ਦੇਸ਼ਦੁਨੀਆਂਪੰਜਾਬ

ਫਰਾਂਸ ਦੀ ਧਰਤੀ ਤੇ 18ਵਾਂ ਕਬੱਡੀ ਟੂਰਨਾਮੈਂਟ ਜਸਵੰਤ ਸਿੰਘ ਭਦਾਸ ਦੀ ਸਰਪ੍ਰਸਤੀ ਅਤੇ ਗੁਰਵਿੰਦਰ ਸਿੰਘ ਗਿੰਦਾ ਦੀ ਪ੍ਰਧਾਨਗੀ ਹੇਠ ਹੋਵੇਗਾ

ਪੈਰਿਸ, (PRIME INDIAN NEWS) :- ਫਰਾਂਸ ਦੀ ਧਰਤੀ ਤੇ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਵੱਲੋਂ 25 ਅਗਸਤ ਨੂੰ ਕਰਵਾਇਆ ਜਾ ਰਿਹਾ 18ਵਾਂ ਕਬੱਡੀ ਟੂਰਨਾਮੈਂਟ ਜਸਵੰਤ ਸਿੰਘ ਭਦਾਸ ਦੀ ਸਰਪ੍ਰਸਤੀ ਅਤੇ ਗੁਰਵਿੰਦਰ ਸਿੰਘ ਗਿੰਦਾ ਦੀ ਪ੍ਰਧਾਨਗੀ ਹੇਠ ਹੋਵੇਗਾ। ਇਸ ਟੂਰਨਾਮੈਂਟ ਵਿੱਚ ਭਾਰਤ ਤੋਂ ਆਏ ਨਾਮਵਰ ਖਿਡਾਰੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ | ਇਸ ਟੂਰਨਾਮੈਂਟ ਵਿੱਚ ਹੋਲੈਂਡ, ਜਰਮਨੀ, ਇਟਲੀ, ਬੈਲਜੀਅਮ ਅਤੇ ਫਰਾਂਸ ਦੀਆਂ 8 ਟੀਮਾਂ ਦੇ ਆਪਸ ਵਿੱਚ ਭੇੜ ਹੋਣਗੇ। ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 3100 ਯੂਰੋ ਨਗਦ ਅਤੇ ਕੱਪ, ਜਦਕਿ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 2500 ਯੂਰੋ ਅਤੇ ਦੂਸਰੇ ਸਥਾਨ ਵਾਲਾ ਕੱਪ ਦੇ ਕੇ ਸਨਮਾਨਿਆ ਜਾਵੇਗਾ।

ਇਸ ਟੂਰਨਾਮੈਂਟ ਵਿੱਚ ਟ੍ਰਾਫੀਆਂ ਦੀ ਸੇਵਾ ਰਸ਼ਪਾਲ ਸਿੰਘ ਸਿਬੀਆ ਵੱਲੋਂ ਜੋ ਕਿ ਕਰੀਬਨ 3100 ਯੂਰੋ ਬਣਦਾ ਹੈ, ਕੀਤੀ ਜਾਵੇਗੀ। ਇਸੇ ਤਰਾਂ ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 2500 ਯੂਰੋ ਨਗਦ ਦਾ ਇਨਾਮ ਸਯੀਦ ਖਾਲਿਦ ਜਮਾਲ ਅਤੇ ਉਸਦੇ ਸਾਥੀਆਂ ਵੱਲੋਂ ਦਿੱਤਾ ਜਾਵੇਗਾ, ਜਦਕਿ 1100 ਯੂਰੋ ਨਗਦ, ਜੋ ਕਿ ਡੀ. ਜੇ ਵਾਲੇ ਨੂੰ ਦੇਣਾ ਬਣਦਾ ਹੈ, ਉਹ ਬਲਕਾਰ ਸਿੰਘ ਹਰਿਆਣਾ ਵੱਲੋਂ ਦਿੱਤਾ ਜਾਵੇਗਾ। ਬਾਕੀ ਦੇ ਹੋਰ ਨਗਦ ਇਨਾਮ ਭੁਪਿੰਦਰ ਸਿੰਘ ਇਬਰਾਹੀਮਵਾਲ, ਸ਼ੈਲੀ ਭੂਲਪੁਰ ਆਦਿ ਵੱਲੋਂ ਵੀ ਦਿੱਤੇ ਜਾ ਰਹੇ ਹਨ।

Related Articles

Leave a Reply

Your email address will not be published. Required fields are marked *

Back to top button