ਦੇਸ਼ਦੁਨੀਆਂਪੰਜਾਬ

ਡਿੰਪੀ ਨੇ ਆਪਣੇ ਨਿਜੀ ਫਾਇਦੇ ਦੀ ਖਾਤਿਰ ਗਿਦੜਰਬਾਹਾ ਦੇ ਵੋਟਰਾਂ ਦਾ ਭਵਿੱਖ ਹਨੇਰੇ ‘ਚ ਧਕੇਲਿਆ – ਸ਼੍ਰੋਮਣੀ ਅਕਾਲੀ ਦਲ ਯੂਰਪ

ਕਿਹਾ- ਡਿੰਪੀ ਵਰਗੇ ਕਿੰਨੇ ਹੀ ਪਾਰਟੀ ਦਾ ਸਾਥ ਛੱਡ ਗਏ ਪਰ ਸਮੁੱਚੀ ਲੀਡਰਸ਼ਿਪ ਅੱਜ ਵੀ ਸ. ਸੁਖਬੀਰ ਸਿੰਘ ਬਾਦਲ ਦੇ ਨਾਲ

ਪੈਰਿਸ, (PRIME INDIAN NEWS) :- ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰਦੀਪ ਸਿੰਘ ਡਿੰਪੀ ਢਿਲੋਂ ਦੇ ਇਸ ਫੈਸਲੇ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਆਗੂਆਂ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਜਸਪ੍ਰੀਤ ਸਿੰਘ, ਲਖਵਿੰਦਰ ਸਿੰਘ ਡੋਗਰਾਂਵਾਲ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਘ ਬੋਦਲ ਆਦਿ ਨੇ ਕਿਹਾ ਕਿ ਆਪਣੇ ਨਿਜੀ ਫਾਇਦੇ ਦੀ ਖਾਤਿਰ ਡਿੰਪੀ ਨੇ ਗਿਦੜਰਬਾਹਾ ਦੇ ਵੋਟਰਾਂ ਢੇ ਭਵਿੱਖ ਨੂੰ ਹਨੇਰੇ ‘ਚ ਧਕੇਲ ਦਿੱਤਾ ਹੈ।

ਉਕਤ ਆਗੂਆਂ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਸਨੂੰ ਆਪਣਾ ਛੋਟਾ ਭਰਾ ਮੰਨਦਾ ਸੀ ਅਤੇ ਗਿਦੜਬਾਹਾ ਤੋਂ ਇਸਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੀ ਬਣਾਉਣਾ ਸੀ ਪਰ ਇਸਨੇ ਜਿਥੇ ਸੁਖਬੀਰ ਸਿੰਘ ਬਾਦਲ ਨਾਲ ਧੋਖਾ ਕੀਤਾ, ਉਥੇ ਇਸਨੇ ਪਾਰਟੀ ਦੀ ਪਿੱਠ ਵਿੱਚ ਵੀ ਛੁਰਾ ਘੋਂਪਿਆ ਹੈ।

ਉਕਤ ਆਗੂਆਂ ਨੇ ਕਿਹਾ ਕਿ ਰਾਜਨੀਤੀ ਵਿੱਚ ਉਤਾਰ ਚੜਾਅ ਆਉਂਦੇ ਰਹਿੰਦੇ ਹਨ ਪਰ ਅਜਿਹੇ ਸਮੇਂ ਵਿੱਚ ਪਾਰਟੀ ਛੱਡ ਕੇ ਦੂਜੀਆਂ ਰਾਜਨੀਤਕ ਪਾਰਟੀਆਂ ਵਿੱਚ ਜਾਣ ਵਾਲਿਆਂ ਦਾ ਭਵਿੱਖ ਵਿੱਚ ਕੋਈ ਵਜੂਦ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਡਿੰਪੀ ਵਰਗੇ ਕਿੰਨੇ ਹੀ ਪਾਰਟੀ ਦਾ ਸਾਥ ਛੱਡ ਗਏ ਪਰ ਸਮੁੱਚੀ ਲੀਡਰਸ਼ਿਪ ਅੱਜ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਚਟਾਨ ਵਾਂਗੂ ਖੜੀ ਹੈ, ਜਿਸਦੇ ਚਲਦਿਆਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਾਸੀ ਸੂਬੇ ਅੰਦਰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਿਕਾਸਸ਼ੀਲ ਅਤੇ ਖੁਸ਼ਹਾਲੀ ਵਾਲੀ ਸਰਕਾਰ ਹੀ ਬਣਾਉਣਗੇ।

Related Articles

Leave a Reply

Your email address will not be published. Required fields are marked *

Back to top button