ਦੇਸ਼ਦੁਨੀਆਂਪੰਜਾਬ

ਥਾਣਾ ਲੋਹੀਆ ਦੀ ਪੁਲਿਸ ਵੱਲੋਂ ਵੱਖ ਵੱਖ ਮੁਕੱਦਮਿਆਂ ਦੇ 2 ਭਗੋੜੇ (ਪੀ.ੳ) ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ- ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਭੜਿਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ IPS ਪੁਲਿਸ ਕਪਤਾਨ (ਤਫਤੀਸ਼) ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਦੀਆਂ ਹਦਾਇਤਾਂ ਅਨੁਸਾਰ ਅਤੇ ਇੰਸਪੈਕਟਰ ਬਖਸ਼ੀਸ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਐਨ.ਡੀ.ਪੀ.ਐਸ.ਐਕਟ ਦੇ ਇੱਕ ਭਗੋੜੇ (ਪੀ.ੳ) ਨੂੰ ਅਤੇ 307 ਆਈ.ਪੀ.ਸੀ ਦੇ ਮੁਕੱਦਮੇ ਵਿੱਚ ਇੱਕ ਭਗੋੜੇ (ਪੀ.ਓ) ਨੂੰ ਦੋਨਾ ਮੁਕੱਦਮਿਆ ਵਿੱਚ ਜੇਰੇ ਧਾਰਾ 299 CrPC ਤਹਿਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆਂ ਕਿ ਅੱਜ ਮਿਤੀ 02.03.2024 ਨੂੰ ਏ.ਐਸ.ਆਈ ਬਲਵਿੰਦਰ ਸਿੰਘ ਥਾਣਾ ਲੋਹੀਆ ਨੇ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 67 ਮਿਤੀ 22.06.2019 ਜੁਰਮ 21-61-85 NDPS Act ਥਾਣਾ ਲੋਹੀਆ ਦੇ ਭਗੋੜੇ ਦੋਸ਼ੀ ਇੰਦਰਜੀਤ ਸਿੰਘ ਉਰਫ ਸੋਨੂੰ ਪੁੱਤਰ ਪ੍ਰੇਮ ਸਿੰਘ ਵਾਸੀ ਜਲਾਲਪੁਰ ਕਲਾ ਥਾਣਾ ਲੋਹੀਆ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਮਾਨਯੋਗ ਅਦਾਲਤ ਸ੍ਰੀ ਯੁਕਤੀ ਗੋਇਲ ASI/JAL ਜੀ ਨੇ ਮਿਤੀ 23.10.2023 ਨੂੰ ਜੇਰੇ ਧਾਰਾ 299 CrPC ਤਹਿਤ ਪੀ.ੳ ਘੋਸ਼ਿਤ ਕੀਤਾ ਸੀ ਅਤੇ ਅੱਜ ਮਿਤੀ 02.03.2024 ਨੂੰ ਏ.ਐਸ.ਆਈ ਬਲਵਿੰਦਰ ਸਿੰਘ ਥਾਣਾ ਲੋਹੀਆ ਨੇ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 21 ਮਿਤੀ 04.03.2019 ਜੁਰਮ 307,324,148,149,201 IPC, Sec-5/27-54-59 A.ACT ਥਾਣਾ ਲੋਹੀਆ ਜਿਲ੍ਹਾ ਜਲੰਧਰ ਦੇ ਭਗੌੜੇ ਦੋਸ਼ੀ ਮਨਜੀਤ ਸਿੰਘ ਉਰਫ ਸੋਨੀ ਪੁੱਤਰ ਲੇਟ ਮੋਹਣ ਸਿੰਘ ਵਾਸੀ ਮਾਣਕ ਥਾਣਾ ਲੋਹੀਆ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਮਾਨਯੋਗ ਅਦਾਲਤ ਮਿਸ ਖੁਸ਼ਦੀਪ ਕੌਰ JMIC ਨਕੋਦਰ ਜੀ ਨੇ ਮਿਤੀ 13.07.2022 ਨੂੰ ਜੇਰੇ ਧਾਰਾ 299 CrPC ਤਹਿਤ ਪੀ.ੳ ਘੋਸ਼ਿਤ ਕੀਤਾ ਸੀ, ਜਿਹਨਾ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ।

Related Articles

Leave a Reply

Your email address will not be published. Required fields are marked *

Back to top button