ਜਲੰਧਰ, ਐਚ ਐਸ ਚਾਵਲਾ। ਬੀਤੇ ਦਿਨੀ ਇੰਟਰਨੈਸ਼ਨਲ ਯੂਰਪੀਅਨ ਸਿੱਖ ਕੌਂਸਲ ਫਰਾਂਸ ਦੇ ਪ੍ਰਧਾਨ ਸ, ਬਸੰਤ ਸਿੰਘ ਪੰਜਹੱਥਾ ਦੇ ਰਿਸ਼ਤੇਦਾਰੀ ਵਿੱਚੋਂ ਲਗਦੇ ਛੋਟੇ ਭਰਾ (ਭੂਆ ਦੇ ਪੁੱਤਰ) ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਸਰਗਰਮ ਆਗੂ ਸ. ਬਲਜਿੰਦਰ ਸਿੰਘ ਵਿਰਕ (ਬੱਲੀ) ਦੀ ਬੇਵਕਤੀ ਮੌਤ ‘ਤੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ ਦੁੱਖ ਪ੍ਰਗਟ ਕੀਤਾ ਹੈ।
ਸ. ਭੱਟੀ ਨੇ ਕਿਹਾ ਕਿ ਸਾਬਕਾ ਸਰਪੰਚ ਬਲਜਿੰਦਰ ਸਿੰਘ ਬੱਲੀ ਨੇ ਆਪਣੀ ਭਾਈਚਾਰਕ ਸਾਂਝ ਦੇ ਸਦਕੇ ਹਲਕਾ ਸਮਾਣਾ ਤੇ ਜਿਲ੍ਹਾ ਪਟਿਆਲਾ ‘ਚ ਚੰਗੀ ਪ੍ਰਸਿੱਧਤਾ ਖੱਟੀ ਸੀ ਅਤੇ ਉਹ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਪ੍ਰਵਾਰਕ ਮੈਂਬਰਾਂ ਵਾਂਗ ਦਿਨ ਰਾਤ ਨਾਲ ਖੜੇ ਰਹਿੰਦੇ ਸਨ, ਇਸ ਤੋਂ ਇਲਾਵਾ ਉਹ ਸਮਾਜਿਕ ਤੇ ਵਿਕਾਸ ਕਾਰਜਾਂ ਵਿੱਚ ਵੀ ਪਹਿਲ ਦੇ ਅਧਾਰ ਤੇ ਆਪਣੀਆਂ ਲੋਕ ਸੇਵਾਵਾਂ ਨਿਭਾਉਂਦੇ ਸਨ।
ਸ. ਭੱਟੀ ਨੇ ਕਿਹਾ ਕਿ ਬਲਜਿੰਦਰ ਸਿੰਘ ਬੱਲੀ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਜਿਥੇ ਵਿਰਕ ਪਰਿਵਾਰ, ਪੰਜਹੱਥਾ ਪਰਿਵਾਰ ਅਤੇ ਸਾਕ-ਸੰਬੰਧੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਪੰਥਕ ਸਫਾ ਅੰਦਰ ਵੀ ਇਕ ਅਕਹਿ ਤੇ ਅਸਹਿ ਘਾਟਾ ਪਿਆ ਹੈ, ਕਿਉਕਿ ਉਹ ਪੰਥਕ ਸੋਚ ਵਾਲੀ ਸਖਸ਼ੀਅਤ ਸਨ।
ਸ. ਭੱਟੀ ਨੇ ਇਸ ਦੁੱਖ ਦੀ ਘੜੀ ਵਿਚ ਵਿਰਕ ਤੇ ਪੰਜਹੱਥਾ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
ਸ. ਭੱਟੀ ਨੇ ਕਿਹਾ ਕਿ ਸ. ਬਲਜਿੰਦਰ ਸਿੰਘ ਵਿਰਕ (ਬੱਲੀ) ਦੀ ਆਤਮਿਕ ਸ਼ਾਂਤੀ ਨਮਿਤ ਰਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 17 ਜੁਲਾਈ ਦਿਨ ਸ਼ੁਕਰਵਾਰ ਨੂੰ ਬਸਤੀ ਗੋਬਿੰਦ (ਸਮਾਣਾ) ਦੇ ਗੁਰਦਵਾਰਾ ਅੱਡਾ ਢੱਠਲ (ਸਮਾਣਾ) ਪਟਿਆਲਾ ਰੋਡ ਵਿਖੇ ਪਵੇਗਾ, ਸਭ ਨੂੰ ਅਰਦਾਸ ਵਿੱਚ ਸ਼ਾਮਲ ਹੋਣ ਬੇਨਤੀ ਕੀਤੀ ਜਾਂਦੀ ਹੈ।
















