ਪੰਜਾਬ

ਬਠਿੰਡਾ ਵਿਖੇ ਕਾਰ ਸਵਾਰਾਂ ਵੱਲੋਂ ਪੁਲਿਸ ਦੀ ਕਾਰ ‘ਤੇ ਫਾਇਰਿੰਗ, ਜਵਾਬੀ ਫਾਇਰਿੰਗ ਦੌਰਾਨ ਮੌਕੇ ਤੋਂ ਗੱਡੀ ਛੱਡ ਕੇ ਹੋਏ ਫਰਾਰ

ਜਲੰਧਰ, (PRIME INDIAN NEWS) :- ਬਠਿੰਡਾ ਵਿਖੇ ਕੁਝ ਕਾਰ ਸਵਾਰਾਂ ਵੱਲੋਂ ਪੁਲਿਸ ਦੀ ਕਾਰ ‘ਤੇ ਫਾਇਰਿੰਗ ਕੀਤੀ ਗਈ, ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਦੌਰਾਨ ਬਦਮਾਸ਼ ਮੌਕੇ ਤੋਂ ਗੱਡੀ ਛੱਡ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਸੈਪਲ ਹੋਟਲ ਦੇ ਨਜ਼ਦੀਕ ਸ਼ੱਕੀ ਵਾਹਨਾ ਦੀ ਜਾਂਚ ਕਰ ਰਹੀ ਸੀ ਜਿਥੇ ਕੁਝ ਕਾਰ ਸਵਾਰਾਂ ਵੱਲੋਂ ਪੁਲਿਸ ਦੀ ਕਾਰ ‘ਤੇ ਫਾਇਰਿੰਗ ਕੀਤੀ ਗਈ। ਪੁਲਿਸ ਵੱਲੋਂ ਵੀ ਕਾਰ ਸਵਾਰਾਂ ‘ਤੇ ਜਵਾਬੀ ਫਾਇਰਿੰਗ ਕੀਤੀ ਗਈ। ਪੁਲਿਸ ਤਸਕਰਾਂ ਦਾ ਪਿੱਛਾ ਕਰ ਰਹੀ ਸੀ ਕਿ ਅਚਾਨਕ ਅਣਪਛਾਤੇ ਕਾਰ ਸਵਾਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਪੁਲਿਸ ਨੇ ਵੀ ਜਵਾਬ ਵਿਚ ਫਾਇਰਿੰਗ ਕੀਤੀ ਤਾਂ ਬਦਮਾਸ਼ ਗੱਡੀ ਛੱਡ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਮੌਕੇ ਪਹੁੰਚ ਗਿਆ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਸਪਾਸ ਲਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਚੈਕ ਕੀਤਾ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button