ਦੇਸ਼ਦੁਨੀਆਂਪੰਜਾਬ

ਫਰਾਂਸ ਨਿਵਾਸੀ ਰਣਜੋਤ ਸਿੰਘ ਬਾਠ ਨੇ ਮਨਾਇਆ ਆਪਣਾ 54ਵਾਂ ਜਨਮ ਦਿਨ, ਯਾਰਾਂ ਦੋਸਤਾਂ ਦੇ ਹੱਥੋਂ ਕੇਕ ਖਾ ਕੇ ਖੁਸ਼ੀਆਂ ਕੀਤੀਆਂ ਸਾਂਝੀਆਂ

“ਜਿੰਦਾਬਾਦ ਰਹਿਣ ਸਦਾ ਯਾਰੀਆਂ” ਗਾਣੇ ਦੀ ਧੁਨ ਤੇ ਪਾਇਆ ਭੰਗੜਾ, ਬਾਠ ਸਾਹਿਬ ਨੂੰ ਤੰਦਰੁਸਤੀ ਅਤੇ ਲੰਮੇਰੀ ਉਮਰ ਲਈ ਦਿੱਤੀਆਂ ਸ਼ੁਭਕਾਮਨਾਵਾਂ

PRIME INDIAN NEWS ✍️ H S CHAWLA

ਪੈਰਿਸ, (PIN) :- ਫਰਾਂਸ ਵਿੱਚ ਪੈਂਦੇ ਪਿੰਡ ਲਾ-ਕੋਰਨਵ ‘ਚ ਆਪਣੇ ਪਰਸਨਲ ਕਾਰ ਗੈਰਿਜ ਵਿੱਚ ਮਕੈਨਿਕ ਦਾ ਕੰਮ ਕਰਨ ਵਾਲੇ ਰਣਜੋਤ ਸਿੰਘ ਬਾਠ ਨੇ ਆਪਣਾ 54ਵਾਂ ਜਨਮ ਦਿਨ ਆਪਣੇ ਯਾਰਾਂ ਦੋਸਤਾਂ ਨਾਲ ਮਨਾਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਰਪ ਅਤੇ ਫਰਾਂਸ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਆਰਰ ਡਾਨ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ, ਹਰਦਿਲ ਸਿੰਘ, ਕੈਂਡੀ ਸਾਹਿਬ, ਦੀਪ ਮਕੈਨਿਕ, ਅਰੁਣ ਮਕੈਨਿਕ ਅਤੇ ਮੋਹਿੰਦਰ ਸਿੰਘ ਰਾਜਪੁਰਾ, ਜਿਸਨੂੰ ਗੈਰਿਜ ਦੇ ਸਾਰੇ ਵਰਕਰ ਮੋਹਿੰਦਰ ਚਾਚਾ ਕਹਿ ਕੇ ਬੁਲਾਉਂਦੇ ਹਨ, ਦੇ ਹੱਥੋਂ ਕੇਕ ਖਾ ਕੇ ਸਾਰੇ ਯਾਰਾਂ ਦੋਸਤਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਸਾਰਿਆਂ ਨੇ ਵਿਦੇਸ਼ ਵਿੱਚ ਵੀ ਰਹਿੰਦਿਆਂ ਪੰਜਾਬੀ ਸਭਿਆਚਾਰਿਕ ਕਲਚਰ ਨੂੰ ਕਾਇਮ ਰੱਖਦੇ ਹੋਏ “ਜਿੰਦਾਬਾਦ ਰਹਿਣ ਸਦਾ ਯਾਰੀਆਂ” ਗਾਣੇ ਦੀ ਧੁਨ ਤੇ ਭੰਗੜਾ ਪਾਇਆ ਅਤੇ ਬਾਠ ਸਾਹਿਬ ਦੀ ਤੰਦਰੁਸਤੀ ਅਤੇ ਲੰਮੇਰੀ ਉਮਰ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਸ. ਇਕਬਾਲ ਸਿੰਘ ਭੱਟੀ ਨੇ ਹਾਜਰ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਨੇ ਆਪਣੇ ਪੰਜਾਬੀ ਵਿਰਸੇ ਨੂੰ ਨਹੀਂ ਭੁਲਾਇਆ, ਜਿਸ ਕਰਕੇ ਅੱਜ ਵੀ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦਾ ਬੋਲ-ਬਾਲਾ ਹੈ। ਉਨ੍ਹਾਂ ਕਿਹਾ ਕਿ ਮੈਂ ਪਰਮਪਿਤਾ ਪਰਮਾਤਮਾ ਦੇ ਚਰਨਾਂ ‘ਚ ਅਰਦਾਸ ਕਰਦਾ ਹਾਂ ਕਿ ਇਹ ਭਾਈਚਾਰਕ ਸਾਂਝ ਹਮੇਸ਼ਾਂ ਬਣੀ ਰਹੇ ਅਤੇ ਅਸੀ ਸਾਰੇ ਮਿਲ ਕੇ ਆਪਣਿਆਂ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਦੇ ਰਹੀਏ।

Related Articles

Back to top button