ਦੇਸ਼ਦੁਨੀਆਂਪੰਜਾਬ

ਪਹਿਲਗਾਮ ‘ ਚ ਮਾਰੇ ਗਏ 28 ਬੇਕਸੂਰ ਸੈਲਾਨੀਆਂ ਦੀ ਯਾਦ ‘ਚ ਫਰਾਂਸ ਵਿਖੇ ਸ਼ਰਧਾਂਜਲੀ ਸਮਾਰੋਹ 4 ਮਈ ਨੂੰ – ਭੱਟੀ ਫਰਾਂਸ

ਪੈਰਿਸ, (PRIME INDIAN NEWS) :- ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ -ਡਾਨ ਦੇ ਮੁੱਖੀ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਮਈ ਨੂੰ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾ-ਕੁਰਨਵ ਫਰਾਂਸ ਵਿਖ਼ੇ ਕਸ਼ਮੀਰ ਦੀ ਸੈਰਗਾਹ (ਪਹਿਲਗਾਮ) ‘ਚ ਆਤੰਕੀ ਹਮਲੇ ਦੌਰਾਨ ਮਾਰੇ ਗਏ 28 ਬੇਕਸੂਰ ਸੈਲਾਨੀਆਂ ਦੀ ਯਾਦ ਵਿੱਚ ਇੱਕ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਭ ਧਰਮਾਂ ਦੇ ਬੁਲਾਰੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

ਸ. ਭੱਟੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਹੋਣਗੇ, ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ। ਗੁਰੂ ਕੇ ਲੰਗਰ ਵੀ ਸਾਰਾ ਦਿਨ ਅਟੁੱਟ ਵਰਤਣਗੇ। ਇਸ ਤੋਂ ਬਾਅਦ ਹੱਥਾਂ ਵਿੱਚ ਜਗਦੀਆਂ ਮੋਮਬੱਤੀਆਂ ਫੜ ਕੇ ਸੰਗਤਾਂ ਦੁਆਰਾ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button