਤ ਸਿੰਘ ਹਜ਼ੂਰੀ ਰਾਗੀ ਅਤੇ ਭਾਈ ਕੁਲਦੀਪ ਸਿੰਘ ਹੈਡ ਗ੍ਰੰਥੀ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੁ ਚਰਨਾਂ ਨਾਲ ਜੋੜਿਆ।


ਇਸੇ ਤਰਾਂ ਰਾਤ ਦੇ ਦੀਵਾਨ ਸ਼ਾਮ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਰਾਤ 10:00 ਵਜੇ ਤੱਕ ਸਜਾਏ ਗਏ, ਜਿਸ ਵਿੱਚ ਭਾਈ ਹਰਪਾਲ ਸਿੰਘ ਵਿਰਦੀ ਅਤੇ ਭਾਈ ਹਰਜੀਤ ਸਿੰਘ ਹਜ਼ੂਰੀ ਰਾਗੀ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਪਾਵਨ ਅਵਸਰ ਤੇ ਗੁਰਦਵਾਰਾ ਸਾਹਿਬ ਦੇ ਦੀਵਾਨ ਹਾਲ ਨੂੰ ਵੱਡਾ ਕਰਨ ਦੀ ਸੇਵਾ ਮੁਕੰਮਲ ਹੋਣ ਤੇ ਨਵੇਂ ਦੀਵਾਨ ਹਾਲ ਦਾ ਉਦਘਾਟਨ ਇਸਤਰੀ ਸਤਿਸੰਗ ਸਭਾ ਜਲੰਧਰ ਕੈਂਟ ਵੱਲੋ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਸਹਿਯੋਗ ਕਰਨ ਵਾਲੇ ਗੁਰੂ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਗੁਰੁ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ। ਸਮਾਪਤੀ ਉਪਰੰਤ ਗੁਰੁ ਕੇ ਲੰਗਰ, ਮਾਲ ਪੂੜੇ ਅਤੇ ਖੀਰ ਦੇ ਲੰਗਰ ਅਤੁੱਟ ਵਰਤਾਏ ਗਏ।




ਇਸ ਮੌਕੇ ਜੋਗਿੰਦਰ ਸਿੰਘ ਟੱਕਰ, ਸਵਿੰਦਰ ਸਿੰਘ ਵੀਰੂ, ਹਰਪ੍ਰੀਤ ਸਿੰਘ ਭਸੀਨ, ਅੰਮ੍ਰਿਤ ਪਾਲ ਸਿੰਘ ਆਨੰਦ, ਜਗਮੋਹਨ ਸਿੰਘ ਜੋਗਾ, ਸਤਵਿੰਦਰ ਸਿੰਘ ਮਿੰਟੂ, ਹਰਸ਼ਰਨ ਸਿੰਘ ਚਾਵਲਾ, ਹਰਵਿੰਦਰ ਸਿੰਘ ਸੋਢੀ, ਬਾਵਾ ਮੋਹਿੰਦਰ ਸਿੰਘ, ਜਸਵਿੰਦਰ ਪਾਲ ਸਿੰਘ ਆਨੰਦ, ਪਾਲ ਸਿੰਘ ਬੇਦੀ, ਰੁਪਿੰਦਰ ਸਿੰਘ ਭਸੀਨ, ਅਮਰਜੀਤ ਸਿੰਘ ਸਾਬਕਾ ਪ੍ਰਧਾਨ, ਰਜਿੰਦਰ ਸਿੰਘ ਸੱਭਰਵਾਲ, ਪ੍ਰਿਤਪਾਲ ਸਿੰਘ ਪਾਲਾ, ਹਰਿੰਦਰ ਸਿੰਘ ਮੰਗੀ, ਬਿਕਰਮਜੀਤ ਸਿੰਘ, ਕੁਲਵਿੰਦਰ ਸਿੰਘ ਰਾਜਾ, ਜਤਿੰਦਰ ਸਿੰਘ ਰਾਜੂ, ਪਰਮਜੀਤ ਸਿੰਘ ਗੋਲਡੀ, ਪਵਿੱਤਰ ਸਿੰਘ, ਜਸਵੀਰ ਸਿੰਘ ਸ਼ੀਰਾ, ਹਰਜੀਤ ਸਿੰਘ ਪੱਪੂ, ਜਸਪ੍ਰੀਤ ਸਿੰਘ ਬੰਕੀ, ਜਸਵਿੰਦਰ ਸਿੰਘ ਸੰਤੂ, ਸਤਪਾਲ ਸਿੰਘ ਚੀਮਾ, ਜਸਵਿੰਦਰ ਪਾਲ ਸਿੰਘ ਕਿੱਟਾ, ਹਰਜੀਤ ਪਾਲ ਸਿੰਘ ਸੋਢੀ, ਰਜਿੰਦਰ ਸਿੰਘ ਬਜਾਜ, ਅੰਮ੍ਰਿਤਪਾਲ ਸਿੰਘ ਰਾਮਾ ਮੰਡੀ, ਦਵਿੰਦਰ ਸਿੰਘ ਲਾਂਬਾ, ਗੁਰਵਿੰਦਰ ਸਿੰਘ ਲਾਂਬਾ, ਮਨਪ੍ਰੀਤ ਸਿੰਘ, ਤਲਵਿੰਦਰ ਸਿੰਘ ਚੱਡਾ, ਹਰਮਹਿੰਦਰ ਸਿੰਘ, ਹਰਵਿੰਦਰ ਸਿੰਘ ਪੱਪੂ, ਅਵਤਾਰ ਸਿੰਘ ਮਹਾਜਨ, ਨਰੋਤਮ ਸਿੰਘ, ਹਰਦੀਪ ਸਿੰਘ, ਹਰਪ੍ਰੀਤ ਸਿੰਘ ਚਾਵਲਾ, ਸਰਵਪ੍ਰੀਤ ਸਿੰਘ ਚਾਵਲਾ, ਸੁਰਜੀਤ ਸਿੰਘ, ਦਵਿੰਦਰ ਸਿੰਘ ਲਾਂਬਾ, ਨਿਰਮੋਲਕ ਸਿੰਘ, ਜਸਪ੍ਰੀਤ ਸਿੰਘ ਰਾਜਾ, ਇੰਦਰ ਕਾਲਰਾ, ਸਵਿੰਦਰ ਸਿੰਘ ਸਾਜਨ, ਕੁਲਦੀਪ ਸਿੰਘ ਹੈਡ ਗ੍ਰੰਥੀ, ਦਲੇਰ ਸਿੰਘ ਸੇਵਾਦਾਰ, ਦਿਲਰਾਜ ਸਿੰਘ, ਹਰਭਿੰਦਰ ਸਿੰਘ ਹੈਪੀ, ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ, ਲਛਮਣਜੀਤ ਕੌਰ, ਨਿਰਮਲ ਕੌਰ, ਸੁਖਵਿੰਦਰ ਕੌਰ ਚੀਮਾ, ਹਰਵੀਨ ਕੌਰ, ਕੁਲਜੀਤ ਕੌਰ, ਜਸਬੀਰ ਕੌਰ, ਰਣਜੀਤ ਕੌਰ, ਮਹਿੰਦਰ ਕੌਰ, ਬਲਜੀਤ ਕੌਰ, ਜਗਦੀਪ ਕੌਰ, ਅੰਮ੍ਰਿਤ ਕੌਰ, ਪੂਨਮ, ਜਗਦੀਸ਼ ਕੌਰ ਬੇਬੀ, ਸਤਨਾਮ ਕੌਰ, ਰਣਜੀਤ ਕੌਰ,ਅਮਰਜੀਤ ਕੌਰ, ਕੁਲਵਿੰਦਰ ਕੌਰ, ਗੁਰਪ੍ਰੀਤ ਕੌਰ, ਰਵਿੰਦਰ ਪਾਲ ਕੌਰ, ਸੋਨੀਆ, ਮਨਜੀਤ ਕੌਰ, ਅੰਮ੍ਰਿਤ ਕੌਰ, ਸਤਵਿੰਦਰ ਕੌਰ ਚੀਨੂ, ਅਮਨਪ੍ਰੀਤ ਕੌਰ, ਹਰਿੰਦਰ ਕੌਰ, ਹਰਜਿੰਦਰ ਕੌਰ, ਜਤਿੰਦਰ ਕੌਰ, ਹਰਜੀਤ ਕੌਰ, ਮੀਤਾ, ਅਮਨ ਸਹਿਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
















