ਦੇਸ਼ਦੁਨੀਆਂਪੰਜਾਬ

ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵੱਲੋਂ ਲਗਾਇਆ ਗਿਆ ਇੰਟਰਨੈਸ਼ਨਲ ਪੱਧਰ ‘ਤੇ ਗੁਰਮਤਿ ਕੈਪ – ਜਥੇਦਾਰ ਗੁਰਦਿਆਲ ਸਿੰਘ ਖਾਲਸਾ

01 ਅਗਸਤ ਤੋਂ 15 ਅਗਸਤ ਤੱਕ ਲਗਾਏ ਗਏ ਇਸ ਕੈਂਪ ਵਿੱਚ 200 ਤੋਂ ਵੱਧ ਬੱਚਿਆਂ ਨੇ ਲਿਆ ਭਾਗ

ਇਲਾਕੇ ਦੇ ਮੇਅਰ ਅਬਦੁਲ ਸਾਦੀ ਨੇ ਉਚੇਚੇ ਤੌਰ ਤੇ ਗੁਰਮਤਿ ਕੈਪ ਵਿੱਚ ਪਹੁੰਚ ਕੇ ਬੱਚਿਆਂ ਦੀ ਕੀਤੀ ਹੌਂਸਲਾ ਅਫਜਾਈ

ਪੈਰਿਸ, (PRIME INDIAN NEWS) :- ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ੇਰੇ ਪੰਜਾਬ ਕੰਪਲੈਕਸ ਬੋਬੀਨੀ ਵਿਖ਼ੇ 01 ਅਗਸਤ ਤੋਂ 15 ਅਗਸਤ ਤੱਕ ਇੰਟਰਨੈਸ਼ਨਲ ਪੱਧਰ ‘ਤੇ ਗੁਰਮਤਿ ਕੈਂਪ ਲਗਾਇਆ ਗਿਆ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਗੁਰਮਤਿ ਕੈਪ ਵਿੱਚ 200 ਤੋਂ ਵੀ ਵੱਧ ਬੱਚੇ ਪਹੁੰਚ ਚੁੱਕੇ ਹਨ ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਆਪਣੇ ਆਪ ਵਿੱਚ ਰਿਕਾਰਡ ਹੈ।

ਜਦਕਿ ਸੰਭਾਵਨਾ ਇਹ ਵੀ ਬਣੀ ਹੋਈ ਹੈ ਕਿ ਸਮਾਪਤੀ ਵਾਲੇ ਦਿਨ ਤਿੰਨ ਚਾਰ ਪਰਿਵਾਰ ਆਪਣੇ ਬੱਚਿਆਂ ਸਮੇਤ ਉਚੇਚੇ ਤੌਰ ਤੇ ਇਨਾਮ ਵੰਡ ਸਮਾਰੋਹ ਵਿੱਚ ਹਿੱਸਾ ਲੈਣ ਵਾਸਤੇ ਇਸ ਗੁਰਮਤਿ ਕੈਪ ਵਿੱਚ ਪਹੁੰਚ ਰਹੇ ਹਨ। ਇਸ ਸਲਾਨਾ ਗੁਰਮਤਿ ਕੈਪ ਵਿੱਚ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਿਕ ਗੁਰਬਾਣੀ ਕੰਠ ਮੁਕਾਬਲੇ, ਦਸਤਾਰ ਬੰਨਣੀ, ਦੁਮਾਲਾ ਬੰਨਣਾ, ਹਾਰਮੋਨੀਅਮ ਅਤੇ ਤਬਲਾ ਵਜਾਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸੁੱਖ ਆਸਣ ਕਰਨਾ, ਗੱਤਕਾ ਖੇਡਣਾ, ਗੁਰਸਿੱਖੀ ਬਾਣਾ ਪਹਿਨਣਾ, ਪੰਜਾਬੀ ਪੜਨੀ ਲਿਖਣੀ ਅਤੇ ਬੋਲਣੀ ਆਦਿ ਸਿਖਾਇਆ ਜਾਂਦਾ ਹੈ।

ਫਰਾਂਸ ਤੋਂ ਬਾਹਰੋਂ ਆਏ ਪਰਿਵਾਰਾਂ ਅਤੇ ਬੱਚਿਆਂ ਦੇ ਰਹਿਣ ਖਾਣ ਅਤੇ ਪੀਣ ਦਾ ਵੀ ਖਾਸ ਪ੍ਰਬੰਧ ਖਾਲਸਾ ਪਰਿਵਾਰ ਵੱਲੋਂ ਅਕੈਡਮੀ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਹਰ ਸਾਲ ਕੀਤਾ ਜਾਂਦਾ ਹੈ। ਇਸ ਕੈਪ ਦੇ ਸਤਵੇਂ ਦਿਨ ਦੀ ਇਹ ਖਾਸੀਅਤ ਰਹੀ ਸੀ ਕਿ ਇਲਾਕੇ ਦੇ ਮੇਅਰ ਅਬਦੁਲ ਸਾਦੀ ਆਪਣੀ ਟੀਮ ਦੇ ਖਾਸ ਸਹਿਯੋਗੀ ਸਰਦਾਰ ਰਣਜੀਤ ਸਿੰਘ ਨਾਲ ਉਚੇਚੇ ਤੌਰ ਤੇ ਗੁਰਮਤਿ ਕੈਪ ਵਿੱਚ ਪਹੁੰਚ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਗੁਰੂ ਕਾ ਲੰਗਰ ਵੀ ਛਕਿਆ।

ਇਸੇ ਤਰਾਂ ਯੋਗੀ ਜੀ ਅਮਰੀਕਾ ਵਾਲਿਆਂ ਵੱਲੋਂ ਚਲਾਈ ਜਾ ਰਹੀ ਅਕੈਡਮੀ ਦੇ ਗੋਰਿਆਂ ਨੇ ਵੀ 11 ਅਗਸਤ ਨੂੰ ਇਸ ਗੁਰਮਤਿ ਕੈਪ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਿੰਘ ਸਭਾ ਬੋਬੀਨੀ ਵਿਖ਼ੇ ਨਿਰੋਲ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨਿਹਾਲ ਕੀਤਾ ਸੀ। ਇਸ ਮੌਕੇ ਉਨ੍ਹਾਂ ਨੂੰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button