ਦੇਸ਼ਦੁਨੀਆਂਪੰਜਾਬ

ਡਿਜੀਟਲ ਮੀਡੀਆ ਐਸੋਸੀਏਸ਼ਨ (DMA) ਵਲੋਂ “ਅੱਖਾਂ ਦਾ ਮੁਫਤ ਕੈਂਪ” 11 ਦਸੰਬਰ ਨੂੰ “ਬਾਵੜੀ ਧਰਮਸ਼ਾਲਾ” ਜਲੰਧਰ ਕੈਂਟ ਵਿਖੇ

ਕੈਂਪ ਵਿੱਚ ਮਰੀਜਾਂ ਨੂੰ Eye Drops, ਦਵਾਈਆਂ ਅਤੇ ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ

ਚਿੱਟੇ ਮੋਤੀਏ ਵਾਲੇ ਮਰੀਜਾਂ ਦੇ ਮੁਫਤ ਅਪਰੇਸ਼ਨ ਕੀਤੇ ਜਾਣਗੇ ਅਤੇ ਲੈਂਸ ਵੀ ਮੁਫਤ ਪਾਏ ਜਾਣਗੇ

ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਡਿਜੀਟਲ ਮੀਡੀਆ ਐਸੋਸੀਏਸ਼ਨ (DMA) ਵਲੋਂ Dr. Anil Goyal, Director Health Services (ESI), Punjab, Dr Rajesh Garg Eye Specialist Civil Surgeon Jalandhar ਅਤੇ Dr. Jyoti Sharma MS , ESI Hospital Jalandhar ਦੀ ਅਗਵਾਈ ਵਿੱਚ “ਅੱਖਾਂ ਦਾ ਮੁਫਤ ਕੈਂਪ” ਮਿਤੀ 11-12-2024 ਦਿਨ ਵੀਰਵਾਰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ “ਬਾਵੜੀ ਧਰਮਸ਼ਾਲਾ” ਮੁਹੱਲਾ ਨੰਬਰ-2, ਜਲੰਧਰ ਕੈਂਟ ਵਿਖੇ ਲਗਾਇਆ ਜਾ ਰਿਹਾ ਹੈ।

ਇਸ ਕੈਂਪ ਵਿੱਚ ਡਾ. ਅਰੁਨ ਵਰਮਾ SMO, ESI Hospital Jalandhar ਅਤੇ ਡਾ. ਗੁਰਪ੍ਰੀਤ ਕੌਰ SMO, Eye Mobile Unit, Jalandhar ਮਰੀਜਾਂ ਦੀਆਂ ਅੱਖਾਂ ਦੀ ਜਾਂਚ ਪੜਤਾਲ ਕਰਨਗੇ।

* ਕੈਂਪ ਵਿੱਚ ਮਰੀਜਾਂ ਨੂੰ Eye Drops ਅਤੇ ਦਵਾਈਆਂ NAGPAL MEDICOS ਅਤੇ RAHUL MEDIWORLD ਵਲੋਂ ਮੁਫਤ ਦਿੱਤੀਆਂ ਜਾਣਗੀਆਂ।
* ਕੈਂਪ ਵਿੱਚ ਆਰਥਿਕ ਪੱਖੋਂ ਕਮਜ਼ੋਰ ਮਰੀਜਾਂ ਨੂੰ ਮੁਫਤ ਐਨਕਾਂ CANTT OPTICAL PIONT ਵਲੋਂ ਦਿੱਤੀਆਂ ਜਾਣਗੀਆਂ।
* ਕੈਂਪ ਵਿੱਚ ਚਿੱਟੇ ਮੋਤੀਏ ਵਾਲੇ ਮਰੀਜਾਂ ਦੇ ਮੁਫਤ ਅਪਰੇਸ਼ਨ CIVIL HOSPITAL JALANDHAR ਵਿਖੇ ਕੀਤੇ ਜਾਣਗੇ ਅਤੇ ਲੈਂਸ ਵੀ ਮੁਫਤ ਪਾਏ ਜਾਣਗੇ।

ਡਿਜੀਟਲ ਮੀਡੀਆ ਐਸੋਸੀਏਸ਼ਨ (DMA) ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ।
ਵਧੇਰੇ ਜਾਣਕਾਰੀ ਲਈ Mob. No. 99158-75333, 94656-89300, 98721-68090, 98726-90888 ‘ਤੇ ਸੰਪਰਕ ਕਰੋ।

Related Articles

Leave a Reply

Your email address will not be published. Required fields are marked *

Back to top button