ਦੇਸ਼ਦੁਨੀਆਂਪੰਜਾਬ

ਬਲਦੇਵ ਸਿੰਘ ਜੋਸਨ ਦੇ ਪੂਜਨੀਕ ਮਾਤਾ ਸੁਰਿੰਦਰ ਕੌਰ ਜੀ ਨਹੀਂ ਰਹੇ 

ਪੈਰਿਸ, (PRIME INDIAN NEWS) :- ਪੈਰਿਸ ਦੀ ਉੱਘੀ ਸ਼ਖਸ਼ੀਅਤ ਸਰਦਾਰ ਬਲਦੇਵ ਸਿੰਘ ਜੋਸਨ (ਪਰਜੀਆਂ) ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਫਰਾਂਸ ਰਹਿ ਰਹੇ ਹਨ, ਦੇ ਪੂਜਨੀਕ ਮਾਤਾ ਸੁਰਿੰਦਰ ਕੌਰ ਜੀ ਬੀਤੀ 14 ਜੂਨ ਦੀ ਸਵੇਰ ਨੂੰ ਤੜਕਸਾਰ ਆਪਣੇ ਜੱਦੀ ਘਰ ਵਿੱਚ ਪਰਲੋਕ ਸਿਧਾਰ ਗਏ ਹਨ, ਉਹ ਕਰੀਬਨ 87 ਵਰ੍ਹਿਆਂ ਦੇ ਸਨ ਅਤੇ ਉਹ ਦਾਦੀ ਅਤੇ ਨਾਨੀ ਦੋਹਾਂ ਰਿਸ਼ਤਿਆਂ ਦਾ ਸੁਆਦ ਚੱਖਣ ਉਪਰੰਤ ਪੜਦਾਦੀ ਵੀ ਬਣ ਚੁੱਕੇ ਸਨ। ਫਰਾਂਸ ਤੋਂ ਇਕਬਾਲ ਸਿੰਘ ਭੱਟੀ, ਬਲਵਿੰਦਰ ਸਿੰਘ ਥਿੰਦ, ਮਨਜੀਤ ਸਿੰਘ ਗੌਰਸੀਆ, ਸਾਬੀ ਰਤਨਪਾਲ, ਜਰਨੈਲ ਸਿੰਘ ਜੋਸਨ, ਰਾਜੂ ਚੰਦੀ, ਤੇਜਿੰਦਰ ਸਿੰਘ ਜੋਸਨ, ਸਾਬੀ ਜੋਸਨ, ਸਾਬੀ ਨਿੱਕੀ ਮਿਆਣੀ, ਰਾਮ ਸਿੰਘ ਮੈਗੜਾ, ਸੰਦੀਪ ਵਡਾਲਾ, ਲੱਖਾ ਮੁਲਤਾਨੀ, ਪ੍ਰੀਤ ਇੰਦਰ ਸਿੰਘ ਜੋਸਨ, ਸੁਰਜੀਤ ਸਿੰਘ ਜੀਤਾ ਸਰਪੰਚ ਆਦਿ ਨੇ ਮਾਤਾ ਸੁਰਿੰਦਰ ਕੌਰ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟਾਉਂਦੇ ਹੋਏ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਪਰਮਾਤਮਾ ਮਾਤਾ ਜੀ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਜੋਸਨ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਮਾਤਾ ਜੀ ਆਪਣੇ ਪਿੱਛੇ ਦੋ ਪੁੱਤਰ, ਇੱਕ ਪੁੱਤਰੀ ਸਮੇਤ ਦੋਹਤੇ ਦੋਹਤਰੀਆਂ ਅਤੇ ਪੋਤੇ ਪੋਤਰੀਆਂ ਛੱਡ ਗਏ ਹਨ |

Related Articles

Leave a Reply

Your email address will not be published. Required fields are marked *

Back to top button