ਦੇਸ਼ਦੁਨੀਆਂਪੰਜਾਬ

ਨਵੇਂ ਚੁਣੇ ਗਏ ਸਰਪੰਚਾਂ ਨਾਲ ਬੀਬਾ ਰਾਜਵਿੰਦਰ ਕੌਰ ਥਿਆੜਾ ਨੇ ਪਿੰਡਾਂ ਦੇ ਵਿਕਾਸ ਬਾਰੇ ਕੀਤੀ ਚਰਚਾ

ਕਿਹਾ – ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ, ਆਉਣ ਵਾਲੇ ਦਿਨਾਂ ਵਿੱਚ ਹਲਕੇ ਅੰਦਰ ਚਲਾਈ ਜਾਵੇਗੀ ਵਿਕਾਸ ਦੀ ਹਨੇਰੀ

ਜਲੰਧਰ ਕੈਂਟ, ਐਚ ਐਸ ਚਾਵਲਾ। ਆਮ ਆਦਮੀ ਪਾਰਟੀ ਜਲੰਧਰ ਕੈਂਟ ਹਲਕਾ ਇੰਚਾਰਜ ਬੀਬਾ ਰਾਜਵਿੰਦਰ ਕੌਰ ਥਿਆੜਾ ਦੀ ਅਗਵਾਈ ਹੇਠ ਨਵੀਆਂ ਬਣੀਆਂ ਪੰਚਾਇਤਾਂ ਨਾਲ ਹਰ ਰੋਜ਼ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਜਿਸਦੇ ਚਲਦਿਆਂ ਬੀਤੇ ਦਿਨ ਮਿਤੀ 7 ਨਵੰਬਰ ਨੂੰ ਬੀਬਾ ਥਿਆੜਾ ਜੀ ਨੇ ਪਿੰਡ ਕਾਦੀਆਂ ਵਾਲੀ ਅਤੇ ਪਿੰਡ ਦਿਵਾਲੀ ਦੇ ਨਵੇਂ ਚੁਣੇ ਗਏ ਸਰਪੰਚਾਂ ਨੂੰ ਵਧਾਈਆਂ ਦਿੱਤੀਆਂ ਅਤੇ ਤਕੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਆ।

ਬੀਬਾ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਪਿੰਡ ਦਿਵਾਲੀ ਤੋਂ ਨਵੇਂ ਬਣੇ ਸਰਪੰਚ ਸੰਦੀਪ ਕੁਮਾਰ ਅਤੇ ਪਿੰਡ ਕਾਦੀਆਂ ਵਾਲੀ ਤੋਂ ਨਵੇਂ ਚੁਣੇ ਗਏ ਸਰਪੰਚ ਲਵਪ੍ਰੀਤ ਦਾਦਰਾ ਜੋ ਕਿ ਦੋਵੇਂ ਸਰਪੰਚ ਨੌਜਵਾਨ ਹਨ ਅਤੇ ਪਿੰਡ ਦੇ ਲੋਕਾਂ ਨੂੰ ਬਹੁਤ ਸਾਰੀਆਂ ਆਸਾਂ ਉਹਨਾਂ ਤੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਸਰਪੰਚ ਆਮ ਆਦਮੀ ਪਾਰਟੀ ਦੇ ਹਨ ਅਤੇ ਸੂਬੇ ਅੰਦਰ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ, ਜਿਸ ਨਾਲ ਪਿੰਡਾਂ ਦਾ ਵਿਕਾਸ ਕੀਤਾ ਜਾਵੇਗਾ।

ਬੀਬਾ ਰਾਜਵਿੰਦਰ ਕੌਰ ਥਿਆੜਾ ਜੀ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਹੈ ਸਿਰਫ ਤੁਸੀਂ ਤਕੜੇ ਹੋ ਕੇ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਅੰਦਰ ਵਿਕਾਸ ਦੀ ਹਨੇਰੀ ਚਲਾਈ ਜਾਵੇਗੀ। ਇਸ ਮੀਟਿੰਗ ਵਿੱਚ ਪਿੰਡ ਕਾਦੀਆਂ ਵਾਲੀ ਤੋਂ ਨਰਿੰਦਰ ਚਾਵਲਾ, ਵਿਜੇ ਕੁਮਾਰ ਮੈਂਬਰ ਪੰਚਾਇਤ, ਅਬਦੁਲ ਅਤੇ ਪਿੰਡ ਦਿਵਾਲੀ ਤੋਂ ਸੁਖਵਿੰਦਰ ਸਿੰਘ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button