
ਚੰਡੀਗੜ੍ਹ, (PRIME INDIAN NEWS) :- ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੌਰਾਨ ਵਿਤ ਮਤੰਰੀ ਹਰਪਾਲ ਸਿੰਘ ਚੀਮਾ ਸਾਲ 2024-25 ਦਾ ਬਜਟ ਪੇਸ਼ ਕੀਤਾ। ਇਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਜਾਅਲੀ ਸਰਟੀਫਿਕੇਟਾਂ ਦਾ ਮੁੱਦਾ ਉਠਾਇਆ ਗਿਆ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਵਾਲੇ ਲੋਕਾਂ ‘ਤੇ ਐਕਸ਼ਨ ਹੋਵੇਗਾ ਤੇ ਵਿਆਜ ਸਮੇਤ ਉਨ੍ਹਾਂ ਤੋਂ ਸਾਰੀ ਤਨਖਾਹ ਵਸੂਲੀ ਜਾਏਗੀ।

CM ਭਗਵੰਤ ਮਾਨ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਵੈਸੇ ਹੀ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਹੋਈਆਂ ਹਨ, ਜੋਕਿ ਸਰਕਾਰਾਂ ਦੇ ਵਫਾਦਾਰ ਨੇ, ਕੋਈ ਜਾਅਲੀ ਸਰਟੀਫਿਕੇਟ ਬਣਾ ਕੇ ਪੁਲਿਸ ‘ਚ ਲੱਗ ਗਿਆ ਜਾਂ ਟੀਚਰ ਲੱਗ ਗਿਆ। ਅਸੀਂ ਉਸ ‘ਤੇ ਵੀ ਕਾਰਵਾਈ ਕਰ ਰਹੇ ਹਾਂ ਕਿ ਉਹ ਕਦੋਂ ਤੋਂ ਨੌਕਰੀ ‘ਤੇ ਲੱਗਿਆ, ਉਦੋਂ ਤੱਕ ਉਸ ਨੇ ਕਿੰਨੀ ਤਨਖਾਹ ਲਈ, ਉਹ ਤਨਖਾਹ ਵਿਆਜ ਸਮੇਤ ਵਾਪਸ CM ਫੰਡ ਵਿਚ ਆਵੇ।
CM ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ-ਜਿਨ੍ਹਾਂ ਨੇ ਕਿਸੇ ਦਾ ਹੱਕ ਮਾਰਿਆ, ਭਾਵੇਂ ਐੱਸਸੀ, ਓਬੀਸੀ ਜਾਂ ਜਨਰਲ ਵਿੱਚ ਬੀਏ-ਐੱਮ ਜੋ ਜਾਅਲੀ ਸਰਟੀਫਿਕੇਟ ਬਣਵਾ ਗਏ, ਅਸੀਂ ਸਾਰੇ ਜਾਅਲੀ ਸਰਟੀਫਿਕੇਟਾਂ ਦੀ ਜਾਂਚ ਕਰ ਰਹੇ ਹਾਂ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਕਿੰਨੇ ਬੰਦੇ ਗਲਤ ਨੌਕਰੀਆਂ ਲੈ ਕੇ ਬੈਠੇ ਸਨ ਤੇ ਉਨ੍ਹਾਂ ‘ਤੇ ਐਕਸ਼ਨ ਵੀ ਹੋਵੇਗਾ, FIR ਵੀ ਹੋਏਗੀ ਅਤੇ ਵਿਆਜ ਸਮੇਤ ਉਨ੍ਹਾਂ ਦੀ ਤਨਖਾਹ ਵਾਪਸ ਲਈ ਜਾਏਗੀ।





























