ਦੇਸ਼ਦੁਨੀਆਂਪੰਜਾਬ

ਥਾਣਾ ਗੋਰਾਇਆ ਦੀ ਪੁਲਿਸ ਨੇ ਲੜਾਈ ਝਗੜਾ ਕਰਨ ਅਤੇ ਭੰਨ ਤੋੜ ਕਰਨ ਵਾਲਿਆਂ ‘ਚੋਂ ਇੱਕ ਵਿਅਕਤੀ ਨੂੰ 24 ਘੰਟੇ ਤੋਂ ਪਹਿਲਾਂ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਡਾ. ਅੰਕੁਰ ਗੁਪਤਾ, ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾ ਕਮ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਸ਼ਾਨ, ਆਈ.ਪੀ.ਐਸ ਪੁਲਿਸ ਕਪਤਾਨ ਤਫਤੀਸ ਸਲੋ ਦਿਹਾਤੀ ਅਤੇ ਸ੍ਰੀ ਸਵਰਨਜੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜੀ ਦੀ ਅਗਵਾਈ ਹੇਠ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ ਪਿੰਡ ਅੱਟਾ ਵਿਖੇ ਮਿਤੀ 29-06-2024 ਦੀ ਰਾਤ ਸਮੇਂ ਘਰ ਅੰਦਰ ਵੜ ਕੇ ਲੜਾਈ ਝਗੜਾ ਕਰਨ ਅਤੇ ਭੰਨ ਤੋੜ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆ ਵਿੱਚੋਂ 1 ਵਿਅਕਤੀ ਨੂੰ 24 ਘੰਟੇ ਤੋਂ ਪਹਿਲਾਂ ਹੀ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਜੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 30-06-2024 ਨੂੰ ਮੁਦਈ ਮੁਕਦਮਾ ਮੱਖਣ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਅੱਟਾ ਥਾਣਾ ਗੁਰਾਇਆ ਨੇ ਦੱਸਿਆ ਕਿ ਉਸ ਦਾ ਭਤੀਜਾ ਉਪਿੰਦਰਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਜੋ ਕੇ ਵਿਦੇਸ਼ ਇਟਲੀ ਗਿਆ ਹੋਇਆ ਹੈ। ਜੋ ਉਸ ਦਾ ਸੁਖਪ੍ਰੀਤ ਸਿੰਘ ਉਰਫ ਸੁੱਖ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਅੰਟੀ ਥਾਣਾ ਫਿਲੋਰ ਦੇ ਨਾਲ ਵਿਦੇਸ਼ ਇਟਲੀ ਵਿੱਚ ਕੁੱਝ ਪੈਸਿਆਂ ਦਾ ਲੈਣ ਦੇਣ ਸੀ। ਜੋ ਕੇ ਮੁਦਈ ਮੁਕਦਮਾ ਦੇ ਦੂਸਰੇ ਭਤੀਜੇ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਅੱਟਾ ਨੂੰ ਪਿਛਲੇ 2/3 ਦਿਨਾਂ ਤੋਂ ਬਾਰ-ਬਾਰ ਮੋਬਾਇਲ ਫੋਨ ਉਪਰ ਵਟਸਅੱਪ ਕਾਲ ਕਰਕੇ ਲਗਾਤਾਰ ਧਮਕੀਆ ਦੇ ਰਿਹਾ ਸੀ ਅਤੇ ਕਹਿੰਦਾ ਸੀ ਕਿ ਜੇਕਰ ਉਸਦੇ ਪੈਸੇ ਵਾਪਿਸ ਨਾ ਕੀਤੇ ਤਾਂ ਉਹ ਇੰਡੀਆ ਰਹਿੰਦੇ ਆਪਣੇ ਯਾਰਾ ਦੋਸਤਾਂ ਦੇ ਨਾਲ ਗੱਲ ਕਰਕੇ ਤੁਹਾਨੂੰ ਸਬਕ ਸਿਖਾ ਦੇਵੇਗਾ। ਜੋ ਮਿਤੀ 29-06-2024 ਨੂੰ ਉਹ ਸਮੇਤ ਪਰਿਵਾਰ ਆਪਣੇ ਘਰ ਅੰਦਰ ਮੌਜੂਦ ਸੀ ਕਿ ਵਕਤ ਕਰੀਬ 08:00 ਤੋਂ 09:200 ਵਜੇ ਰਾਤ ਦਾ ਹੋਵੇਗਾ ਕਿ ਪੰਜ ਮੋਟਰ ਸਾਇਕਲਾਂ ਅਤੇ ਇੱਕ ਆਈ 20 ਕਾਰ ਉਪਰ ਮਾਰੂ ਹਥਿਆਰਾਂ ਦੇ ਨਾਲ ਸਵਾਰ ਹੋ ਕੇ ਕਰੀਬ 10 ਤੋਂ 15 ਨੌਜਵਾਨ ਆਏ ਜਿਨ੍ਹਾਂ ਨੇ ਆਉਂਦਿਆਂ ਹੀ ਉਨ੍ਹਾਂ ਦੇ ਘਰ ਦੇ ਗੇਟ ਨੂੰ ਧੱਕ ਮਾਰ ਕੇ ਗੇਟ ਦੇ ਅੰਦਰ ਵਿਹੜੇ ਵਿੱਚ ਆ ਗਏ ਤਾਂ ਉਹ ਸਾਰਾ ਪਰਿਵਾਰ ਡਰਦਾ ਮਾਰਾ ਭਜ ਕੇ ਆਪਣੇ ਕਮਰਿਆਂ ਦੇ ਅੰਦਰ ਵੜ ਗਏ ਤਾਂ ਉਨ੍ਹਾਂ ਨੌਜਵਾਨਾ ਜਿਨ੍ਹਾਂ ਵਿੱਚੋਂ ਕੁੱਝ ਦੇ ਨਾਮ ਤਰਨਵੀਰ ਸਿੰਘ ਪੁੱਤਰ ਸਤਨਾਮ ਸਿੰਘ, ਰਣਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀਆਨ ਪਿੰਡ ਢੀਂਡਸਾ, ਸਤਬੀਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਜੰਡ ਥਾਣਾ ਗੁਰਾਇਆ, ਗੋਪੀ ਪੁੱਤਰ ਨਾ-ਮਲੂਮ ਅਤੇ ਲਿਲੀ ਉਰਪ ਸੱਪ ਪੁੱਤਰ ਨਾ- ਮਲੂਮ ਵਾਸੀਆਨ ਪਿੰਡ ਪਾਸਲਾ ਥਾਣਾ ਨੂਰਮਹਿਲ, ਜਿਨ੍ਹਾਂ ਦੇ ਪਾਸ ਦਾਤਰ ਅਤੇ ਕਿਰਪਾਨਾ ਸਨ, ਜੋ ਸਾਡੇ ਮਕਾਨ ਦੇ ਗੇਟ ਕੋਲ ਤਰਨਵੀਰ ਉਰਵ ਨੰਦੂ ਪੁੱਤਰ ਲੇਖ ਰਾਜ ਵਾਸੀ ਪਿੰਡ ਅੱਟਾ ਥਾਣਾ ਗੁਰਾਇਆ ਦੀ ਖੜੀ ਗੱਡੀ ਨੰਬਰੀ PB-09-Q-0014 ਮਾਰਕਾ ਸਫਾਰੀ ਅਤੇ ਗੱਡੀ ਖੜੀ ਕਰਨ ਲਈ ਚਾਦਰਾਂ ਦੀ ਬਣਾਈ ਹੋਈ ਸ਼ੈਡ ਦੀ ਭੰਨ ਤੋੜ ਕਰਨ ਲੱਗ ਪਏ। ਜਿਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ। ਜੋ ਮੁਦਈ ਮੁਕਦਮਾ ਅਤੇ ਪਰਿਵਾਰ ਵੱਲੋਂ ਰੋਲਾ ਪਾਉਣ ਤੇ ਲੋਕਾਂ ਨੂੰ ਇੱਕਠੇ ਹੁੰਦੇ ਦੇਖ ਕੇ ਉਕਤ ਸਾਰੇ ਵਿਅਕਤੀ ਗਾਲੀ ਗਲੋਚ ਕਰਦੇ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਪਣੇ ਆਪਣੇ ਹਥਿਆਰਾਂ ਸਮੇਤ ਮੌਕਾ ਤੋਂ ਭੱਜ ਗਏ। ਇਹ ਸਾਰਾ ਵਾਕਿਆ ਸੁਖਪ੍ਰੀਤ ਸਿੰਘ ਉਰਣ ਸੁੱਖ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਅੱਟਾ ਥਾਣਾ ਫਿਲੌਰ ਵੱਲੋਂ ਸਾਜਿਸ ਤਹਿਤ ਉਨ੍ਹਾਂ ਉਪਰ ਹਮਲਾ ਕੀਤਾ ਹੈ। ਜਿਸ ਤੇ ASI ਸੁਰਿੰਦਰ ਪਾਲ ਥਾਣਾ ਗੋਰਾਇਆ ਨੇ ਮੁਕੱਦਮਾ ਨੰਬਰ 84 ਮਿਤੀ 30-06-2024 ਅ/ਧ 452,427,148,149,506,120-ਬੀ, ਭ:ਦ: ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ। ਜੋ ਮੁਕਦਮਾ ਹਜਾ ਵਿੱਚ ਦੋਸ਼ੀ ਤਰਨਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਢੀਂਡਸਾ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਤੇ ਦੋਸ਼ੀ ਤਰਨਵੀਰ ਸਿੰਘ ਉਕਤ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਉਕਤ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜੋ ਦੋਸ਼ੀ ਉਕਤ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਕਿਸ ਦੇ ਕਹਿਣ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਉਸ ਦੇ ਨਾਲ ਹੋਰ ਕਿਹੜੇ ਕਿਹੜੇ ਸਾਥੀ ਸਨ।

Related Articles

Leave a Reply

Your email address will not be published. Required fields are marked *

Back to top button