ਦੇਸ਼ਦੁਨੀਆਂਪੰਜਾਬ

ਦੇਸ਼ ਵਿਆਪੀ ਫਰਜ਼ੀ ਡਿਗਰੀ ਘੁਟਾਲੇ ਵਿੱਚ ਇੱਕ ਹੋਰ ਗ੍ਰਿਫ਼ਤਾਰ , ਦੋਸ਼ੀ ਜਲੰਧਰ ਵਿਖੇ ਟਰੈਵਲ ਏਜੇਂਟ ਦਾ ਕਰਦਾ ਸੀ ਕੰਮ

ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੇਸ਼ ਵਿਆਪੀ ਫਰਜ਼ੀ ਡਿਗਰੀ ਘੁਟਾਲੇ ਦੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਪੁਲਿਸ ਨੇ ਦੋ ਗ੍ਰਿਫਤਾਰ ਦੋਸ਼ੀਆਂ ਪਾਸੋਂ 196 ਜਾਅਲੀ ਡਿਗਰੀਆਂ ਬਰਾਮਦ ਕਰਕੇ ਫਰਜ਼ੀ ਡਿਗਰੀ ਘੁਟਾਲੇ ਵਿੱਚ ਸ਼ਾਮਲ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਫਆਈਆਰ ਨੰਬਰ 203 ਮਿਤੀ 28.09.2024 ਅਧੀਨ 318(4), 336(2), 338, 336(3), 340(2) ਬੀ.ਐਨ.ਐਸ., ਬਾਅਦ ਵਿੱਚ ਧਾਰਾ 61(2) ਬੀ.ਐਨ.ਐਸ., 13 ਪੀ.ਟੀ.ਪੀ.ਆਰ. ਥਾਣਾ ਸਦਰ ਜਲੰਧਰ ਵਿਖੇ ਦਰਜ ਕੀਤੀ ਗਈ ਸੀ । ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਇੱਕ ਟਰੈਵਲ ਏਜੰਟ ਸੈਮ ਉਰਫ ਭਰਮ ਰਾਜ ਉਰਫ ਸੰਨੀ ਗੁਜਰਾਲ ਵਾਸੀ 748 ਅਰਬਨ ਅਸਟੇਟ ਫੇਜ਼-1 ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੈਮ ਗੁਜਰਾਲ ਕੰਸਲਟੈਂਟਸ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਬੇਦੀ ਪੈਰਾਡਾਈਜ਼ ਬੱਸ ਸਟੈਂਡ ਜਲੰਧਰ ਦਾ ਮਾਲਕ ਹੈ।। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਦੋ ਕੇਸ ਦਰਜ ਹਨ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button