ਦੇਸ਼ਦੁਨੀਆਂਪੰਜਾਬ

ਥਾਣਾ ਨੂਰਮਹਿਲ ਦੀ ਪੁਲਿਸ ਵੱਲੋਂ 147 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰਮੀਤ ਸਿੰਘ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐੱਸ, ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਤੇ ਸ੍ਰੀ ਸੁਖਪਾਲ ਸਿੰਘ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਸਬ-ਇੰਸਪੈਕਟਰ ਕ੍ਰਿਸ਼ਨ ਗੋਪਾਲ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਇੱਕ ਵਿਅਕਤੀ ਨੂੰ 147 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਕ੍ਰਿਸ਼ਨ ਗੋਪਾਲ ਮੁੱਖ ਅਫਸਰ ਥਾਣਾ ਨੂਰਮਹਿਲ ਜੀ ਨੇ ਦੱਸਿਆ ਕਿ ਮਿਤੀ 13-03-2024 ਨੂੰ ASI ਬੋਧ ਰਾਜ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਨੂਰਮਹਿਲ ਤੋ ਸਿੱਧਮ ਮੁਸੱਤਦੀ ਨੂੰ ਜਾ ਰਹੇ ਸੀ ਤਾ ਪਿੰਡ ਸਿੱਧਮ ਮੁਸਤੱਦੀ ਤੋ ਥੋੜਾ ਪਿੱਛੇ ਹੀ ਇੱਕ ਮੋਨਾ ਵਿਅਕਤੀ ਮੋਟਰ ਸਾਇਕਲ ਸਵਾਰ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ ਤੇ ਮੋਟਰ ਸਾਈਕਲ ਕੱਚੇ ਰਸਤੇ ਨੂੰ ਉੱਤਰ ਗਿਆ ਜਿਸ ਨੇ ਮੁੜਦੇ ਸਾਰ ਹੀ ਆਪਣੀ ਸ਼ਰਟ ਦੀ ਜੇਬ ਵਿੱਚ ਇੱਕ ਮੋਮੀ ਲਿਫਾਫਾ ਰੰਗ ਕਾਲਾ ਘਾਹ ਵਿੱਚ ਸੁੱਟ ਦਿੱਤਾ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਨੰਦ ਲਾਲ ਬਿੰਦ ਪੁੱਤਰ ਪ੍ਰਲਾਦ ਬਿੰਦ ਵਾਸੀ ਪਿੰਡ ਪਿਲਡੋਰੀ ਥਾਣਾ ਸੁਲਤਾਨਗੰਜ ਤਹਿ ਸੁਲਤਾਨਗੰਜ ਜਿਲਾ ਬਾਗਲਪੁਰ ਸਟੇਟ ਬਿਹਾਰ ਹਾਲ ਵਾਸੀ ਝੁਗੀਆ ਨਜਦੀਕ ਰੇਲਵੇ ਸਟੇਸ਼ਨ ਨੂਰਮਹਿਲ ਜਿਲਾ ਜਲੰਧਰ ਦੱਸਿਆ ਅਤੇ ਮੋਟਰਸਾਈਕਲ ਨੰ: PB-08-FG-6308 ਮਾਰਕਾ ਹੀਰੋ ਹਾਂਡਾ ਸਪਲੈਂਡਰ ਪਲਸ ਰੰਗ ਕਾਲਾ ਪਰ ਮੌਕਾ ਪਰ ਮੋਟਰਸਾਈਕਲ ਬਾਰੇ ਕੋਈ ਵੀ ਪੇਪਰ, ਡਰਾਈਵਿੰਗ ਲਾਈਸੈਂਸ ਪੇਸ਼ ਨਾ ਕੀਤਾ ਹੈ। ਜਿਸ ਨੂੰ ਸੁੱਟੇ ਕਾਲੇ ਮੋਮੀ ਲਿਫਾਫੇ ਬਾਰੇ ਪੁੱਛਿਆ ਕਿ ਇਸ ਵਿੱਚ ਕੀ ਹੈ? ਜਿਸ ਨੇ ਦੱਸਿਆ ਕਿ ਇਸ ਵਿੱਚ ਨਸ਼ੀਲੀਆਂ ਗੋਲੀਆਂ ਹਨ। ਜਿਸ ਤੇ ਨੰਦ ਲਾਲ ਬਿੰਦ ਉਕਤ ਵੱਲੋਂ ਸੁੱਟੇ ਗਏ ਵਜਨਦਾਰ ਮੋਮੀ ਲਿਫਾਫਾ ਨੂੰ ਉਸ ਪਾਸੋਂ ਚੁਕਵਾ ਕੇ ਚੈੱਕ ਕਰਨ ਤੇ ਉਸ ਵਿੱਚੋਂ ਖੁੱਲੀਆਂ ਨਸ਼ੀਲੀਆਂ ਗੋਲੀਆਂ ਰੰਗ ਸੰਤਰੀ ਬਰਾਮਦ ਹੋਈਆਂ, ਜਿਨਾਂ ਦੀ ਗਿਣਤੀ ਕਰਨ ਤੇ ਕੁੱਲ 147 ਨਸ਼ੀਲੀਆਂ ਗੋਲੀਆਂ ਹੋਈਆਂ । ਜਿਸ ਤੇ ਨੰਦ ਲਾਲ ਬਿੰਦ ਦੇ ਖਿਲਾਫ ਮੁਕੱਦਮਾ ਨੰਬਰ 14 ਮਿਤੀ 13-03-2025 ਜੁਰਮ 22-61-85 NDPS Act, 207 M V ACT ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਰਜ ਕਰਕੇ ਮੁਕੱਦਮਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਦੀ ਤਫਤੀਸ ਜਾਰੀ ਹੈ, ਜੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button