ਦੇਸ਼ਦੁਨੀਆਂਪੰਜਾਬ

ਇੰਗਲੈਂਡ ਦੇ MP ਤਨਮਨਜੀਤ ਸਿੰਘ ਢੇਸੀ ਦੇ ਯਤਨਾ ਸਦਕੇ ਰਾਏਪੁਰ-ਫਰਾਲਾ ਨੂੰ ਮਿਲੀ 2 ਕਰੋੜ ਤੋਂ ਵੱਧ ਦੀ ਗਰਾਂਟ

ਪਿੰਡ ਦੇ ਗੁਰੂਘਰ ‘ਚ ਹੋਇਆ MP ਢੇਸੀ ਦਾ ਸਨਮਾਨ, ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਨੇ ਕੀਤਾ ਧੰਨਵਾਦ

ਜਲੰਧਰ, ਐਚ ਐਸ ਚਾਵਲਾ। ਇੰਗਲੈਂਡ ‘ਚ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣੇ ਡਿਫੈਂਸ ਕਮੇਟੀ ਦੇ ਚੇਅਰਮੈਨ ਤਨਮਨਜੀਤ ਸਿੰਘ ਢੇਸੀ ਦੇ ਜੱਦੀ ਪਿੰਡ ਰਾਏਪੁਰ-ਫਰਾਲਾ ਵਿਧਾਨਸਭਾ ਹਲਕਾ ਜਲੰਧਰ ਛਾਉਣੀ ਦੀ ਤਰੱਕੀ ਤੇ ਖੁਸ਼ਹਾਲੀ ਲਈ ਉਨ੍ਹਾਂ ਦੇ ਯਤਨਾ ਸਦਕੇ 2 ਕਰੋੜ ਤੋਂ ਵੱਧ ਦੀ ਗਰਾਂਟ ਸੂਬਾ ਸਰਕਾਰ ਵੱਲੋਂ ਵੱਖ-ਵੱਖ ਕਾਰਜਾਂ ਵਾਸਤੇ ਜਾਰੀ ਕੀਤੀ ਗਈ ਹੈ ਜਦਕਿ ਮੈਂਬਰ ਪਾਰਲੀਮੈਂਟ ਢੇਸੀ ਦੇ ਉਪਰਾਲੇ ਨਾਲ ਹੀ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਵੀ 5 ਲੱਖ ਰੁਪਏ ਦੀ ਗਰਾਂਟ ਪਿੰਡ ਦੇ ਸਰਕਾਰੀ ਸਕੂਲ ਦੇ ਪਾਰਕ ਅਤੇ 20 ਲੱਖ ਰੁਪਏ ਦੀ ਗਰਾਂਟ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਸੜਕ ਦੇ ਇੰਟਰਲੋਕਿੰਗ ਵਾਸਤੇ ਦੇਣ ਦਾ ਐਲਾਨ ਕੀਤਾ ਗਿਆ ਹੈ।

ਇਸ ਸਬੰਧੀ ਪਿੰਡ ਰਾਏਪੁਰ ਦੀਆਂ ਮੋਹਤਬਰ ਸ਼ਖਸੀਅਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਜੰਮਪਲ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਹਮੇਸ਼ਾ ਹੀ ਆਪਣੇ ਪਿੰਡ ਦੇ ਲਈ ਫਿਕਰਮੰਦ ਰਹਿੰਦੇ ਹਨ। ਅੱਜ ਉਨ੍ਹਾਂ ਦੇ ਸਨਮਾਨ ਵਿੱਚ ਪਿੰਡ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਮੈਂਬਰ ਪਾਰਲੀਮੈਂਟ ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ ਅਤੇ ਮਾਤਾ ਦਲਵਿੰਦਰ ਕੌਰ ਢੇਸੀ ਵੱਲੋਂ 3 ਲੱਖ ਰੁਪਏ ਪਿੰਡ ਦੇ ਵੈਲਫੇਅਰ ਟਰਸਟ ਲਈ ਭੇਟ ਕੀਤੇ ਗਏ। ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ MP ਤਨਮਨਜੀਤ ਸਿੰਘ ਢੇਸੀ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ ਗਿਆ।

