ਦੇਸ਼ਦੁਨੀਆਂਪੰਜਾਬ

ਪੰਜਾਬ ਦੇ ਪਿੰਡ ਨੂਰਪੁਰ ਬੇਦੀ ਦੇ ਨੌਜਵਾਨ ਨੇ ਜਿੱਤਿਆ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ, ਬਣਿਆ 10 ਕਰੋੜ ਦਾ ਮਾਲਕ

PRIME INDIAN NEWS✒️H S CHAWLA

ਪੰਜਾਬ ਰਾਜ ਸਰਕਾਰ ਵੱਲੋਂ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ 2025 ਦਾ ਪਹਿਲਾ ਇਨਾਮ ਪੰਜਾਬ ਦੇ ਪਿੰਡ ਨੂਰਪੁਰ ਬੇਦੀ ਦੇ ਇੱਕ ਨੌਜਵਾਨ ਨੇ ਜਿੱਤਿਆ ਹੈ। ਉਕਤ ਵਿਅਕਤੀ ਨੇ ਰੂਪਨਗਰ ਦੇ ਅਸ਼ੋਕਾ ਲਾਟਰੀ ਸਟਾਲ ਤੋਂ ਟਿਕਟ ਖਰੀਦੀ ਸੀ। ਜਾਣਕਾਰੀ ਅਨੁਸਾਰ ਨੂਰਪੁਰ ਬੇਦੀ ਦੇ ਪਿੰਡ ਬੜਵਾ ਦਾ ਹਰਪਿੰਦਰ ਸਿੰਘ ਜੋ ਕਿ ਕੁਵੈਤ ਵਿੱਚ ਟਰਾਲੀ ਚਲਾਉਂਦਾ ਹੈ। ਜਦੋਂ ਉਹ ਆਪਣੇ ਪਿੰਡ ਆਇਆ ਤਾਂ ਉਸ ਨੇ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਦੀ ਟਿਕਟ ਖਰੀਦੀ ਸੀ। ਜਦੋਂ ਇਸ ਦਾ ਡਰਾਅ ਕੱਢਿਆ ਗਿਆ ਤਾਂ ਉਸ ਦੀ ਕਿਸਮਤ ਚਮਕ ਉਠੀ। ਹਰਪਿੰਦਰ ਸਿੰਘ ਦੇ ਪੁੱਤਰ ਦਵਿੰਦਰ ਅਤੇ ਹਰਬਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਪੈਸੇ ਨਾਲ ਆਪਣਾ ਕਾਰੋਬਾਰ ਕਰਨਗੇ।

ਇਸ ਬਾਰੇ ਅਸ਼ੋਕਾ ਲਾਟਰੀ ਸਟਾਲ ਦੇ ਮਾਲਕ ਹੇਮੰਤ ਕੱਕੜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਾਟਰੀ ਸਟਾਲ ਤੋਂ ਖਰੀਦੀ ਗਈ ਟਿਕਟ ਦਾ ਇਨਾਮ ਨਿਕਲਿਆ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਇਨਾਮ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਵਿਅਕਤੀ ਨੂੰ ਇੰਨਾ ਵੱਡਾ ਇਨਾਮ ਦਿੱਤਾ ਗਿਆ ਹੈ। ਇਨਾਮ ਦਾ ਐਲਾਨ ਹੋਣ ਤੋਂ ਬਾਅਦ ਹਰਪਿੰਦਰ ਸਿੰਘ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button