ਦੇਸ਼ਦੁਨੀਆਂਪੰਜਾਬ

ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਦਰਜ ਕੀਤੀ FIR ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ – ਮਹਿੰਦਰ ਸਿੰਘ ਕੇ ਪੀ

ਜਲੰਧਰ, (PRIME INDIAN NEWS) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਸੱਚ ਦਾ ਸਾਥ ਦੇਣ ਵਾਲੇ ਪੰਜਾਬ ਦੇ ਹਰਮਨ ਪਿਆਰੇ ਅਖ਼ਬਾਰ ‘ਅਜੀਤ’ ਨੂੰ ਦਬਾਉਣ ਦੇ ਮਕਸਦ ਨਾਲ ਉਸ ਦੇ ਮੁੱਖ ਸੰਪਾਦਕ ਅਤੇ ਇਕ ਬੇਦਾਗ ਸਖਸ਼ੀਅਤ ਦੇ ਮਾਲਿਕ ਡਾ .ਬਰਜਿੰਦਰ ਸਿੰਘ ਹਮਦਰਦ ‘ਤੇ ਵਿਜੀਲੈਂਸ ਰਾਹੀਂ FIR ਤਾਂ ਕਰਵਾ ਦਿੱਤੀ , ਪਰ ਸੱਚ ਦਾ ਢਿੰਡੋਰਾ ਪਿੱਟ ਕੇ ਸੱਤਾ ‘ਤੇ ਕਾਬਿਜ਼ ਹੋਈ ਇਹ ਧਿਰ ਸ਼ਾਇਦ ਭੁੱਲ ਗਈ ਕਿ ਸੱਚ ਨੂੰ ਕਦੇ ਵੀ ਹਰਾਇਆ ਨਹੀਂ ਜਾ ਸਕਦਾ। ਸਮਾਜ ਦੇ ਚੌਥੇ ਥੰਬ ਤੇ ਹਮਲਾ ਕੀਤਾ ਗਿਆ ਹੈ ਇਹ ਆਵਾਜ ਦੱਬਣੀ ਨਹੀਂ ਸਗੋਂ ਹੋਰ ਉੱਚੀ ਸੁਣਾਈ ਦੇਵੇਗੀ।

ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ.ਨੇ ਬੋਲਦਿਆਂ ਕਿਹਾ ਕਿ ਜੰਗ-ਏ-ਆਜ਼ਾਦੀ ਮਾਮਲੇ ਵਿਚ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਦਰਜ ਕੀਤੇ ਕੇਸ ਨੂੰ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਸ਼ੑੀ ਕੇ ਪੀ ਨੇ ਕਿਹਾ ਕਿ ਭਗਵੰਤ ਮਾਨ ਘਟੀਆ ਰਾਜਨੀਤੀ ‘ਤੇ ਉੱਤਰ ਆਇਆ ਹੈ ਅਤੇ ਇਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਵੇਗਾ। ਉਨ੍ਹਾਂ CM ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਪੰਜਾਬ ਦੀ ਜਨਤਾ ਸਭ ਜਾਣਦੀ ਹੈ ਅਤੇ ਹੁਣ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ।

Related Articles

Leave a Reply

Your email address will not be published. Required fields are marked *

Back to top button