SGPC ਮੈਂਬਰ ਸ. ਪਰਮਜੀਤ ਸਿੰਘ ਰਾਏਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਰਾਏਪੁਰ ਤੋਂ ਦਾਦੂਵਾਲ ਸੜਕ ਇੰਟਰਲੋਕਿੰਗ ਨਾਲ ਬਣਾਉਣ ਲਈ 40 ਲੱਖ ਰੁਪਏ, ਪਿੰਡ ਦੀ ਕਾਲੋਨੀ ਤੋਂ ਗੁਜਰਾਂ ਦਾ ਡੇਰਾ ਅਤੇ ਸੰਤੋਖ ਸਿੰਘ ਪੁੱਤਰ ਗੁਰਮੀਤ ਸਿੰਘ ਡੇਰਾ, ਟਰੀਟਮੈਂਟ ਪਲਾਂਟ ਵਗੈਰਾ ਰੋਡ ਇੰਟਰਲੋਕਿੰਗ ਨਾਲ ਬਣਾਉਣ ਲਈ 40 ਲੱਖ ਰੁਪਏ, ਦਾਣਾ ਮੰਡੀ ਦੇ ਕੰਕਰੀਟ ਫੜ ਲਈ ਅਤੇ ਮੰਡੀ ਦੀ ਸੜਕ ਦੀ ਰਿਪੇਅਰ ਵਾਸਤੇ 80 ਲੱਖ ਰੁਪਏ, ਮੰਡੀ ਦਾ ਫੜ ਬਣਾਉਣ ਲਈ ਸਾਢੇ 11 ਲੱਖ ਰੁਪਏ, ਛੱਪੜ ਵਾਸਤੇ 11 ਲੱਖ 40 ਹਜਾਰ ਤੋਂ ਇਲਾਵਾ ਹਰਭਜਨ ਸਿੰਘ ਰਾਜ ਸਭਾ ਮੈਂਬਰ ਵੱਲੋਂ ਜਿਮ ਦੇ ਸਮਾਨ ਲਈ 5 ਲੱਖ ਰੁਪਏ ਅਤੇ ਸੰਤ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਵੱਲੋਂ ਸਕੂਲ ਵਾਸਤੇ 2.50 ਲੱਖ ਰੁਪਏ ਦਿੱਤੇ ਗਏ ਹਨ।

ਇਸ ਮੌਕੇ SGPC ਮੈਂਬਰ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ, ਸਰਪੰਚ ਮੀਨਾ ਕੁਮਾਰੀ, ਪੰਚਾਇਤ ਮੈਂਬਰ ਗੁਰਪ੍ਰੀਤ ਕੌਰ, ਬਹਾਦਰ ਸਿੰਘ, ਦਲਵੀਰ ਸਿੰਘ, ਪ੍ਰੋਮਿਲਾ ਕੁਮਾਰੀ, ਬਲਵੀਰ ਸਿੰਘ ਅਤੇ ਵਰਿੰਦਰ ਕੁਮਾਰ, ਸਾਬਕਾ ਸਰਪੰਚ ਦੇਸ ਰਾਜ, ਗੁਰਦਿਆਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਰਾਏਪੁਰ, ਕੁਲਬੀਰ ਸਿੰਘ ਪਨੇਸਰ, ਸਰੂਪ ਲਾਲ ਸ਼ਰਮਾ, ਹਰਜਿੰਦਰ ਸੁਆਮੀ, ਜਗਦੀਸ਼ ਸਿੰਘ ਪਨੇਸਰ ਪ੍ਰਧਾਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਰਾਏਪੁਰ, ਦੇਸਰਾਜ, ਅਮਰੀਕ ਸਿੰਘ ਢੇਸੀ, ਉਪਕੀਰਤ ਸਿੰਘ ਢੇਸੀ, ਦਲਬੀਰ ਸਿੰਘ, ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਅਜੇ ਸ਼ਰਮਾ ਪ੍ਰਧਾਨ, ਮੰਗਾ ਸਿੰਘ ਸਰਪੰਚ ਕੋਟ ਖ਼ੁਰਦ, ਮਨਜਿੰਦਰ ਸਿੰਘ ਸੰਘਾ, ਹਰਜਿੰਦਰ ਸਿੰਘ, ਦਿਆਲ ਸਿੰਘ, ਪ੍ਰਿੰਸੀਪਲ ਤਾਰਾ ਸਿੰਘ, ਬੌਬੀ ਕੈਂਟ, ਸੁਲੱਖਣ ਸਿੰਘ, ਰਾਜਾ ਠੇਕੇਦਾਰ, ਕਮਲ ਕਿਸ਼ੋਰ ਐਕਟਿੰਗ ਪ੍ਰਿੰਸੀਪਲ, ਹਿਤੇਸ਼ ਸ਼ਰਮਾ, ਜਸ਼ਨਜੀਤ ਕੌਰ, ਜਤਿੰਦਰ ਕੁਮਾਰ ਜੇਈ, ਸਰਦਾਰਾ ਸਿੰਘ ਸਲਾਰਪੁਰ ਆਦਿ ਮੌਜੂਦ ਸਨ ।

Related Articles

Leave a Reply

Your email address will not be published. Required fields are marked *

Back to top button