ਦੁਨੀਆਂਦੇਸ਼ਪੰਜਾਬ

ਨਸ਼ਾ ਤਸਕਰਾਂ ਦੀ ਗੈਰ-ਕਾਨੂੰਨੀ ਇਮਾਰਤ ਨੂੰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸਖਤ ਕਾਰਵਾਈ ਕਰਦਿਆਂ ਢਾਹ ਦਿੱਤਾ ਗਿਆ

ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅੱਜ ਇੱਕ ਹੋਰ ਕਾਰਵਾਈ ਕੀਤੀ ਗਈ, ਜਿਸ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਜਲੰਧਰ ਦੇ ਸਹਿਯੋਗ ਨਾਲ ਰਾਜਪੂਤ ਨਗਰ ਮਾਡਲ ਹਾਊਸ ਜਲੰਧਰ ਵਿੱਚ ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਇਮਾਰਤ ਨੂੰ ਢਾਹ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ IPS ਨੇ ਦੱਸਿਆ ਕਿ, ਇਹ ਕਾਰਵਾਈ ਮਿਊਂਸੀਪਲ ਕਾਰਪੋਰੇਸ਼ਨ ਅਤੇ ਕਮਿਸ਼ਨਰੇਟ ਪੁਲਿਸ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਹ ਕਾਰਵਾਈ ADCP 2 ਸ਼੍ਰੀ ਰਾਕੇਸ਼ ਕੁਮਾਰ ਯਾਦਵ PPS, ACP West ਸ਼੍ਰੀ ਆਤਿਸ਼ ਭਾਟੀਆ PPS, ਮੁੱਖ ਅਫਸਰ ਥਾਣਾ ਡਵੀਜਨ ਨੰਬਰ 5 ਜਲੰਧਰ ਤੇ Assistant Town Planner ਸ਼੍ਰੀ ਸਿਮਰਪਾਲ ਸਿੰਘ ਤੇ ਮਿਉਂਸੀਪਲ ਕਾਰਪੋਰੇਸ਼ਨ ਜਲੰਧਰ ਦੇ ਹੋਰ ਅਧਿਕਾਰੀਆਂ ਨਾਲ ਮੁਕੰਮਲ ਕੀਤੀ ਗਈ। ਇਹ ਗੈਰ-ਕਾਨੂੰਨੀ ਇਮਾਰਤ 1. ਲਖਵੀਰ ਕੌਰ @ ਰੇਖਾ ਪਤਨੀ ਸੰਦੀਪ @ ਜੁੱਗਾ, 2. ਸੰਦੀਪ ਕੁਮਾਰ @ ਜੁੱਗਾ @ ਜੱਗਾ ਪੁੱਤਰ ਸੁਰਿੰਦਰ ਪਾਲ, 3. ਸੂਰਜ ਪੁੱਤਰ ਸੁਰਿੰਦਰਪਾਲ ਵਾਸੀਆਨ ਮਕਾਨ ਨੰਬਰ 1096, ਤਾਰਾ ਵਾਲੀ ਗਲੀ ਰਾਜਪੂਤ ਨਗਰ ਮਾਡਲ ਹਾਊਸ ਜਲੰਧਰ ਨਾਲ ਸਬੰਧਿਤ ਸੀ। ਇਹ ਕੁਖਿਆਤ ਅਪਰਾਧੀ ਤੇ ਨਸ਼ਾ ਤਸਕਰ ਹਨ, ਇਹਨਾਂ ਤਿੰਨਾਂ ਦੇ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਅਤੇ ਹੋਰ ਧਾਰਾਵਾਂ ਤਹਿਤ ਹੇਠ ਲਿਖੇ ਅਨੁਸਾਰ ਮੁਕੱਦਮੇ ਦਰਜ ਰਜਿਸਟਰ ਹਨ।

CP ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਕਿਹਾ ਕਿ, ਨਸ਼ੇ ਜਾਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਖ਼ਤ ਕਾਰਵਾਈਆਂ ਜਾਰੀ ਰਹਿਣਗੀਆਂ। ਇਹ ਕਾਰਵਾਈ ਕਮਿਸ਼ਨਰੇਟ ਪੁਲਿਸ ਦੇ ਸ਼ਹਿਰ ਵਿੱਚੋਂ ਨਸ਼ਿਆਂ ਦੇ ਖਾਤਮੇ ਪ੍ਰਤੀ ਦ੍ਰਿੜ ਸੰਕਲਪ ਨੂੰ ਦਰਸਾਉਂਦੀ ਹੈ ਅਤੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੀ ਹੈ।

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ ਨਾਗਰਿਕਾਂ ਨੂੰ ਅਪੀਲ ਹੈ ਕਿ, ਨਸ਼ਾ ਤਸਕਰੀ ਨਾਲ ਸਬੰਧਤ ਕਿਸੇ ਵੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਐਂਟੀ-ਡਰੱਗ ਹੈਲਪਲਾਈਨ ਨੰਬਰ 97791-00200 ਪਰ ਸੰਪਰਕ ਕਰਨ ਜਾਂ ਪੁਲਿਸ ਐਂਮਰਜੈਂਸੀ ਸਹਾਇਤਾ ਹੈਲਪ ਲਾਈਨ 112 ਪਰ ਕਾਲ ਕਰਨ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button