
ਐਚ ਐਸ ਚਾਵਲਾ। ਥਾਣਾ ਜਲੰਧਰ ਕੈਂਟ ਦੇ SHO ਹਰਭਜਨ ਲਾਲ ਆਪਣੇ ਜੂਨੀਅਰ ਅਫਸਰਾਂ ਅਤੇ ਪੁਲਿਸ ਮੁਲਾਜ਼ਮਾਂ ਨਾਲ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ।
ਥਾਣਾ ਕੈਂਟ ਦੇ ਅਧੀਨ ਪੈਂਦੇ ਇਲਾਕਿਆਂ ਵਿੱਚ ਸੇਵਰੇ ਅਤੇ ਸ਼ਾਮ ਨੂੰ ਲਗਾਏ ਜਾਂਦੇ ਵਿਸ਼ੇਸ਼/ਸਪੈਸ਼ਲ ਨਾਕਿਆਂ ਤੇ ਅਕਸਰ ਇਹਨਾਂ ਨੂੰ ਆਪਣੇ ਸਟਾਫ ਨਾਲ ਚੈਕਿੰਗ ਕਰਦਿਆਂ ਵੇਖਿਆ ਜਾ ਸਕਦਾ ਹੈ। ਜਿਥੇ ਇਹ ਕਈ ਗੱਡੀਆਂ ਦਾ ਟਰੈਫਿਕ ਦੀ ਉਲੰਘਣਾ ਕਰਨ ਜਾਂ ਕਾਗਜ਼ਾਤ ਪੂਰੇ ਨਾ ਹੋਣ ਤੇ ਚਲਾਨ ਕੱਟਦੇ ਹਨ, ਉਥੇ ਇਹ ਕਈ ਵਾਹਨ ਸਵਾਰ ਲੋਕਾਂ ਅਤੇ ਖਾਸ ਕਰ ਛੋਟੇ ਬੱਚਿਆਂ ਨੂੰ ਬੜੇ ਪਿਆਰ ਨਾਲ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਾਉਂਦੇ ਹੋਏ ਵਾਰਨਿੰਗ ਦੇ ਕੇ ਛੱਡ ਦਿੰਦੇ ਹਨ, ਜਿਸਦਾ ਕਿ ਆਮ ਜਨਤਾ ਵਿੱਚ ਪੁਲਿਸ-ਪਬਲਿਕ ਤਾਲਮੇਲ ਹੋਣ ਦਾ ਇੱਕ ਚੰਗਾ ਸੁਨੇਹਾ ਜਾਂਦਾ ਹੈ।
ਬੀਤੀ ਰਾਤ SHO ਹਰਭਜਨ ਲਾਲ ਵਲੋਂ ਆਪਣੇ ਸਟਾਫ ਨਾਲ ਆਜ਼ਾਦ ਸਬਜ਼ੀ ਮੰਡੀ, ਹਰਦਿਆਲ ਰੋਡ ਦੇ ਮੇਨ ਚੌਂਕ ਵਿੱਚ ਨਾਕਾ ਲਗਾਇਆ ਗਿਆ, ਜਿੱਥੇ ਕਿ ਸ਼ਾਮ ਵੇਲੇ ਕਾਫੀ ਜ਼ਿਆਦਾ ਟਰੈਫਿਕ ਜਾਮ ਹੋ ਜਾਂਦਾ ਹੈ। ਉਨ੍ਹਾਂ ਦੀ ਅਗਵਾਈ ਵਿੱਚ ਨਾਕੇ ਤੇ ਮੌਜੂਦ ਸਾਰੇ ਹੀ ਪੁਲਿਸ ਮੁਲਾਜ਼ਮਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਆਵਾਜਾਈ ਨੂੰ ਸਰਲ ਬਣਾ ਕੇ ਪੈਦਲ ਚੱਲ ਰਹੇ ਲੋਕਾਂ ਨੂੰ ਰਾਹਤ ਦਿਵਾਈ।
PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ SHO ਹਰਭਜਨ ਲਾਲ ਨੇ ਕਿਹਾ ਕਿ ਪੁਲਿਸ ਤਾਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੀ ਹੈ, ਪਰ ਆਮ ਜਨਤਾ ਨੂੰ ਵੀ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਸਮਾਨ ਆਪਣੇ ਦਾਇਰੇ ਵਿੱਚ ਹੀ ਰੱਖਣ ਤਾਂ ਜੋ ਟਰੈਫਿਕ ਦੀ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਆਮ ਜਨਤਾ ਪੁਲਿਸ ਦਾ ਸਾਥ ਦੇਵੇ ਤਾਂ ਹਰ ਸਮੱਸਿਆ ਦਾ ਕੀਤਾ ਜਾ ਸਕਦਾ ਹੈ।
















