ਦੇਸ਼ਦੁਨੀਆਂਪੰਜਾਬ

ਥਾਣਾ ਨੂਰਮਹਿਲ ਦੀ ਪੁਲਿਸ ਨੇ 235 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰਮੀਤ ਸਿੰਘ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐੱਸ, ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਤੇ ਸ੍ਰੀ ਸੁਖਪਾਲ ਸਿੰਘ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਸਬ-ਇੰਸਪੈਕਟਰ ਕ੍ਰਿਸ਼ਨ ਗੋਪਾਲ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਇੱਕ ਵਿਅਕਤੀ ਨੂੰ 235 ਨਸ਼ੀਲੀਆ ਗੋਲੀਆ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਕ੍ਰਿਸ਼ਨ ਗੋਪਾਲ ਮੁੱਖ ਅਫਸਰ ਥਾਣਾ ਨੂਰਮਹਿਲ ਜੀ ਨੇ ਦੱਸਿਆ ਕਿ ਮਿਤੀ 27-03-2025 ਨੂੰ SI ਜਸਵਿੰਦਰ ਪਾਲ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ Y ਪੁਆਇੰਟ ਹਰਦੋ ਸ਼ੇਖ ਪੁੱਜੀ ਤਾਂ ਚੋਂਕ ਕੋਲ ਬਾਬਾ ਪ੍ਰੀਤਮ ਦਾਸ ਦੀ ਜਗਾ ਦੇ ਕੋਲ ਪਿੱਪਲ ਦੇ ਦਰੱਖਤ ਹੇਠਾਂ ਬਣੇ ਥੜੇ ਪਰ ਇੱਕ ਮੋਨਾ ਨੋਜਵਾਨ ਯਕਦਮ ਘਬਰਾ ਕੇ ਉਠ ਪਿਆ ਅਤੇ ਆਪਣੇ ਪਹਿਨੀ ਪੈਂਟ ਜੀਨ ਦੀ ਖੱਬੀ ਜੇਬ ਵਿੱਚੋ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਵਜਨਦਾਰ ਕੱਢ ਕੇ ਆਪਣੇ ਪਿੱਛੇ ਪਿੱਪਲ ਦੇ ਦਰੱਖਤ ਮੁੱਢ ਘਾਹ ਵਿੱਚ ਸੁੱਟ ਦਿੱਤਾ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਚਰਨਜੀਤ ਕੁਮਾਰ ਉਰਫ ਪਿੰਦੂ ਪੁੱਤਰ ਰਾਮ ਪਾਲ ਵਾਸੀ ਪਿੰਡ ਕੋਟ ਬਾਦਲ ਖਾਂ ਥਾਣਾ ਨੂਰਮਹਿਲ ਜਿਲਾ ਜਲੰਧਰ ਦੱਸਿਆ ਜਿਸ ਨੂੰ ਸੁੱਟੇ ਕਾਲੇ ਮੋਮੀ ਲਿਫਾਫੇ ਬਾਰੇ ਪੁੱਛਿਆ ਕਿ ਇਸ ਵਿੱਚ ਕੀ ਹੈ? ਜਿਸ ਨੇ ਦੱਸਿਆ ਕਿ ਇਸ ਵਿੱਚ ਨਸ਼ੀਲੀਆਂ ਗੋਲੀਆਂ ਹਨ। ਜਿਸ ਤੇ ਚਰਨਜੀਤ ਕੁਮਾਰ ਉਰਫ ਪਿੰਦੂ ਉਕਤ ਵੱਲੋਂ ਸੁੱਟੇ ਗਏ ਵਜਨਦਾਰ ਮੋਮੀ ਲਿਫਾਫਾ ਨੂੰ ਚੈੱਕ ਕਰਨ ਤੇ ਉਸ ਵਿੱਚੋਂ ਖੁੱਲੀਆਂ ਨਸ਼ੀਲੀਆਂ ਗੋਲੀਆਂ ਰੰਗ ਫਿੱਕਾ ਸੰਤਰੀ ਬਰਾਮਦ ਹੋਈਆਂ, ਜਿਨਾਂ ਦੀ ਗਿਣਤੀ ਕਰਨ ਤੇ ਕੁੱਲ 235 ਨਸ਼ੀਲੀਆਂ ਗੋਲੀਆਂ ਹੋਈਆਂ।ਜਿਸ ਤੇ ਚਰਨਜੀਤ ਕੁਮਾਰ ਉਰਫ ਪਿੰਦੂ ਦੇ ਖਿਲਾਫ ਮੁਕੱਦਮਾ ਨੰਬਰ 17 ਮਿਤੀ 27-03-2025 ਜੁਰਮ 22-61-85 NDPS Act ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਰਜ ਕਰਕੇ ਮੁਕੱਦਮਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ । ਮੁਕੱਦਮਾ ਦੀ ਤਫਤੀਸ ਜਾਰੀ ਹੈ, ਜੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button